
ਅੰਮ੍ਰਿਤਸਰ, 24 ਅਕਤੂਬਰ ( ਜਗਦੀਪ ਸਿੰਘ ਸੱਗੂ, ਗੁਰਚਰਨ ਸਿੰਘ) ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਵੱਖ-ਵੱਖ ਘਟਨਾਵਾਂ, ਦੋ ਨੌਜਵਾਨਾਂ ਦੀ ਸ਼ਹੀਦੀ ਅਤੇ ਬਰਗਾੜੀ ਕੇਸ ਵਿੱਚ ਦੋ ਨਿਰਦੋਸ਼ ਭਰਾਵਾਂ ਨੂੰ ਫਸਾਉਣ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਪੰਜ ਪਿਆਰਿਆਂ ਨੂੰ ਸ਼੍ਰੋਮਣੀ ਕਮੇਟੀ ਮੁਅੱਤਲ ਕਰਨ ਦੇ ਰੋਸ ਵਜੋਂ ਅਕਾਲੀ ਜਥਾ ਸ਼ਹਿਰੀ ਪ੍ਰਧਾਨ ਸ੍ਰ. ਉਪਕਾਰ ਸਿੰਘ ਦੇ ਅਸਤੀਫੇ ਤੋਂ ਬਾਅਦ ਪਿੰਡ ਵੱਲਾ ਤੋਂ ਜਿਲਾ ਅਕਾਲੀ ਜਥਾ ਸ਼ਹਿਰੀ ਦੇ ਅਹੁਦੇਦਾਰਾਂ ਨੇ ਆਪਣੇ ਅਹੁੱਦਿਆਂ ਤੋਂ ਸਮੂਹਕ ਤੌਰ ‘ਤੇ ਸਮੂਹਿਕ ਰੂਪ ਵਿੱਚ ਅਸਤੀਫੇ ਦੇ ਦਿੱਤੇ ਹਨ।ਅੱਜ ਵੱਲਾ ਵਿਖੇ ਗੁਰਦੁਆਰਾ ਕੋਠਾ ਸਾਹਿਬ ਵਿਖੇ ਅਕਾਲੀ ਆਗੂਆਂ ਦੀ ਇੱਕ ਮੀਟਿੰਗ ਹੋਈ ਜਿਸ ਵਿੱਚ ਮੌਜੂਦਾ ਹਾਲਾਤਾਂ ‘ਤੇ ਵਿਚਾਰ ਵਟਾਂਦਰਾ ਕੀਤਾ ਗਿਆ।ਇਸ ਮੌਕੇ ਵਾਰਡ ਨੰਬਰ 17 ਤੋਂ ਸਾਬਕਾ ਕੌਂਸਲਰ ਅਤੇ ਸਰਕਲ ਪ੍ਰਧਾਨ ਵੇਰਕਾ ਮਲਕੀਅਤ ਸਿੰਘ ਵੱਲਾ, ਸਰਕਲ ਸੈਕਟਰੀ ਰਣਜੀਤ ਸਿੰਘ ਭਗਤ, ਅਕਾਲੀ ਜਥਾ ਸ਼ਹਿਰੀ ਦੇ ਸਲਾਹਕਾਰ ਕਸ਼ਮੀਰ ਸਿੰਘ ਸੋਹਲ, ਮੀਤ ਪ੍ਰਧਾਨ ਵੱਸਣ ਸਿੰਘ ਵੱਲਾ, ਸੈਕਟਰੀ ਅਮਰੀਕ ਸਿੰਘ ਸੋਹਲ, ਪ੍ਰਚਾਰ ਸਕੱਤਰ ਸੁਖਰਾਜ ਸਿੰਘ ਨੰਬਰਦਾਰ, ਆਰਗੇਨਾਈਜ਼ਰ ਸੈਕਟਰੀ ਗੁਰਬਖਸ਼ ਸਿੰਘ ਵੱਲਾ, ਸਾਹਿਬ ਸਿੰਘ ਵੱਲਾ ਪ੍ਰਧਾਨ ਵਾਰਡ ਨੰਬਰ 17, ਸੁਰਜੀਤ ਸਿੰਘ ਵੱਲ੍ਹਾ, ਬਲਵਿੰਦਰ ਸਿੰਘ ਵੱਲਾ ਨੰਬਰਦਾਰ, ਮੁਖਤਿਆਰ ਸਿੰਘ ਸਾਬਕਾ ਕੌਂਸਲਰ ਵੱਲਾ ਵਲੋਂ ਸਰਬਸੰਮਤੀ ਨਾਲ ਸਮੂਹਿਕ ਤੌਰ ‘ਤੇ ਅਕਾਲੀ ਦਲ ਦੀਆਂ ਅਹੁਦੇਦਾਰੀਆਂ ਤੋਂ ਅਸਤੀਫੇ ਦੇਣ ਦਾ ਫੈਸਲਾ ਕੀਤਾ ਗਿਆ।ਇਸ ਮੌਕੇ ਮਲਕੀਅਤ ਸਿੰਘ ਵੱਲਾ ਨੇ ਕਿਹਾ ਕਿ ਰਾਮ ਰਹੀਮ ਨੂੰ ਮੁਆਫੀ ਦੇਣ ਤੋਂ ਬਾਅਦ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਨੇ ਸਿੱੱੱਖਾਂ ਦੇ ਹਿਰਦੇ ਵਲੂੰਧਰ ਦਿੱਤੇ ਹਨ, ਲੇਕਿਨ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਨੇ ਸਿੱਖਾਂ ਦੇ ਹਿਰਦਿਆਂ ਨੂੰ ਸ਼ਾਂਤ ਕਰਨ ਦੀ ਬਜਾਏ ਅਜਿਹੀਆਂ ਕਾਰਵਾਈਆਂ ਕੀਤੀਆਂ ਹਨ, ਜਿੰਨਾਂ ਨਾਲ ਇਹ ਸੰਕਟ ਹੋਰ ਗਹਿਰਾ ਹੋ ਗਿਆ ਹੈੈ।ਸ੍ਰ. ਵੱਲਾ ਨੇ ਕਿਹਾ ਕਿ ਪੰਜ ਪਿਆਰਿਆਂ ਨੇ ਹੁਣ ਜੋ ਜਥੇਦਾਰਾਂ ਦੀਆਂ ਸੇਵਾਵਾਂ ਖਤਮ ਕਰਨ ਸਬੰਧੀ ਸ਼੍ਰੋਮਣੀ ਕਮੇਟੀ ਨੂੰ ਆਦੇਸ਼ ਦਿੱਤਾ ਹੈ, ਉਹ ਸਿੱਖ ਪ੍ਰੰਪਰਾ ਅਨੁਸਾਰ ਸਹੀ ਹੈ।ਲੇਕਿਨ ਸ਼੍ਰੋਮਣੀ ਕਮੇਟੀ ਪ੍ਰਧਾਨ ਵਲੋਂ ਜੋ ਪੰਜ ਪਿਆਰਿਆਂ ਨੂੰ ਮੁਅੱਤਲ ਕਰਨ ‘ਤੇ ਜੋਰ ਦਿਤਾ ਜਾ ਰਿਹਾ ਹੈ, ਉਸ ਦੀ ਜਗਾ੍ਹ ਜੇਕਰ ਜਥੇਦਾਰਾਂ ਦੇ ਅਸਤੀਫੇ ਲੈ ਕੇ ਸ੍ਰ. ਮੱਕੜ ਆਪਣਾ ਅਸਤੀਫਾ ਦੇ ਕੇ ਪਾਸੇ ਹੋ ਜਾਂਦੇ ਤਾਂ ਸਿੱਖ ਕੌਮ ਤੇ ਪੰਥ ਲਈ ਬਿਹਤਰ ਹੁੰਦਾ।
Punjab Post Daily Online Newspaper & Print Media