
ਸੰਦੌੜ, 23 ਅਕਤੂਬਰ (ਹਰਮਿੰਦਰ ਸਿੰਘ ਭੱਟ) – ਗੁਰਦੁਆਰਾ ਗੁਰੂਸਰ ਪਾਤਿਸ਼ਾਹੀ ਛੇਵੀਂ ਵਿਖੇ ਬੀਤੇ ਦਿਨੀਂ ਗੁਰੂ ਸਾਹਿਬ ਜੀ ਦੀਆਂ ਹੋਈਆਂ ਬੇਅਦਬੀਆਂ ਅਤੇ ਉਸ ਦੇ ਵਿਰੋਧ ਵਿਚ ਸ਼ਾਂਤਮਈ ਪ੍ਰਦਰਸ਼ਨ ਕਰ ਕੇ ਰੋਸ ਵਜੋਂ ਜਾਪ ਕਰ ਰਹੀਆਂ ਕਰ ਰਹੀਆਂ ਸੰਗਤਾਂ ਦੇ ਭਾਰੀ ਇਕੱਠ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਚਲਾਈ ਗਈ ਗੋਲੀ ਬਾਰੀ ਅਤੇ ਇਸ ਤਸ਼ੱਦਦ ਦੌਰਾਨ ਸ਼ਹੀਦ ਹੋਏ ਸਿੰਘਾਂ ਨੂੰ ਸਮਰਪਿਤ ਅਤੇ ਗੁਰੂ ਸਾਹਿਬ ਜੀ ਦੀ ਬੇਅਦਬੀ ਦੇ ਪਸ਼ਚਾਤਾਪ ਵੱਜੋ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਪਾਠ ਦੇ ਭੋਗ ਅਸਥਾਨ ਦੇ ਮੁੱਖ ਸੇਵਾਦਾਰ ਵੀਰ ਮਨਪ੍ਰੀਤ ਸਿੰਘ ਅਲੀਪੁਰ ਖ਼ਾਲਸਾ ਜੀ ਦੀ ਦੇਖ ਰੇਖ ਹੇਠ ਪਾਏ ਗਏ।
ਉਪਰੰਤ ਪੰਥ ਪ੍ਰਸਿੱਧ ਪ੍ਰਚਾਰਕਾਂ ਅਤੇ ਕੀਰਤਨੀਏ ਜਥਿਆਂ ਵੱਲੋਂ ਹਾਜ਼ਰੀ ਭਰ ਕੇ ਸੰਗਤਾਂ ਗੁਰ ਚਰਨਾਂ ਨਾਲ ਜੋੜਿਆ ਅਤੇ ਪੰਥਕ ਸਰਕਾਰ ਦੇ ਰਾਜ ਦੌਰਾਨ ਗੁਰੂ ਸਾਹਿਬ ਜੀ ਦੀਆਂ ਹੋ ਰਹੀਆਂ ਘੋਰ ਬੇਅਦਬੀਆਂ ਅਤੇ ਇਸ ਦਾ ਵਿਰੋਧ ਕਰ ਰਹੀਆਂ ਸਿੱਖ ਸੰਗਤਾਂ ਤੇ ਆਪਣੇ ਹੀ ਸੂਬੇ ਪੰਜਾਬ ਵਿਚ ਵਰਤਾਇਆ ਗਏ ਕਹਿਰ ਦੀ ਘੋਰ ਨਿੰਦਾ ਕੀਤੀ। ਇਸ ਦੌਰਾਨ ਵੀਰ ਮਨਪ੍ਰੀਤ ਸਿੰਘ ਅਲੀਪੁਰ ਖ਼ਾਲਸਾ ਜੀ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਖੌਤੀ ਸਰਕਾਰਾਂ ਦੀ ਸ਼ਹਿ ਥੱਲੇ ਪਲ਼ ਰਹੇ ਮਾਨਵਤਾ ਦੇ ਦੁਸ਼ਮਣਾ ਨੇ ਗੁਰੂ ਸਾਹਿਬ ਜੀ ਦੀ ਜੋ ਬੇਅਦਬੀ ਕੀਤੀ ਉਹ ਨਾ ਬਖਸ਼ਸਣਯੋਗ ਤਾਂ ਹੈ ਹੀ ਇਸ ਦੇ ਨਾਲ ਨਾਲ ਮੁੱਖ ਦੋਸ਼ੀ ਅਕਾਲੀ ਦਲ ਸਰਕਾਰ ਅਤੇ ਅਤੇ ਇਸ ਨਾਲ ਸੰਬੰਧਿਤ ਹਰ ਵਿਅਕਤੀ ਦਾ ਬਾਈਕਾਟ ਵੀ ਕੀਤਾ ਜਾਵੇ, ਜਿਨ੍ਹਾਂ ਨੇ ਗੁਰੂ ਸਾਹਿਬ ਜੀ ਅਤੇ ਸ਼ਹੀਦ ਹੋਏ ਸ਼ਹੀਦ ਸਿੰਘਾਂ ਦੇ ਹੱਕ ਵਿਚ ਅਜੇ ਵੀ ਆਵਾਜ਼ ਨਹੀਂ ਉਠਾਈ। ਸਮਾਗਮ ਦੇ ਅੰਤ ਵਿਚ ਆਏ ਸੰਤਾਂ ਮਹਾਪੁਰਸ਼ਾਂ ਦਾ ਵਿਸ਼ੇਸ਼ ਤੌਰ ਤੇ ਸਨਮਾਨ ਅਤੇ ਸੰਗਤਾਂ ਦੇ ਇਕੱਠ ਦਾ ਧੰਨਵਾਦ ਕੀਤਾ ਗਿਆ।ਇਸ ਮੌਕੇ ਬਾਬਾ ਭਰਪੂਰ ਸਿੰਘ ਸ਼ੇਖ਼ੂਪੁਰੇ ਵਾਲੇ, ਜਥੇਦਾਰ ਸੁਰਜੀਤ ਸਿੰਘ ਕਾਲਾਬੂਲਾ, ਗੁਰਸੇਵਕ ਸਿੰਘ ਚਿੱਟ, ਕੁਲਦੀਪ ਸਿੰਘ ਮਾਹਮਦਪੁਰ, ਜਰਨੈਲ ਸਿੰਘ ਅਲੀਪੁਰ, ਮਨਜੀਤ ਸਿੰਘ, ਪਲਵਿੰਦਰ ਸਿੰਘ, ਸੋਨੀ ਸਿੰਘ, ਜਗਦੀਪ ਸਿੰਘ ਡੋਗਰ, ਮੈਂਬਰ ਜਾਗਰ ਸਿੰਘ, ਬਾਬਾ ਮਨਦੀਪ ਸਿੰਘ, ਬਾਬਾ ਰਣਜੀਤ ਸਿੰਘ ਰੜ੍ਹ, ਦੌਲਤ ਸਿੰਘ, ਪਰਮਜੀਤ ਸਿੰਘ ਤੋ ਇਲਾਵਾ ਇਲਾਕੇ ਦੀ ਸੰਗਤਾਂ ਦਾ ਭਾਰੀ ਇਕੱਠ ਹਾਜ਼ਰ ਸੀ।
Punjab Post Daily Online Newspaper & Print Media