ਸ਼ਮਰਾਲਾ, 23 ਅਕਤੂਬਰ (ਪ ਪ) -ਡਿਪੂ ਹੋਲਡਰ ਯੂਨੀਅਨ ਸਮਰਾਲਾ ਦੀ ਇੱਕ ਹੰਗਾਮੀ ਮੀਟਿੰਗ ਸ਼ਹਿਰੀ ਪ੍ਰਧਾਨ ਬਲਵਿੰਦਰ ਸਿੰਘ ਅਤੇ ਪੇਂਡੂ ਪ੍ਰਧਾਨ ਤਰਸੇਮ ਲਾਲ ਬਗਲੀ ਦੀ ਪ੍ਰਧਾਨਗੀ ਹੇਠ ਬੁਲਾਈ ਗਈ। ਇਸ ਮੀਟਿੰਗ ਸਬੰਧੀ ਜਾਣਕਾਰੀ ਦਿੰਦੇ ਹੋਏ ਦੋਨਾਂ ਪ੍ਰਧਾਨਾਂ ਵੱਲੋਂ ਦੱਸਿਆ ਗਿਆ ਕਿ ਸਾਡੀ ਯੂਨੀਅਨ ਆਪਣੀਆਂ ਮੰਗਾਂ ਸਬੰਧੀ ਮਹੀਨਾ ਜੁਲਾਈ ਤੋਂ ਅਣਮਿੱਥੇ ਦੀ ਹੜਤਾਲ ‘ਤੇ ਸੀ।ਇਹ ਹੜਤਾਲ 10 ਅਕਤੂਬਰ 2015 ਤੱਕ ਜਾਰੀ ਰਹੀ। ਫਿਰ ਸ਼ਹਿਰ ਦੇ ਮੋਹਤਵਰ ਬੰਦਿਆਂ ਨੇ ਵਿੱਚ ਪੈ ਕੇ ਖੁਰਾਕ ਤੇ ਸਪਲਾਈ ਵਿਭਾਗ ਸਮਰਾਲਾ ਦੇ ਇੰਸਪੈਕਟਰ ਤੇ ਅਫਸਰਾਂ ਨਾਲ ਬੈਠ ਕੇ ਸਮਝੌਤਾ ਕਰਵਾ ਦਿੱਤਾ ਸੀ। ਇਸ ਸਬੰਧੀ ਅਖਬਾਰਾਂ ਵਿੱਚ ਖਬਰਾਂ ਵੀ ਲੱਗ ਚੁੱਕੀਆ ਹਨ।ਜਿਨ੍ਹਾਂ ਸਮਝੌਤਿਆਂ ਤਹਿਤ ਜਿਹਨਾਂ ਮੰਗਾਂ ਤੇ ਸਹਿਮਤੀ ਹੋਈ ਸੀ, ਉਹਨਾਂ ਮੰਗਾਂ ਨੂੰ ਵਿਭਾਗ ਨੇ ਅਮਲੀ ਰੂਪ ਵਿੱਚ ਨਹੀਂ ਮੰਨਿਆ। ਜਿਵੇਂ ਕਿ ਸਾਡੀ ਇਹ ਮੰਗ ਸੀ ਕਿ ਜਿਹੜੇ ਚਾਰ ਡਿਪੂਆਂ ਦੀ ਸਪਲਾਈ ਬੰਦ ਕੀਤੀ ਹੋਈ ਸੀ ਉਹਨਾਂ ਨੂੰ ਬਿਨ੍ਹਾਂ ਸ਼ਰਤ ਖੋਲਾਂਗੇ।ਪਰ ਇਹ ਸਪਲਾਈਆ ਖੋਲਣ ਦੀ ਬਜਾਏ ਇਸ ਤੋਂ ਉਲਟ 11 ਡਿਪੂ ਹੋਲਡਰਾਂ ਦੀਆਂ ਸਪਲਾਈਆਂ ਹੋਰ ਬੰਦ ਕਰ ਦਿੱਤੀਆ ਜਦਕਿ ਸਮਝੌਤੇ ਦੇ ਚਲਦਿਆਂ ਹੀ ਇਹ ਕਾਰਵਾਈ ਕੀਤੀ ਗਈ।