Tuesday, November 3, 2026

ਹਰੀਕੇ ਹਾਈਵੇ ਤੇ ਸੰਗਤਾਂ ਵਲੋਂ 10ਵੇਂ ਦਿਨ ਵੀ ਧਰਨਾ ਜਾਰੀ

PPN2410201521

ਪੱਟੀ, 24 ਅਕਤੂਬਰ (ਅਵਤਾਰ ਸਿੰਘ ਢਿਲੋਂ, ਰਣਜੀਤ ਮਾਹਲਾ) – ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਬੇਅਦਬੀ ਖਿਲਾਫ ਵੱਖ ਵੱਖ ਸੰਗਠਨਾਂ ਵਲੋ ਹਰੀਕੇ ਹਾਈਵੇ ਤੇ ਲਗਾਏ ਧਰਨੇ ਦੇ 10 ਵੇਂ ਦਿਨ ਏ ਡੀ ਸੀ ਰਣਬੀਰ ਮਧੂਲ, ਰਸਾਲ ਸਿੰਘ ਡੀ ਡੀ ਪੀ ੳ, ਐਸ ਡੀ ਐਮ ਪੱਟੀ ਅਮਨਦੀਪ ਸਿੰਘ ਭੱਟੀ, ਜਗਜੀਤ ਸਿੰਘ ਬੱਲ ਬੀ ਡੀ ਉ, ਡੀ ਐਸ ਪੀ ਦਵਿੰਦਰ ਸਿੰਘ ਸੰਧੂ, ਸੁਖਪਾਲ ਸਿੰਘ ਹਰਪਾਲ ਸਿੰਘ ਸੈਕਟਰੀ, ਸਮੇਤ ਹੋਰ ਅਧਿਕਾਰੀਆਂ ਦੀ ਟੀਮ ਬਾਬਾ ਨੰਦ ਸਿੰਘ, ਬਾਬਾ ਪਰਤਾਪ ਸਿੰਘ ਤੇ ਹੋਰ ਧਰਨਾਕਾਰੀਆਂ ਨਾਲ ਗੱਲਬਾਤ ਕੀਤੀ।ਧਰਨਾਕਾਰੀਆਂ ਸ੍ਰੋਮਣੀ ਕਮੇਟੀ ਵਲੋਂ ਮੁਅੱਤਲ ਕੀਤੇ ਪੰਜ ਪਿਆਰਿਆਂ ਦੀ ਬਹਾਲੀ ਤੱਕ ਧਰਨਾ ਜਾਰੀ ਰੱਖਣ ਦਾ ਅੇਲਾਨ ਕੀਤਾ।ਪ੍ਰਸ਼ਾਸਨਿਕ ਅਧਿਕਾਰੀਆਂ, ਪੰਚਾਇਤਾਂ ਤੇ ਮੋਹਤਬਰ ਵਿਅਕਤੀਆਂ ਵਲੋਂ ਧਰਨਾਕਾਰੀਆਂ ਨਾਲ ਗੱਲਬਾਤ ਅਸਫਲ ਰਹੀ। ਧਰਨਾਕਾਰੀ ਮੰਗ ਕਰ ਰਹੇ ਸਨ ਕਿ ਪਹਿਲਾਂ ਪੰਜ ਪਿਆਰਿਆਂ ਦੀ ਬਹਾਲੀ ਹੋਵੇ ਤੇ ਉਹ ਪੰਜ ਪਿਆਰੇ ਬਹਾਲ ਹੋਣ ਉਪਰੰਤ ਹਰੀਕੇ ਹੈਡ ਪੁੱਲ ‘ਤੇ ਆ ਕੇ ਅਰਦਾਸ ਕਰਨਗੇ, ਤਾਂ ਫਿਰ ਪੁਲ ਚਾਲੂ ਹੋਵੇਗਾ। ਧਰਨਾਕਾਰੀਆਂ ਦੀ ਗੱਲ ਅਸਫਲ ਹੋਣ ਕਾਰਨ ਉਹ ਹਰੀਕੇ ਹੈਡ ਤੋ ਪਿਛੇ ਗੁਰਦੁਆਰੇ ਕੋਲ ਸਿੱਖ ਸੰਗਠਨਾਂ ਨੇ ਵੱਖਰਾ ਧਰਨਾ ਲਾ ਦਿੱਤਾ। ਜਿਕਰਯੋਗ ਹੈ ਕਿ ਹਰੀਕੇ ਪੁਲ ਦੀ ਆਵਾਜਾਈ ਰੋਕਣ ਲਈ ਕੱਟੇ ਦਰਖਤਾਂ ਨੂੰ ਹਟਾਉਣ ਲਈ ਪੁਲਸ ਵਲੋਂ ਜੇ ਸੀ ਬੀ ਮਸ਼ੀਨਾਂ ਨਾਲ ਕੰਮ ਸੁਰੂ ਕੀਤਾ ਤਾਂ ਧਰਨਾਕਾਰੀਆਂ ਵਲੋਂ ਕਿਰਪਾਨਾਂ ਲਹਿਰਾ ਕੇ ਕੰਮ ਰੋਕ ਦਿਤਾ। ਹਰੀਕੇ ਹਾਈਵੇ ਤੇ ਧਰਨਾ ਲੱਗਾ ਹੋਣ ਕਾਰਨ ਅਮ੍ਰਿੰਤਸਰ-ਫਿਰੋਜ਼ਪੁਰ- ਬਠਿੰਡਾ- ਗੰਗਾਨਗਰ ਜਾਣ ਵਾਲੀ ਟਰੈਫਿਕ ਜਾਮ ਵਿਚ ਫਸੀ ਰਹੀ ਤੇ ਲੰਮੀਆਂ ਲਾਇਨਾਂ ਵੇਖੀਆਂ ਗਈਆਂ। ਜਾਮ ਲੱਗਾ ਹੋਣ ਕਾਰਨ ਸਕੂਲੀ ਬੱਚੇ, ਬਜੁਰਗ, ਰਾਹਗੀਰਾਂ, ਅੋਰਤਾਂ ਚਲੋਂ ਕਈ ਕਿਲੋਮੀਟਰ ਪੈਦਲ ਚਲ ਕੇ ਅਪਣੀ ਮੰਜਿਲ ਤੇ ਪੁਹੰਚੇ।ਧਰਨਾਕਾਰੀ ਇਸ ਗੱਲ ਤੇ ਅਵੇ ਰਹੇ ਕਿ ਪਹਿਲਾਂ ਪੰਜ ਪਿਆਰੇ ਬਹਾਲ ਕੀਤੇ ਜਾਣ ਤਾਂ ਮਸਲਾ ਹੱਲ ਹੋਵੇਗਾ।

Check Also

ਸਾਹਿਤਕਾਰ ਡਾ. ਗੁਰਵਿੰਦਰ ਅਮਨ ‘ਸੁਰਜੀਤ ਸਿੰਘ ਜੋਬਨ ਸਿਮ੍ਰਿਤੀ ਰਾਸ਼ਟਰੀ ਸਾਹਿਤ ਗੌਰਵ ਸਨਮਾਨ’ ਨਾਲ ਸਨਮਾਨਿਤ

ਰਾਜਪੁਰਾ/ ਦਿੱਲੀ, 3 ਨਵੰਬਰ  (ਪੰਜਾਬ ਪੋਸਟ ਬਿਊਰੋ) – ਅਹਿੰਦੀ ਭਾਸ਼ੀ ਹਿੰਦੀ ਲੇਖਕ ਸੰਘ ਦਿੱਲੀ, ਸਾਹਿਤ …

Leave a Reply