Tuesday, April 21, 2026

ਦਲਿਤ ਜਥੇਬੰਦੀਆਂ ਨੇ ਹਰਿਆਣਾ ਦੇ ਮੁੱਖ ਮੰਤਰੀ ਦਾ ਫੂਕਿਆ ਪੂਤਲਾ

PPN2410201513

ਹੁਸ਼ਿਆਰਪੁਰ, 24 ਅਕਤੂਬਰ (ਸਤਵਿੰਦਰ ਸਿੰਘ)- ਬੇਗਮਪੁਰਾ ਟਾਇਗਰ ਫੋਰਸ ਅਤੇ ਸ਼੍ਰੋਮਣੀ ਸ਼੍ਰੀ ਗੁਰੂ ਰਵਿਦਾਸ ਸਭਾ ਰਜਿ. ਨੇ ਸਾਂਝੇ ਤੌਰ ਤੇ ਮੁੱਖ ਮੰਤਰੀ ਖੱਟੜ ਦਾ ਪੂਤਲਾ ਕਮਾਲਪੁਰ ਚੌਂਕ ਵਿੱਚ ਫੂਕਿਆ ਇਸ਼ ਮੌਕੇ ਹਾਜਰ ਬੇਗਮਪੁਰਾ ਚਾਇਗਰ ਫੋਰਸ ਦੇ ਚੇਅਰਮੈਨ ਤਰਸੇਮ ਦੀਵਾਨਾ, ਸ਼੍ਰੋਮਣੀ ਸ਼੍ਰੀ ਗੁਰੂ ਰਵਿਦਾਸ ਸਭਾ ਦੇ ਪ੍ਰਧਾਨ ਗੁਰਮੇਲ ਰਾਮ ਝਿੰਮ, ਡਾ. ਅੰਬੇਡਕਰ ਬ੍ਰਿਗੇਡ ਦੇ ਪ੍ਰਧਾਨ ਹਰਭਗਵਾਨ, ਐਮ. ਸੀ. ਬਲਵਿੰਦਰ ਬਿੰਦੀ ਨੇ ਸਾਂਝੇ ਬਿਆਨ ਵਿੱਚ ਕਿਹਾ ਕਿ ਪੂਰੇ ਦੇਸ਼ ਵਿੱਚ ਦਲਿਤਾਂ ਦੀ ਹਾਲਤ ਤਰਸਯੋਗ ਬਣੀ ਹੋਈ ਹੈ। ਹਰਿਆਣਾ ਸਰਕਾਰ ਦੇ ਇੱਕ ਮੰਤਰੀ ਬੀ.ਕੇ.ਸਿੰਘ ਵਲੋਂ ਦਲਿਤਾਂ ਦੀ ਤੁਲਨਾ ਕੁੱਤਿਆ ਨਾਲ ਕੀਤੀ ਗਈ ਜਦਕਿ ਇੱਕ ਮੰਤਰੀ ਦੇ ਅਹੁਦੇ ਤੇ ਕੰਮ ਕਰ ਰਹੇ ਵਿਅਕਤੀ ਦੇ ਜੁਬਾਨ ਚੋਂ ਇਹੋ ਜਿਹੇ ਭੱਦੇ ਸ਼ਬਦ ਸ਼ੋਭਾ ਨਹੀਂ ਦਿੰਦੇ। ਭਾਰਤ ਦੇਸ਼ ਵਿੱਚ ਪਸ਼ੂਆਂ ਦੀ ਤਾਂ ਕਦਰ ਹੈ ਪਰ ਦਲਿਤਾਂ ਨੂੰ ਅਜੇ ਤੱਕ ਵੀ ਘ੍ਰਿਣਾ ਨਾਲ ਦੇਖਿਆ ਜਾਂਦਾ ਹੈ। ਬੀਤੇ ਦਿਨੀਂ ਹਰਿਆਣਾ ਰਾਜ ਦੇ ਇੱਕ ਪਿੰਡ ਵਿੱਚ ਕੁਝ ਸਵਰਣ ਜਾਤੀ ਦੇ ਬੰਦਿਆ ਵਲੋਂ ਇੱਕ ਦਲਿਤ ਦੇ ਘਰ ਨੂੰ ਅੱਗ ਲਗਾ ਦਿੱਤੀ ਗਈ ਜਿਸ ਵਿੱਚ ਉਸ ਦੇ ਦੋ ਮਾਸੂਮ ਬੱਚੇ ਮਾਰੇ ਗਏ ਅਤੇ ਖੁਦ ਅੱਗ ਵਿੱਚ ਪੂਰੀ ਤਰਾਂ੍ਹ ਝੂਲਸ ਗਏ। ਬੜੀ ਸ਼ਰਮ ਦੀ ਗੱਲ ਹੈ ਕਿ ਪ੍ਰਸ਼ਾਸ਼ਨ ਅਤੇ ਸਰਕਾਰ ਵਲੋਂ ਇਸ ਘਿਨੌਣੀ ਹਰਕਤ ਤੇ ਸਿਰਫ ਲੀਪਾਪੋਚੀ ਹੀ ਕੀਤੀ ਗਈ। ਆਗੂਆਂ ਨੇ ਰੋਸ ਜਤਾਉਂਦਿਆ ਕਿਹਾ ਕਿ ਮੋਦੀ ਸਰਕਾਰ ਦਲਿਤਾਂ ਦੀ ਸੁਰੱਖਿਆ ਲਈ ਵਿਸ਼ੇਸ਼ ਨੀਤੀ ਬਣਾ ਕੇ ਦਲਿਤਾਂ ਤੇ ਹੋ ਰਹੇ ਅਤਿਆਚਾਰਾਂ ਤੇ ਰੋਕ ਲਗਾਵੇ ਨਹੀਂ ਤਾਂ ਉਹ ਦਿਨ ਦੂਰ ਨਹੀਂ ਮੋਦੀ ਸਰਕਾਰ ਕੇਂਦਰ ਵਿੱਚ ਸੰਪੂਰਨ ਬਹੁਮੱਤ ਹੁੰਦੇ ਹੋਏ ਦਲਿਤਾਂ ਦੇ ਰੋਸ ਕਾਰਨ ਖੇਰੂ – ਖੇਰੂ ਹੋ ਜਾਵੇਗਾ ਅਤੇ ਮੋਦੀ ਸਰਕਾਰ ਨੂੰ ਦਲਿਤਾਂ ਦੀ ਤਾਕਤ ਦਾ ਫਿਰ ਅਹਿਸਾਸ ਹੋਵੇਗਾ। ਉਹਨਾਂ ਕਿਹਾ ਕਿ ਹਰਿਆਣਾ ਸਰਕਾਰ ਬਰਖਾਸਤ ਕਰਕੇ ਹਰਿਆਣਾ ਰਾਜ ਵਿੱਚ ਰਾਸ਼ਟਰਪਤੀ ਸ਼ਾਸ਼ਨ ਲਾਗੂ ਕੀਤਾ ਜਾਵੇ ਅਤੇ ਜਨਰਲ ਬੀ.ਕੇ . ਸਿੰਘ ਤੇ ਐਸ.ਸੀ., ਐਸ.ਟੀ. ਦਾ ਪਰਚਾ ਦਰਜ ਕਰਕੇ ਜੇਲ ਭੇਜਿਆ ਜਾਵੇਗਾ। ਇਸ ਮੌਕੇ ਹੋਰਨਾ ਤੋਂ ਇਲਾਵਾ ਕੌਮੀ ਪ੍ਰਧਾਨ ਬੇਗਮਪੁਰਾ ਟਾਇਗਰ ਫੋਰਸ ਅਸ਼ੋਕ ਸੱਲਣ, ਉੱਪ ਚੇਅਰਮੈਨ ਬਿੱਲਾ ਦਿਓਵਾਲ, ਅਵਤਾਰ ਬਸੀ ਖਵਾਜੂ ਤਾਰਾ ਚੰਦ, ਸਤਪਾਲ ਚੱਬੇਵਾਲ. ਸੋਮਦੇਵ ਸੰਧੀ, ਗੁਰਮੁੱਖ ਸਿੰਘ, ਅਮਰਜੀਤ ਸੰਧੀ, ਜੁਗਿੰਦਰਪਾਲ, ਤਨਵੀਰ ਹਰਖੋਵਾਲ, ਰਵੀ ਹਰਖੋਵਾਲ, ਦੇਵ ਰਾਜ, ਲੰਬੜਦਾਰ ਜੁਗਿੰਦਰ, ਸਰਵਣ, ਗੁਰਦੇਵ ਸਿੰਘ, ਹਰਪ੍ਰੀਤ ਹਰਖੋਵਾਲ, ਬੱਬੂ ਸਿੰਗੜੀਵਾਲ, ਜਸਵੰਤ ਹਰਖੋਵਾਲ, ਨਿੱਕਾ ਬਾੜੀਆ, ਹੈਪੀ ਬਸੀ ਹਸਤ ਖਾਂ, ਸਤੀਸ਼ ਮੱਲਮਜਾਰੀਆ, ਅਵਤਾਰ ਆਨੰਦਗੜ, ਬਿੰਨ ਨਈਅਰ, ਗੋਪੀ ਡਵਿਡਾ ਆਦਿ ਸ਼ਾਮਿਲ ਸਨ।

Check Also

ਖਾਲਸਾ ਕਾਲਜ ਵੈਟਰਨਰੀ ਨੇ ਕਿਸਾਨ ਮੇਲੇ ’ਚ ਕਾਲਜ ਸਹੂਲਤਾਂ ਦਾ ਕੀਤਾ ਪ੍ਰਦਰਸ਼ਨ

ਅੰਮ੍ਰਿਤਸਰ, 20 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਦੇ …

Leave a Reply