ਫ਼ਿਰੋਜ਼ ਖਾਨ ਐਂਡ ਪਾਰਟੀ ਨੇ ਮਹਾਮਾਈ ਦਾ ਕੀਤਾ ਗੁਣਗਾਨ
ਪੱਟੀ, 23 ਅਕਤੂਬਰ (ਅਵਤਾਰ ਸਿੰਘ ਢਿਲੋਂ, ਰਣਜੀਤ ਸਿੰਘ) – ਡੱਲ ਦੇ ਵੈਸ਼ਨੋ ਮੰਦਿਰ ਵਿਖੇ ਨੋਮੀ ਜਾਗਰਣ ਮੇਲਾ ਪਰਮ ਪੂਜਨੀਕ ਸ਼੍ਰੀ 1008 ਮਹਾਂਮੰਡਲੇਸ਼ਵਰ ਮਾਤਾ ਸੁਨੀਤਾ ਦੇਵੀ ਦੀ ਰਹਨੁਮਾਈ ਹੇਠ ਬੜੀ ਸ਼ਰਧਾ ਭਾਵਨਾ ਤੇ ਧੂਮਧਾਮ ਨਾਲ ਮਨਾਇਆ ਗਿਆ।ਹਜਾਰਾਂ ਸੰਗਤਾਂ ਨੇ ਦੂਰਦੂਰ ਤੋਂ ਹਾਜਰੀ ਲਵਾਈ । ਜਾਗਰਣ ਵਿਚ ਪਹੁੰਚੀਆਂ ਪੰਜਾਬ ਦੀਆਂ ਮਸ਼ਹੂਰ ਪਾਰਟੀਆਂ ਫ਼ਿਰੋਜ਼ ਖਾਨ ਐਂਡ ਪਾਰਟੀ, ਮਹਾਬੀਰ ਭਜਨ ਮੰਡਲੀ ਮਖੂ ਵਾਲੇ, ਜੈ ਅੰਬੇ ਜੈ ਜਗਦੰਬੇ ਭਜਨ ਮੰਡਲੀ ਫਰੀਦਕੋਟ ਵਾਲੇ ਤੇ ਵੈਸ਼ਨੋ ਭਜਨ ਮੰਡਲੀ ਡੱਲ ਵਾਲਿਆਂ ਵੱਲੋ ਭੇਂਟਾਂ ਰਾਹੀ ਮਹਾਮਾਈ ਦਾ ਗੁਣਗਾਨ ਕੀਤਾ ਗਿਆ ।ਪਰਮ ਪੂਜਨੀਕ ਸ਼੍ਰੀ 1008 ਮਹਾਂਮੰਡਲੇਸ਼ਵਰ ਮਾਤਾ ਸੁਨੀਤਾ ਦੇਵੀ ਨੇ ਆਪਣੇ ਬਚਨਾਂ ਰਾਹੀਂ ਸੰਗਤਾਂ ਨੂੰ ਮਹਾਮਾਈ ਦੇ ਦੱਸੇ ਰਸਤੇ ਤੇ ਚੱਲਣ ਦਾ ਉਪਦੇਸ਼ ਦਿੱਤਾ ਤੇ ਕਿਹਾ ਕਿ ਸਭ ਧਰਮਾਂ ਦਾ ਸਤਿਕਾਰ ਕਰਨਾ ਚਾਹਿੰਦਾ ਹੈ ਕਿਉਂਕਿ ਕੋਈ ਵੀ ਧਰਮ ਇੱਕ ਦੂਜੇ ਨਾਲ ਵੈਰ ਵਿਰੋਧ ਨਹੀ ਸਿਖਾਉਂਦਾ । ਜਾਗਰਣ ਵਿਚ ਵਿਸ਼ੇਸ਼ ਤੋਰ ਤੇ ਹਾਜਰੀ ਲਵਾਉਣ ਪੁਜੇ ਫ਼ਿਰੋਜ਼ ਖਾਨ ਐਂਡ ਪਾਰਟੀ ਨੂੰ ਮੰਦਿਰ ਕਮੇਟੀ ਵੱਲੋ ਸਨਮਾਨਿਤ ਕੀਤਾ ਗਿਆ। ਇਸ ਮੋਕੇ ਚੰਦਨ, ਐਸ.ਐਚ.ਓ ਖਾਲੜਾ ਕੰਵਲਦੀਪ ਸਿੰਘ, ਰਾਜਨ ਚੋਪੜਾ, ਰਾਜਿੰਦਰ ਕੁਮਾਰ ਸੋਨੀ, ਸਰਬਜੀਤ ਧਵਨ ਆਦ ਹਾਜਿਰ ਸਨ ।
Punjab Post Daily Online Newspaper & Print Media
