Tuesday, November 3, 2026

ਸ਼ਿਵਜੋਤ ਕੌਰ ਨੇ ਪ੍ਰਾਪਤ ਕੀਤਾ ਸੀ.ਬੀ.ਐਸ.ਈ. ਐਵਾਰਡ

PPN2410201523

ਅੰਮ੍ਰਿਤਸਰ, 24 ਅਕਤੂਬਰ (ਜਗਦੀਪ ਸਿੰਘ ਸ’ਗੂ) ੁ ਸੀ.ਬੀ.ਐਸ.ਈ. ਵੱਲੋਂ ਵਿਦਿਆਰਥੀਆਂ ਨੂੰ ਦੇਸ਼ ਦੀਆਂ ਮਹਾਨ ਸ਼ਖਸੀਅਤਾਂ ਦੇ ਜੀਵਨ ਅਤੇ ਵਿਚਾਰਧਾਰਾ ਤੋਂ ਜਾਣੂ ਕਰਵਾਉਣ ਅਤੇ ਉਹਨਾਂ ਤੋਂ ਸੇਧ ਲੈ ਕੇ ਆਪਣਾ ਜੀਵਨ ਚੰਗੇਰਾ ਬਨਾਉਣ ਦੇ ਮੰਤਵ ਨਾਲ ਵੱਖੁਵੱਖ ਸ਼ਖਸੀਅਤਾਂ ਨਾਲ ਸੰਬੰਧਿਤ ‘ਐਕਸਪਰੈਸ਼ਨ ਸੀਰੀਜ਼’ ਦਾ ਆਰੰਭ ਕੀਤਾ ਗਿਆ ਹੈ ਜਿਸ ਵਿੱਚ ਵਿਦਿਆਰਥੀ ਇਹਨਾਂ ਸ਼ਖਸੀਅਤਾਂ ਪ੍ਰਤੀ ਆਪਣੀਆਂ ਭਾਵਨਾਵਾਂ ਦਾ ਇਜ਼ਹਾਰ ਲੇਖ/ਕਵਿਤਾ ਜਾਂ ਚਿੱਤਰਕਾਰੀ ਦੇ ਮਾਧਿਅਮ ਨਾਲ ਕਰਦੇ ਹਨ। ਸ਼੍ਰੀ ਜੈ ਪ੍ਰਕਾਸ਼ ਨਰਾਇਣ ਜੀ ਨਾਲ ਸੰਬੰਧਿਤ ਅਜਿਹੀ ਹੀ ਪ੍ਰਤਿਯੋਗਤਾ ਵਿੱਚ ਸਪਰਿੰਗ ਡੇਲਜ਼ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਦੀ ਅੱਠਵੀਂ ਜਮਾਤ ਦੀ ਵਿਦਿਆਰਥਣ ਸ਼ਿਵਜੋਤ ਕੌਰ ਦੁਆਰਾ ਭੇਜੀ ਗਈ ਕਵਿਤਾ ਨੂੰ ‘ਸਰਵੋਤਮ ਰਚਨਾ’ ਵਜੋਂ ਚੁਣਿਆ ਗਿਆ ਅਤੇ ਇਸ ਲਈ ਉਸਨੂੰ ਸੀ.ਬੀ.ਐਸ.ਈ. ਵੱਲੋਂ ਇਕ ਪ੍ਰਸ਼ੰਸਾ ਪੱਤਰ ਅਤੇ ੨੫੦੦ ਰੁਪਏ ਦਾ ਨਕਦ ਇਨਾਮ ਦਿੱਤਾ ਜਾਵੇਗਾ। ਸ਼ਿਵਜੋਤ ਕੌਰ ਦੀ ਇਸ ਸਫਲਤਾ ਲਈ ਉਸਨੂੰ ਸਹੋਦਯਾ ਸਕੂਲ ਕੰਪਲੈਕਸ ਅੰਮ੍ਰਿਤਸਰ ਦੇ ਚੇਅਰਮੈਨ ਡਾ: ਧਰਮਵੀਰ ਸਿੰਘ, ਸਪਰਿੰਗ ਡੇਲਜ਼ ਸਕੂਲ ਦੇ ਪਿ੍ਰੰਸੀਪਲ ਸ਼੍ਰੀ ਰਾਜੀਵ ਸ਼ਰਮਾ ਅਤੇ ਸਕੂਲ ਦੇ ਅਧਿਆਪਕ ਸਾਹਿਬਾਨ ਵੱਲੋਂ ਵਧਾਈ ਦਿੱਤੀ ਗਈ ਅਤੇ ਭਵਿੱਖ ਵਿੱਚ ਹੋਰ ਉੱਚੀਆਂ ਪ੍ਰਾਪਤੀਆਂ ਲਈ ਸੁਭ ਕਾਮਨਾਵਾਂ ਦਿੱਤੀਆਂ ਗਈਆਂ।

Check Also

ਸਾਹਿਤਕਾਰ ਡਾ. ਗੁਰਵਿੰਦਰ ਅਮਨ ‘ਸੁਰਜੀਤ ਸਿੰਘ ਜੋਬਨ ਸਿਮ੍ਰਿਤੀ ਰਾਸ਼ਟਰੀ ਸਾਹਿਤ ਗੌਰਵ ਸਨਮਾਨ’ ਨਾਲ ਸਨਮਾਨਿਤ

ਰਾਜਪੁਰਾ/ ਦਿੱਲੀ, 3 ਨਵੰਬਰ  (ਪੰਜਾਬ ਪੋਸਟ ਬਿਊਰੋ) – ਅਹਿੰਦੀ ਭਾਸ਼ੀ ਹਿੰਦੀ ਲੇਖਕ ਸੰਘ ਦਿੱਲੀ, ਸਾਹਿਤ …

Leave a Reply