
ਅੰਮ੍ਰਿਤਸਰ, 24 ਅਕਤੂਬਰ (ਗੁਰਚਰਨ ਸਿੰਘ)- ਬੀਤੇ ਦਿਨੀ ਸ੍ਰੀ ਗੁਰੁ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਵੱਧ ਰਹੀਆਂ ਘਟਨਾਵਾਂ, ਪੁਲਿਸ ਗੋਲੀ ਨਾਲ ਹੋਈ ਦੋ ਸਿੰਘਾਂ ਦੀ ਸ਼ਹੀਦੀ ਅਤੇ ਪੰਜ ਪਿਆਰਿਆਂ ਦੀ ਮੁਅੱਤਲੀ ਖਿਲਾਫ ਪੇਡਾ ਦੇ ਚੇਅਰਮੈਨ ਅਤੇ ਸ਼ਹਿਰੀ ਅਕਾਲੀ ਦਲ ਦੇ ਪ੍ਰਧਾਨ ਉਪਕਾਰ ਸਿੰਘ ਸੰਧੂ ਨੇ ਆਪਣੇ ਅਹੁੱਦੇ ਤੋਂ ਅਸਤੀਫਾ ਦੇ ਦਿੱਤਾ ਹੈ।ਇਸ ਸਬੰਧੀ ਪਾਰਟੀ ਪ੍ਰਧਾਨ ਦੇ ਨਾਮ ਲਿਖੇ ਪੱਤਰ ਵਿਚ ਉਪਕਾਰ ਸਿੰਘ ਸੰਧੂ ਨੇ ਲਿਖਿਆ ਹੈ ਕਿ ਉਪਰੋਕਤ ਘਟਨਾਵਾਂ ਨੇ ਉਨਾਂ ਨੁੰ ਝੰਜੋੜ ਕੇ ਰੱਖ ਦਿੱਤਾ ਹੈ, ਜਿਸ ਦੇ ਚੱਲਦਿਆਂ ਉਹ ਆਪਣੇ ਅਹੁਦੇ ਤੋਂ ਅਸਤੀਫਾ ਦਿੱਤਾ ਹੈ।ਸ੍ਰ. ਸੰਧੂ ਨੇ ਕਿਹਾ ਕਿ ਜਦ ਪੰਜ ਜਥੇਦਾਰਾਂ ਵਲੋਂ ਰਾਮ ਰਹੀਮ ਨੂੰ ਮੁਆਫੀ ਦਿੱਤੀ ਗਈ ਸੀ ਤਾਂ ਉਨਾਂ ਦਾ ਮਨ ਉਦੋਂ ਤੋਂ ਹੀ ਬਹੁਤ ਪ੍ਰੇਸ਼ਾਨ ਤੇ ਦੁਖੀ ਸੀ। ਸ੍ਰ. ਸੰਧੂ ਨੇ ਕਿਹਾ ਕਿ ਉਨਾਂ ਦਾ ਪ੍ਰਵਿਾਰਕ ਪਿਛੋਕੜ ਪੰਥਕ ਹੈ ਅਤੇ ਉਨਾਂ ਦੇ ਦਾਦਾ ਜੀ ਅਤੇ ਚਾਚਾ ਜੀ ਨੇ ਅਕਾਲੀ ਦਲ਼ ਵਲੋਂ ਲਗਾਏ ਗਏ ਮੋਰਚਿਆਂ ਵਿੱਚ ਵਧ ਚੜ੍ਹ ਕੇ ਹਿਸਾ ਲਿਆ ਅਤੇ ਕਈ ਤਸੀਹੇ ਝੱਲੇ।ਉਨਾਂ ਦੱੱਸਿਆ ਕਿ ਉਨਾਂ ਦੇ ਦਾਦਾ ਸ੍ਰ. ਰਤਨ ਸਿੰਘ ਨੇ ਜੈਤੋ ਤੇ ਗੁਰੂ ਕਾ ਬਾਗ ਦੇ ਮੋਰਚੇ ਵਿੱਚ ਹਿੱਸਾ ਲਿਆ ਸੀ ਅਤੇ ਉਹ ਉਨਾਂ 5 ਸਿੰਘਾਂ ਵਿੱਚ ਸ਼ਾਮਲ ਸਨ ਜੋ ਇਸ ਮੋਰਚੇ ਵਿੱਚ ਅਖੀਰ ਤੱਕ ਜੂਝਦੇ ਰਹੇ।ਉਨਾਂ ਕਿਹਾ ਕਿ ਉਨਾਂ ਦੇ ਚਾਚਾ ਸ੍ਰ. ਮੋਹਨ ਸਿੰਘ ਮਟੀਆ ਪੰਜਾਬੀ ਸੂਬੇ ਦੇ ਮੋਰਚੇ ਵਿੱਚ ਸ਼ਾਮਲ ਹੋਏ ਅਤੇ ਜਿਥੇ ਤਸੀਹੇ ਝੱਲਦਿਆਂ ਉਨਾਂ ਦੀ ਉੁਨਾਂ ਦੀ ਲੱਤ ਵੀ ਟੁੱਟ ਗਈ ਸੀ। ਇਸ ਤਰਾਂ ਪ੍ਰਵਿਾਰ ਦੇ ਅਕਾਲੀ ਪਿਛੌਕੜ ਵਿੱਚ ਉਨਾਂ ਨੂੰ ਜੋ 9 ਸਤੰਬਰ 2011 ਨੂੰ ਜਿਲਾ ਅੰਮ੍ਰਿਤਸਰ ਦੀ ਪ੍ਰਧਾਨਗੀ ਦੀ ਸੇਵਾ ਸੌਂਪੀ ਗਈ ਉਹ ਉਨਾਂ ਨੇ ਪੂਰੀ ਮਿਹਨਤ ਤੇ ਤਨਦੇਹੀ ਨਾਲ ਨਿਭਾਈ।ਲੇਕਿਨ ਮੌਜੂਦਾ ਹਾਲਾਤਾਂ ਵਿੱਚ ਜੋ ਵਾਪਰਿਆ ਹੈ, ਉਹ ਉਨਾਂ ਲਈ ਸਹਿਣਾ ਅਸੰਭਵ ਹੈ ਅਤੇ ਉਨਾਂ ਨੇ ਇਹ ਸੇਵਾ ਛੱਡਣ ਦਾ ਫੈਸਲਾ ਲ਼ਿਆ ਹੈ।
Punjab Post Daily Online Newspaper & Print Media