
ਪੱਟੀ, 23 ਅਕਤੂਬਰ (ਅਵਤਾਰ ਸਿੰਘ ਢਿਲੋਂ, ਰਣਜੀਤ ਸਿੰਘ) – ਪੈਲੇਸ ਕਾਲੋਨੀ ਖੇਮਕਰਨ ਰੋਡ ਪੱਟੀ ਨੇੜੇ ਦੇ ਇਕ ਘਰ ਵਿਚ ਚੋਰੀ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਮਕਾਨ ਮਾਲਕ ਸੁਖਧੀਰ ਕੌਰ ਪਤਨੀ ਗੁਰਪ੍ਰਤਾਪ ਸਿੰਘ ਨੇ ਦੱਸਿਆ ਕਿ ਉਹ ਆਪਣੀ ਦਵਾਈ ਲੈਣ ਲਈ ਅੰਮ੍ਰਿਤਸਰ ਵਿਖੇ ਗਏ ਸੀ, ਪਰ ਰਸਤੇ ਵਿਚ ਲੱਗੇ ਧਰਨਿਆਂ ਕਾਰਨ ਰਸਤਾ ਬੰਦ ਹੋ ਜਾਣ ਕਰਕੇ ਉਹ ਪੱਟੀ ਵਾਪਸ ਨਹੀਂ ਪਹੁੰਚ ਸਕੇ।ਬੀਤੀ ਦੇਰ ਸ਼ਾਮ ਜਦ ਉਹ ਵਾਪਸ ਘਰ ਪਰਤੇ ਤਾਂ ਉਹਨਾਂ ਦਾ ਮੇਨ ਗੇਟ ਅੰਦਰ ਤੋਂ ਬੰਦ ਮਿਲਿਆ। ਉਹਨਾਂ ਨੇ ਆਪਣੇ ਗੁਆਢੀਆਂ ਦੀ ਮਦਦ ਨਾਲ ਅੰਦਰੋਂ ਬੰਦ ਹੋਏ ਗੇਟ ਨੂੰ ਖੁਲਵਾ ਕੇ ਜਦ ਘਰ ਅੰਦਰ ਦੇਖਿਆਂ ਤਾਂ ਉਹਨਾਂ ਦੇ ਹੋਸ਼ ਉੱਡ ਗਏ ਚੋਰਾਂ ਵੱਲੋਂ ਉਹਨਾਂ ਦਾ ਸਾਰਾ ਸਮਾਨ ਇੱਧਰ ਉਧਰ ਖਿਲਾਰਿਆ ਪਿਆ ਸੀ ਅਤੇ ਘਰ ਵਿਚੋਂ ਇਕ ਐਲ.ਈ.ਡੀ 40 ਇੰਚ, 2 ਬੱਚੇ ਦੇ ਸੋਨੇ ਦੇ ਕੜੇ, ਏ.ਟੀ.ਐਮ ਕਾਰਡ, ਪੱਖਾ, ਅਤੇ ਇਕ ਸਿਲੰਡਰ ਚੋਰੀ ਕਰ ਲਿਆ ਗਿਆ ਹੈ।ਉਹਨਾਂ ਦੱਸਿਆ ਕਿ ਚੋਰੀ ਹੋਏ ਸਮਾਨ ਨਾਲ ਲਗਭਗ 60 ਹਜਾਰ ਦਾ ਨੁਕਸਾਨ ਹੋ ਗਿਆ ਹੈ। ਏ.ਐਸ.ਆਈ ਹਰਸ਼ਾ ਸਿੰਘ ਨੇ ਦੱਸਿਆ ਕਿ ਚੋਰਾਂ ਵੱਲੋਂ ਕੰਧ ਟੱਪ ਕੇ ਅੰਦਰਲੇ ਦਰਵਾਜਿਆਂ ਦੇ ਕੁੰਡੇ ਤੇ ਜਿੰਦਰੇ ਭੰਨ ਕੇ ਘਟਨਾ ਨੂੰ ਅੰਜਾਮ ਦਿੱਤਾ ਗਿਆ ਤੇ ਪੁਲਿਸ ਵਲੋਂ ਬਾਰੀਕੀ ਨਾਲ ਤਫਤੀਸ਼ ਕੀਤੀ ਜਾ ਰਹੀ ।
Punjab Post Daily Online Newspaper & Print Media