
ਅੰਮ੍ਰਿਤਸਰ, 23 ਅਕਤੂਬਰ (ਜਗਦੀਪ ਸਿੰਘ ਸੱਗੂ) – ਸਥਾਨਕ ਲਾਰੰਸ ਰੋਡ ਸਥਿਤ ਡੀ.ਏ.ਵੀ ਪਬਲਿਕ ਸਕੂਲ ਦੇ ਵਿਹੜੇ ਵਿੱਚ’ ਵਰਲਡ ਫੂਡ ਡੇਅ’ ਮਨਾਇਆ ਗਿਆ।ਬੱਚਿਆਂ ਨੇ ਨਾਟਕ ਪੇਸ਼ ਕਰਕੇ ਬੱਚਿਆਂ ਦੇ ਖਾਣ ਦੀਆਂ ਆਦਤਾਂ ਨੂੰ ਸਿਹਤਮੰਦ ਖਾਣਾ ਖਾਣ ਲਈ ਪ੍ਰੇਰਿਆ।ਨਾਟਕ ਵਿੱਚ ਜ਼ੋਰ ਦਿੱਤਾ ਗਿਆ ਕਿ ਅਸੀਂ ਜਿਊਣ ਲਈ ਖਾਣੇ ਹਾਂ ਨਾ ਕਿ ਖਾਣ ਲਈ ਜਿਊਂਦੇ ਹਾਂ ਅਤੇ ਸਾਰਿਆਂ ਨੂੰ ਉਹਨਾਂ ਗਰੀਬ ਲੋਕਾਂ ਦੀ ਸਥਿਤੀ ਨੂੰ ਧਿਆਨ ਵਿੱਚ ਰੱਖਦੇ ਹੋਏ ਸੰਤੁਲਿਤ ਭੋਜਨ ਖਾਣਾ ਚਾਹੀਦਾ ਹੈ ਜਿੰਨ੍ਹਾਂ ਨੂੰ ਦੋ ਵੇਲੇ ਦੀ ਰੋਟੀ ਵੀ ਨਹੀਂ ਮਿਲਦੀ।ਬੱਚਿਆਂ ਵਿੱਚ ਇਹ ਸੰਦੇਸ਼ ਦਿੱਤਾ ਗਿਆ ਕਿ ਖਾਣੇ ਦਾ ਨਿਰਾਦਰ ਨਾ ਕਰੋ ਅਤੇ ਬਚੇ ਹੋਏ ਖਾਣੇ ਨੂੰ ਜ਼ਰੂਰਤਮੰਦ ਲੋਕਾਂ ਵਿੱਚ ਵੰਡੋ ।
ਅੰਮ੍ਰਿਤਸਰ ਜ਼ੋਨ ਦੇ ਖੇਤਰੀ ਨਿਰਦੇਸ਼ਕ ਡਾ. ਸ਼੍ਰੀਮਤੀ ਨੀਲਮ ਕਾਮਰਾ ਪ੍ਰਿੰਸੀਪਲ ਬੀ.ਬੀ.ਕੇ.ਡੀ.ਏ.ਵੀ ਕਾਲਜ ਫ਼ਾਰ ਵੂਮੈਨ ਅਤੇ ਸਕੂਲ ਦੇ ਪ੍ਰਬੰਧਕ ਡਾ. ਰਾਜੇਸ਼ ਕੁਮਾਰ ਪ੍ਰਿੰਸੀਪਲ ਡੀ.ਏ.ਵੀ. ਕਾਲਜ ਨੇ ਕਿਹਾ ਕਿ ਖਾਣੇ ਦੀ ਠੀਕ ਵਰਤੋਂ ਹੀ ਮਨੁੱਖ ਦਾ ਮੁਢਲਾ ਅਧਿਕਾਰ ਹੈ ਅਤੇ ਇਹ ਜ਼ਰੂਰੀ ਹੈ ਕਿ ਹਰ ਕੋਈ ਚੰਗਾ ਖਾਣਾ ਖਾਵੇ। ਉਨਾਂ ਨੇ ਵਿਦਿਆਰਥੀਆਂ ਨੂੰ ਇਹ ਵੀ ਕਿਹਾ ਕਿ ਜਿੰਨ੍ਹਾਂ ਤੱਕ ਚੰਗਾ ਖਾਣਾ ਨਹੀਂ ਪਹੁੰਚ ਸਕਦਾ, ਉਨ੍ਹਾਂ ਤੱਕ ਚੰਗਾ ਖਾਣਾ ਪਹੁੰਚੇ ਇਹ ਰੱਬ ਅੱਗੇ ਅਰਦਾਸ ਕਰੋ ।
ਸਕੂਲ ਦੇ ਪ੍ਰਿੰਸੀਪਲ ਡਾ. ਨੀਰਾ ਸ਼ਰਮਾ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਂਜ਼ੰਕ ਫੂਡਂ ਬਜ਼ਾਰੀ ਖਾਣੇ ਤੋਂ ਦੂਰ ਰਹਿਣਾ ਚਾਹੀਦਾ ਹੈ ਤਾਂ ਜੋ ਅਸੀਂ ਇਸ ਭਿਆਨਕ ਬਿਮਾਰੀ ਵਧਦੇ ਹੋਏ ਮੋਟਾਪੇ ਅਤੇ ਸ਼ੂਗਰ ਤੋਂ ਦੂਰ ਰਹਿ ਸਕੀਏ ਅਤੇ ਉਨ੍ਹਾਂ ਨੇ ਇਹ ਵੀ ਕਿਹਾ ਕਿ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਆਪਣੇ ਵਿੱਚ ਇਕ ਕਸਰਤ ਕਰਨ ਦੀ ਆਦਤ ਪਾਉ ।ਚੰਗਾ ਖਾਉ ਤੇ ਤੰਦਰੁਸਤ ਰਹੋ ।
Punjab Post Daily Online Newspaper & Print Media