
ਮੋਗਾ, 23 ਅਕਤੂਬਰ (ਪ.ਪ) – ਮੋਗਾ ਦੇ ਸਿਖਿਆਰਥੀਆਂ ਨੂੰ ਆਪਣਾ ਸਵੈ ਰੁਜ਼ਗਾਰ ਸਥਾਪਿਤ ਕਰਨ ਲਈ ਮੁੱਖ ਮਹਿਮਾਨ ਵੱਜੋਂ ਪੁੱਜੇ ਮੇਜਰ ਅਮਰਜੀਤ ਸਿੰਘ ਥਿੰਦ ਨੇ ਪ੍ਰੇਰਦਿਆਂ ਕਿਹਾ ਕਿ ਪੰਜਾਬ ਐਂਡ ਸਿੰਧ ਬੈਂਕ ਆਰਸੇਟੀ, ਜੋ ਮੋਗਾ ਜ਼ਿਲੇ ਵਿੱਚ ਸ਼ਲਾਘਾਯੋਗ ਕੰਮ ਕਰਦੇ ਹੋਏ ਆਰਥਿਕ ਪੱਖੋਂ ਪਿਛੜੇ ਹੋਏ ਬੇਰੁਜ਼ਗਾਰ ਪੇਡੂ ਨੌਜਵਾਨ ਲੜਕੇ ਤੇ ਲੜਕੀਆਂ ਲਈ ਵਰਦਾਨ ਸਾਬਿਤ ਹੋ ਰਹੀ ਹੈ।ਡਾਇਰੈਕਟਰ ਕਾਹਲੋਂ ਨੇ ਆਰਸੇਟੀ ਮੋਗਾ ਦੁਆਰਾ ਪੇਡੂ ਬੇਰੁਜ਼ਗਾਰਾਂ ਨੂੰ ਦਿੱਤੀਆਂ ਜਾਣ ਵਾਲੀਆ ਸਹੂਲਤਾਂ ਬਾਰੇ ਜਾਣੂ ਕਰਵਾਓਦੇ ਹੋਏ ਦੱਸਿਆ ਕਿ ਆਰਸੇਟੀ, ਮੋਗਾ ਵਿਖੇ ਕਿੱਤਾ ਮੁੱਖੀ ਕੋਰਸ ਸਿਲਾਈ-ਕਢਾਈ, ਬਿਊਟੀ ਪਾਰਲਰ, ਡੇਅਰੀ ਫ਼ਾਰਮਿੰਗ, ਮੋਬਾਇਲ ਰਿਪੇਅਰ, ਬੈਗ ਮੇਕਿੰਗ, ਕੰਪਿਊਟਰ ਬੇਸਿਕ, ਮੋਟਰ ਵਾਈਡਿੰਗ ਆਦਿ ਦੀ ਬਿਲਕੁਲ ਮੁਫਤ ਟ੍ਰੇਨਿੰਗ ਦਿੱਤੀ ਜਾਂਦੀ ਹੈ।ਉਨਾਂ ਕਿਹਾ ਪੇਡੂ ਬੇਰੁਜ਼ਗਾਰ ਨੌਜਵਾਨਾਂ ਲੜਕੇ-ਲੜਕੀਆਂ ਆਰਸੇਟੀ, ਮੋਗਾ ਨਾਲ ਜੁੜ ਕੇ ਵੱਧ ਤੋਂ ਵੱਧ ਲਾਭ ਲੈਣ।ਇਸ ਮੌਕੇ ਉਚੇਚੇ ਤੌਰ ‘ਤੇ ਪਹੁੰਚੇ ਸੁਰਿੰਦਰਪਾਲ ਸਿੰਘ ਸਨ ਤੇ ਸਿਖਿਆਰਥੀਆਂ ਨੂੰ ਵਧੀਆ ਕੰਮ ਕਰਣ ਦੀ ਸਲਾਹ ਦਿੱਤੀ ਅਤੇ ਚੀਫ਼ ਟਰੇਨਰ ਹਰਪ੍ਰੀਤ ਕੌਰ ਤੇ ਕਿਰਨਜੋਤ ਕੌਰ ਨੇ ਸਿਖਿਆਰਥੀਆ ਨੂੰ ਜਲਦੀ ਤੋਂ ਜਲਦੀ ਆਪਣਾ ਕੰਮ ਸ਼ੁਰੂ ਕਰਨ ਲਈ ਪ੍ਰੇਰਿਆ ਅਤੇ ਸਿਖਿਆਰਥੀ ਨਵਜੋਤ ਕੌਰ, ਸਿਮਰਜੀਤ ਕੌਰ ਤੇ ਜਸਪ੍ਰੀਤ ਕੌਰ ਆਦਿ ਨੇ ਆਰਸੇਟੀ, ਮੋਗਾ ਵੱਲੋਂ ਦਿੱਤੀ ਗਈ ਡ੍ਰੈਸ ਡਿਜ਼ਾਇਨਿੰਗ ਫ਼ਾਰ ਵੁਮੈਨ ਦੀ ਟ੍ਰੇਨਿੰਗ ਤੇ ਤਸਲੀ ਪ੍ਰਗਟ ਕੀਤੀ ਅਤੇ ਯਕੀਨ ਦੁਆਇਆ ਕਿ ਓਹ ਆਪਣਾ ਬੁਟੀਕ ਬਹੁਤ ਜਲਦੀ ਸ਼ੁਰੂ ਕਰਨਗੇ।ਕੋਰਸ ਸੰਚਾਲਕ ਸ. ਜਗਦੀਪ ਸਿੰਘ ਨੇ ਸਟੇਜ ਦਾ ਸੰਚਾਲਨ ਬਖੂਬੀ ਨਿਭਾਇਆ ਤੇ ਉਹਨਾਂ ਅੰਤ ਵਿੱਚ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਵੀ ਕੀਤਾ ।
Punjab Post Daily Online Newspaper & Print Media