Monday, November 2, 2026

ਮੁਸਕਾਨ ਕਲੱਬ ਬਟਾਲਾ ਐਗਜੈਕਟਿਵ ਕਮੇਟੀ ਮੀਟਿੰਗ ‘ਚ ਰਾਸ਼ਨ ਵੰਡ ਤੇ ਰਿਫਲੈਕਟਰ ਲਗਾਉਣ ਦੇ ਮਤੇ ਪਾਸ

PPN2510201501ਬਟਾਲਾ, 25 ਅਕਤੂਬਰ (ਨਰਿੰਦਰ ਸਿੰਘ ਬਰਨਾਲ)- ਸਮਾਜ ਸੇਵੀ ਕੰਮਾਂ ਵਾਸਤੇ ਮੋਹਰੀ ਗਿਣੀ ਜ਼ਾਂਦੀ ਲਾਇਨਜ਼ ਕਲੱਬ ਬਟਾਲਾ ਮੁਸਕਾਨ ਦੀ ਐਗਜੈਕਟਿਵ ਕਮੇਟੀ ਦੀ ਮੀਟਿੰਗ ਬਟਾਲਾ ਕਲੱਬ ਨਜਦੀਕ ਬੱਸ ਸਟੈਂਡ ਵਿਖੇ ਕੀਤੀ ਗਈ। ਲਾਇੰਨ ਡਾ. ਰਣਜੀਤ ਸਿੰਘ ਰੰਧਾਵਾ ਪ੍ਰਧਾਨ ਮੁਸਕਾਨ ਕਲੱਬ ਬਟਾਂਲਾ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਦੌਰਾਨ ਕਲੱਬ ਦੇ ਖਰਚਿਆਂ, ਵਿੱਤੀ ਆਡਿਟ, ਸਬੰਧੀ ਹਿਸਾਬ ਚੈਕ ਕੀਤਾ ਗਿਆ।ਨਵੇਂ ਮੈਬਰਾਂ ਦੀ ਰਜਿਸਟ੍ਰੇਸਨ ਸਬੰਧੀ ਹਦਾਇਤਾਂ ਜਾਰੀ ਕੀਤੀਆਂ ਗਈਆਂ।ਜੋਨ ਚੇਅਰਮੈਨ ਸ੍ਰੀ ਭਾਂਰਤ ਭੂਸਨ ਨੇ ਦੱਸਿਆ ਕਲੱਬ ਆਉਦੇ ਦਿਨਾਂ ਪ੍ਰੋਜੈਕਟ ਕੀਤੇ ਜਾ ਰਹੇ ਹਨ, ਉਹਨਾ ਵਿੱਚ ਰਾਸ਼ਣ ਵੰਡ ਸਮਾਰੋਹ, ਧੁੰਦ ਨੂੰ ਧਿਆਨ ਵਿਚ ਰੱਖਦਿਆਂ ਟਰੈਫਿਕ ਪੁਲਿਸ ਦੀ ਮਦਦ ਨਾਲ ਰਿਫਲੈਕਟਰ ਲਗਾਏ ਜਾਣਗੇ,ਤਾਂ ਜੋ ਧੁੰਦ ਨਾਲ ਹਾਦਸਿਆਂ ਕਮੀ ਹੋ ਸਕੇ। ਸਾਰੇ ਹਾਜ਼ਰ ਮੈਬਰਾਂ ਵੱਲੋ ਸਹਿਮਤੀ ਨਾਲ ਪ੍ਰੋਜੈਕਟਾਂ ਸਬੰਧੀ ਮਤੇ ਪਾਸ ਕੀਤੇ ਗਏ।ਲਾਇੰਨਜ਼ ਕਲੱਬ ਦੀ ਐਗਜੈਕਟਿਵ ਦੀ ਮੀਟਿੰਗ ਵਿਚ ਹਰਭਜਨ ਸਿੰਘ ਸੇਖੋਂ, ਉਪ ਜਿਲ੍ਹਾ ਸਿਖਿਆ ਅਫਸਰ ਸ੍ਰੀ ਭਾਰਤ ਭੂਸ਼ਨ, ਲਾਇੰਨ ਲਖਵਿੰਦਰ ਸਿੰਘ ਢਿਲੋਂ, ਲਾਇੰਨ ਬਰਿੰਦਰ ਸਿੰਘ, ਬਖਸਿੰਦਰ ਸਿੰਘ, ਨਰਿੰਦਰ ਸਿੰਘ, ਬਲਕਾਰ ਸਿੰਘ ਜੈਤੋਸਰਜਾ, ਪ੍ਰਿੰਸੀਪਲ ਦਵਿੰਦਰ ਸਿੰਘ, ਬਲਦੇਵ ਸਿੰਘ ਬੁੱਟਰ ਆਦਿ ਲਾਇਨਜ਼ ਕਲੱਬ ਬਟਾਲਾ ਮੁਸਕਾਨ ਦੇ ਮੈਬਰ ਹਾਜ਼ਰ ਸਨ।

Check Also

ਵਿਰਸਾ ਵਿਹਾਰ ਦੇ ਫਾਊਂਡਰ ਮੈਂਬਰ ਤੇ ਸ਼਼੍ਰੋਮਣੀ ਕਵੀ ਹੁੰਦਲ ਨੂੰ ਸਮਰਪਿਤ ਪੰਜਾਬੀ ਨਾਟਕ ‘ਤੂੰ ਬੁੱਲੇ ਵਾਂਗੂੰ ਬੋਲ’ ਦਾ ਮੰਚਣ

ਅੰਮ੍ਰਿਤਸਰ, 31 ਅਕਤੂਬਰ (ਦੀਪ ਦਵਿੰਦਰ ਸਿੰਘ) – ਵਿਰਸਾ ਵਿਹਾਰ ਸੁਸਾਇਟੀ ਅੰਮ੍ਰਿਤਸਰ ਵੱਲੋਂ ਮੰਚ-ਰੰਗਮੰਚ ਅੰਮ੍ਰਿਤਸਰ ਦੇ …

Leave a Reply