Sunday, November 1, 2026

ਪੰਜਾਬ ਸਰਕਾਰ ਵਲੋਂ ਕਣਕ ਦੇ ਤਸ਼ਦੀਕਸ਼ੁਦਾ ਬੀਜ਼ ‘ਤੇ ਸਬਸਿਡੀ ਸਿੱਧੀ ਕਿਸਾਨਾਂ ਬੈਂਕ ਖਾਤਿਆਂ ਜਾਏਗੀ

PPN2510201502ਬਟਾਲਾ, 25 ਅਕਤੂਬਰ (ਨਰਿੰਦਰ ਸਿੰਘ ਬਰਨਾਲ)- ਪੰਜਾਬ ਸਰਕਾਰ ਵੱਲੋਂ ਹਾੜ੍ਹੀ 2015-16 ਦੌਰਾਨ ਕਣਕ ਦੇ ਤਸ਼ਦੀਕਸ਼ੁਦਾ (ਸਰਟੀਫਾਈਡ) ਬੀਜ ਤੇ ਸਬਸਿਡੀ ਹੁਣ ਕਿਸਾਨਾਂ ਦੇ ਸਿੱਧੀ ਬੈਂਕ ਖਾਤਿਆ ਵਿਚ ਭੇਜੀ ਜਾਵੇਗੀ, ਜਿਸ ਨਾਲ ਕਿਸਾਨ ਮਿਆਰੀ ਬੀਜ ਖਰੀਦ ਸਕਣਗੇ। ਇਸ ਸਕੀਮ ਰਾਹੀਂ ਛੋਟੇ ਕਿਸਾਨਾਂ ਨੂੰ ਸਰਲ ਤੇ ਪਾਰਦਰਸ਼ੀ ਢੰਗ ਨਾਲ ਸਬਸਿਡੀ ਪ੍ਰਾਪਤ ਹੋਵੇਗੀ ਜਿਸ ਨਾਲ ਕਿਸਾਨ ਉੱਤਮ ਕਿਸਮ ਦੇ ਬੀਜ ਖਰੀਦ ਸਕਣਗੇ।ਇਹ ਜਾਣਕਾਰੀ ਦਿੰਦਿਆਂ ਖੇਤੀਬਾੜੀ ਵਿਕਾਸ ਅਫਸਰ (ਸਿਖਲਾਈ) ਡਾ. ਅਮਰੀਕ ਸਿੰਘ ਨੇ ਦੱਸਿਆ ਕਿ ਕਣਕ ਦੇਤਸਦੀਕਸ਼ੁਦਾ ਬੀਜ ‘ਤੇ ਕਿਸਾਨਾਂ ਨੂੰ ਬੀਜ ਦੀ ਕੀਮਤ ਦਾ 50 ਪ੍ਰਤੀਸ਼ਤ ਜਾਂ ਵੱਧ ਤੋਂ ਵੱਧ ਇਕ ਹਜ਼ਾਰ ਰੁਪਏ ਪ੍ਰਤੀ ਕਇੰਟਲ ਦੇ ਹਿਸਾਬ ਨਾਲ ਸਬਸਿਡੀ ਸਿੱਧੀ ਉਨਾਂ ਦੇ ਬੈਂਕ ਖਾਤਿਆਂ ਵਿਚ ਜਮ੍ਹਾ ਕਰਵਾਈ ਜਾਵੇਗੀ ਅਤੇ ਇਕ ਕਿਸਾਨ ਨੂੰ ਵੱਧ ਤੋਂ ਵੱਧ 5 ਏਕੜ ਲਈ ਬੀਜ ਤੇ ਸਬਸਿਡੀ ਦਿੱਤੀ ਜਾਵੇਗੀ।ਇਹ ਸਬਸਿਡੀ ਪਹਿਲ ਦੇ ਆਧਾਰ ਤੇ ਢਾਈ ਏਕੜ ਤਕ ਦੇ ਕਿਸਾਨਾਂ ਨੂੰ ਦਿੱਤੀ ਜਾਵੇਗੀ ਉਸ ਤੋਂ ਬਾਅਦ ਬਕਾਇਆ ਸਬਸਿਡੀ ਢਾਈ ਏਕੜ ਤੋਂ ਪੰਜ ਏਕੜ ਤਕ ਵਾਲੇ ਕਿਸਾਨਾਂ ਨੂੰ ਦਿੱਤੀ ਜਾਵੇਗੀ। ਜੇਕਰ ਰਾਸ਼ੀ ਬੱਚ ਜਾਂਦੀ ਹੈ ਤਾਂ ਪੰਜ ਏਕੜ ਤੋਂ ਵੱਧ ਵਾਲੇ ਕਿਸਾਨਾਂ ਨੂੰ ਵੀ ਦਿੱਤੀ ਜਾਵੇਗੀ। ਖੇਤੀਬਾੜੀ ਵਿਕਾਸ ਅਫਸਰ ਡਾ. ਅਮਰੀਕ ਸਿੰਘ ਨੇ ਅੱਗੇ ਦੱਸਿਆ ਕਿ ਕਣਕ ਦੇ ਬੀਜ ਦੀ ਸਬਸਿਡੀ ਪ੍ਰਾਪਤ ਕਰਨ ਲਈ ਨਿਰਧਾਰਿਤ ਪ੍ਰਫਾਰਮਾ/ਬਿਨੈ ਪੱਤਰ ਖੇਤੀਬਾੜੀ ਵਿਭਾਗ ਪੰਜਾਬ ਦੀ ਵੈਬਸਾਈਟ ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ ਜਾਂ ਆਪਣੇ ਬਲਾਕ ਸਥਿਤ ਖੇਤੀਬਾੜੀ ਦਫਤਰ ਤੋਂ ਪ੍ਰਾਪਤ ਕੀਤਾ ਜਾ ਸਕਦਾ ਹੈ।ਇਹ ਬਿਨੈਪੱਕਰ ਪਿੰਡ ਦੇ ਸਰਪੰਚ/ ਨੰਬਰਦਾਰ/ ਐਮ.ਸੀ ਤੋਂ ਤਸਦੀਕ ਕੀਤੇ ਹੋਣੇ ਚਾਹੀਦੇ ਹਨ। ਉਨ੍ਹਾਂ ਦੱਸਿਆ ਕਿ ਕਿਸਾਨ ਵੀਰ ਆਪਣੇ ਮੁਕੰਮਲ ਬਿਨੇਪੱਤਰ ਖੇਤੀਬਾੜੀ ਵਿਭਾਗ ਦੇ ਫੋਕਲ ਪੁਆਇੰਟਾਂ, ਸੁਵਿਧਾ ਸੈਂਟਰ ਬਲਾਕ ਪੱਧਰ ਜਾਂ ਜ਼ਿਲ੍ਹਾ ਪੱਧਰ ਦੇ ਦਫਤਰਾਂ ਵਿਚ 26 ਅਕਤੂਬਰ 2015 ਤਕ ਜਮ੍ਹਾ ਕਰਵਾ ਸਕਦੇ ਹਨ।  ਡਾ. ਅਮਰੀਕ ਸਿੰਘ ਨੇ ਦੱਸਿਆ ਕਿ ਜਿਹੜੇ ਕਿਸਾਨ ਵੀਰਾਂ ਦੀਆਂ ਦਰਖਾਸਤਾਂ ਬੀਜ ਦੀ ਸਬਸਿਡੀ ਲਈ ਯੋਗ ਪਾਈਆਂ ਜਾਂਦੀਆਂ ਹਨ, ਉਨਾਂ ਨੂੰ ਸਬੰਧਤ ਬਲਾਕ ਦਫਤਰਾਂ ਵਲੋਂ ਸਬਸਿਡੀ ਦੀ ਲੌੜੀਦੀ ਪ੍ਰਵਾਨਗੀ/ਪਰਮਿਟ 30 ਅਕਤੂਬਰ 2015 ਤਕ ਦਿਤੇ ਜਾਣਗੇ। ਜਿਨ੍ਹਾਂ ਬਲਾਕਾਂ ਵਿਚ ਦਰਖਾਸਤਾਂ ਦੀ ਗਿਣਤੀ ਜ਼ਿਆਦਾ ਹੋਵੇਗੀ ਓਥੇ ਡਰਾਅ ਲਾਟਰੀ ਸਿਸਟਮ ਰਾਹੀਂ 29 ਅਕਤੂਬਰ 2015 ਨੂੰ ਮੈਜਿਸਟਰੇਟ ਦੀ ਹਾਜਰੀ ਵਿਚ ਕੱਢੇ ਜਾਣਗੇ ਅਤੇ ਇਸ ਪ੍ਰਕਿਰਿਆ ਦੀ ਮੁਕੰਮਲ ਵੀਡੀਓਗਰਾਫੀ ਕਰਵਾਈ ਜਾਵੇਗੀ।