Tuesday, November 3, 2026

ਭਗਵਾਨ ਰਾਮ, ਮਾਤਾ ਸੀਤਾ ਤੇ ਲਛਮਣ ਜੀ ਸਰੂਪਾਂ ਦਾ ਵਿਸ਼ੇਸ਼ ਸਨਮਾਨ

ਪੱਟੀ, 24 ਅਕਤੂਬਰ (ਅਵਤਾਰ ਸਿੰਘ ਢਿਲੋਂ, ਰਣਜੀਤ ਮਾਹਲਾ) – ਯੰਗਮੈਨ ਰਾਮਾ ਕ੍ਰਿਸ਼ਨਾ ਕੱਲਬ ਪੱਟੀ ਵਿਖੇ ਰਾਜ ਤਿਲਕ ਦੀ ਨਾਈਟ ਦਾ ਉਦਘਾਟਨ ਭੋਲਾ ਸਿੰਘ ਸ਼ੱਕਰੀ ਚੇਅਰਮੈਨ, ਪੰਜਾਬ ਟਰਾਂਸਪੋਰਟ ਨੇ ਕੀਤਾ। ਇਸ ਮੌਕੇ ਉਨਾਂ ਕਿਹਾ ਕਿ ਸ੍ਰੀ ਰਮਾਇਣ ਵਿਚ ਦੱਸੇ ਗਏ ਮਾਰਗਾਂ ਅਤੇ ਬੁਰਾਈ ਤੇ ਸਚਾਈ ਦੇ ਫਰਕ ਨੂੰ ਰਾਮ ਲੀਲਾ ਰਾਂਹੀ ਲੋਕਾਂ ਨੂੰ ਦਸਿਆ ਜਾਂਦਾ ਹੈ।ਉਨਾਂ ਕਿਹਾ ਕਿ ਸਾਨੂੰ ਆਪਣੇ ਜੀਵਨ ਵਿਚ ਨੇਕੀ ਤੇ ਸੱਚਾਈ ਨੂੰ ਅਪਨਾਉਣਾ ਚਾਹੀਦਾ ਹੈ।ਇਸ ਮੌਕੇ ਭਗਵਾਨ ਰਾਮ ਜੀ, ਮਾਤਾ ਸੀਤਾ ਜੀ , ਲਛਮਣ ਜੀ, ਦਾ ਵਿਸ਼ੇਸ਼ ਸਨਮਾਨ ਕੀਤਾ, ਇਸ ਮੌਕੇ ਪ੍ਰਿੰ: ਹਰਦੀਪ ਸਿੰਘ, ਹਰਪ੍ਰੀਤ ਸਿੰਘ ਪ੍ਰਧਾਨ, ਪਵਨ ਧਵਨ, ਤਰਸੇਮ ਲਾਲ, ਭੁਪਿੰਦਰ ਸ਼ਰਮਾ ਪ੍ਰਧਾਨ, ਭਵਨ ਟਾਹ, ਵਿਜੈ ਕੁਮਾਰ, ਦਵਿੰਦਰ ਕੁਮਾਰ, ਗਗਨ ਸ਼ਰਮਾ ਤੇ ਹੋਰ ਹਾਜਰ ਸਨ।

Check Also

ਸਾਹਿਤਕਾਰ ਡਾ. ਗੁਰਵਿੰਦਰ ਅਮਨ ‘ਸੁਰਜੀਤ ਸਿੰਘ ਜੋਬਨ ਸਿਮ੍ਰਿਤੀ ਰਾਸ਼ਟਰੀ ਸਾਹਿਤ ਗੌਰਵ ਸਨਮਾਨ’ ਨਾਲ ਸਨਮਾਨਿਤ

ਰਾਜਪੁਰਾ/ ਦਿੱਲੀ, 3 ਨਵੰਬਰ  (ਪੰਜਾਬ ਪੋਸਟ ਬਿਊਰੋ) – ਅਹਿੰਦੀ ਭਾਸ਼ੀ ਹਿੰਦੀ ਲੇਖਕ ਸੰਘ ਦਿੱਲੀ, ਸਾਹਿਤ …

Leave a Reply