ਇਸ ਤੋਂ ਇਲਾਵਾਂ ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਿਆ ਕਿ ਫੂਡ ਸਪਲਾਈ ਵਿਭਾਗ ਅਜੇ ਕੁਝ ਸਪਲਾਈਆਂ ਹੋਰ ਬੰਦ ਕਰਨ ਦੀ ਤਾਕ ਵਿੱਚ ਹੈ। ਇਸ ਤੋਂ ਬਿਨ੍ਹਾਂ ਜਦੋਂ ਸਾਡੇ ਡਿਪੂ ਹੋਲਡਰ ਸਰਕਲ ਦਫਤਰ ਵਿੱਚ ਜਾਂਦੇ ਨੇ ਤਾਂ ਵਿਭਾਗ ਦੇ ਅਫਸਰ ਤੇ ਇੰਸਪੈਕਟਰ ਸਾਡੇ ਨਾਲ ਬਦਸਲੂਕੀ ਨਾਲ ਪੇਸ਼ ਆਉਂਦੇ ਹਨ।ਇਸ ਕਰਕੇ ਸਾਡੀ ਯੂਨੀਅਨ ਨੇ ਫਿਰ ਉਕਤ ਕਾਰਨਾਂ ਕਰਕੇ ਅਣਮਿੱਥੇ ਸਮੇਂ ਲਈ ਹੜਤਾਲ ਤੇ ਜਾਣ ਦਾ ਫੈਸਲਾ ਕੀਤਾ ਗਿਆ ਹੈ।ਜਦੋਂ ਕਿ ਅਸੀਂ ਸਮੂਹ ਡਿਪੂ ਹੋਲਡਰ ਸਰਕਾਰ ਤੋ ਉੱਚ ਅਫਸਰਾਂ ਨੂੰ ਵਾਰ-ਵਾਰ ਬੇਨਤੀਆਂ ਕਰ ਚੁੱਕੇ ਹਾਂ ਕਿ ਸਾਡੀਆਂ ਮੰਗਾਂ ਵੱਲ ਗੌਰ ਕਰਕੇ ਸਾਨੂੰ ਇਨਸਾਫ ਦਿੱਤਾ ਜਾਵੇ ਪ੍ਰੰਤੂ ਅਜੇ ਤੱਕ ਸਾਡੀ ਕਿਸੇ ਵੀ ਅਧਿਕਾਰੀ ਨੇ ਬਾਂਹ ਨਹੀਂ ਫੜ੍ਹੀ। ਇਸ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਸ਼ਾਨੋ ਦੇਵੀ, ਜਗਤਾਰ ਸਿੰਘ, ਬਲਵੀਰ ਸਿੰਘ, ਅਮਰਜੀਤ, ਉਰਮਿਲਾ ਰਾਣੀ, ਮੇਵਾ ਸਿੰਘ, ਪਵਨ ਕੁਮਾਰ, ਸਤਪਾਲ ਸਿੰਘ, ਸੰਤੋਖ ਸਿੰਘ ਕੋਟਾਲਾ, ਸਤੀਸ਼ ਕੁਮਾਰ, ਰਣਜੀਤ ਸਿੰਘ, ਛਿੰਦਰ ਕੌਰ, ਸੇਵਾ ਸਿੰਘ, ਮਨਦੀਪ ਕੁਮਾਰ, ਭਰਪੂਰ ਚੰਦ, ਸੁਖਵਿੰਦਰ ਸਿੰਘ ਆਦਿ ਹਾਜਰ ਸਨ।
Check Also
ਐਡਵੋਕੇਟ ਧਾਮੀ ਵਲੋਂ ਮਾਝਾ ਜ਼ੋਨ ਦੇ ਪ੍ਰਚਾਰਕਾਂ, ਢਾਡੀ ਤੇ ਕਵੀਸ਼ਰੀ ਸਿੰਘਾਂ ਨਾਲ ਇਕੱਤਰਤਾ
ਅੰਮ੍ਰਿਤਸਰ, 13 ਜੁਲਾਈ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਧਰਮ ਪ੍ਰਚਾਰ ਲਹਿਰ ਨੂੰ …
Punjab Post Daily Online Newspaper & Print Media