ਖੇਤੀਬਾੜੀ ਵਿਕਾਸ ਅਫਸਰ ਡਾ. ਅਮਰੀਕ ਸਿੰਘ ਨੇ ਅੱਗੇ ਕਿਹਾ ਕਿ ਸਬਸਿਡੀ ਪ੍ਰਾਪਤ ਕਰਨ ਲਈ ਕਿਸਾਨ ਕਣਕ ਦਾ ਬੀਜ ਕਿਸੇ ਵੀ ਅਦਾਰੇ ਜਿਵੇਂ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ, ਪਨਸੀਡ ਨੈਸ਼ਨਲ ਸੀਡ ਕਾਰਪੋਰੇਸ਼ਨ, ਭਾਰਤੀ ਫਾਰਮ ਜੰਗਲਾਤ ਵਿਕਾਸ ਕਾਰਪੋਰੇਸ਼ਨ/ਇਫਕੋ, ਕ੍ਰਿਭਕੋ ਜਾਂ ਪੰਜਾਬ ਰਾਜ ਬੀਜ ਪ੍ਰਮਾਣਕ ਸੰਸਥਾ ਨਾਲ ਰਜਿਤਟਰਡ ਪ੍ਰਾਈਵੇਟ ਬੀਜ ਉਤਪਾਦਕਾਂ ਤੋਂ ਖਰੀਦ ਸਕਣਗੇ। ਕਣਕ ਦਾ ਤਸਦੀਕਸ਼ੁਦਾ ਬੀਦ ਖਰੀਦਣ ਸਮੇਂ ਕਿਸਾਨ ਵੀਰ ਇਸ ਗੱਲ ਨੂੰ ਜਰੂਰ ਧਿਆਨ ਵਿੱਚ ਰੱਖਣ ਕਿ ਨਾ ਸਿਰਫ ਬੀਜ ਉਤਪਾਦਕ ਰਜਿਸਟਰਡ ਹੋਣ ਬਲਕਿ ਉਨਾਂ ਵਲੋਂ ਜਾਰੀ ਕੀਤੇ ਜਾਣ ਵਾਲੇ ਬਿਲਾਂ ਤੇ ਬੈਚ ਨੰਬਰ ਜਾਂ ਲਾਟ ਨੰਬਰ ਵੀ ਦਰਜ ਕੀਤਾ ਜਾਵੇ।
ਉਨਾਂ ਅੱਗੇ ਦੱਸਿਆ ਕਿ ਪ੍ਰਾਈਵੇਟ ਬੀਜ ਉਤਪਾਦਕ ਜਿਨਾਂ ਦਾ ਬੀਜ ਪੰਜਾਬ ਰਾਜ ਬੀਜ ਪ੍ਰਮਾਣਨ ਸੰਸਥਾ ਵਲੋਂ ਸਰਟੀਫਾਈਡ ਕੀਤਾ ਗਿਆ ਹੈ, ਦੀ ਸੂਚੀ ਖੇਤੀਬਾੜੀ ਵਿਭਾਗ ਦੇ ਦਫਤਰਾਂ ਵਿਚ ਵੇਖੀ ਜਾ ਸਕਦੀ ਹੈ। ਉਨਾਂ ਦੱਸਿਆ ਕਿ ਸਬਸਿਡੀ ਕਣਕ ਦੀਆਂ ਕਿਸਮਾਂ ਐਚ.ਡੀ 3086, ਪੀ.ਬੀ.ਡਬਲਯੂ 677, ਡਬਲਿਊ ਐਚ 1105, ਐਚ.ਡੀ 2967, ਪੀ.ਬੀ ਡਬਲਿਊ 17, ਪੀ.ਬੀ ਡਬਲਿਊ 550, ਪੀ.ਬੀ.ਡਬਲਿਊ 658, ਪੀ.ਬੀ ਡਬਲਿਊ 590, ਪੀ.ਬੀ ਡਬਲਿਊ 660 ਅਤੇ ਪੀ.ਬੀ ਡਬਲਿਊ 644 ‘ਤੇ ਹੀ ਦਿੱਤੀ ਜਾਵੇਗੀ।

Check Also

ਭਗਤ ਰਵਿਦਾਸ ਜੀ ਦੀ 650 ਸਾਲਾ ਜਨਮ ਸ਼ਤਾਬਦੀ ਸਬੰਧੀ 18 ਫ਼ਰਵਰੀ ਨੂੰ ਅੰਮ੍ਰਿਤਸਰ ਅਤੇ 19-20 ਨੂੰ ਹੋਣਗੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਮਾਗਮ

ਅੰਮ੍ਰਿਤਸਰ, 30 ਅਕਤੂਬਰ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭਗਤ ਰਵਿਦਾਸ ਜੀ ਦੀ …

Leave a Reply