ਸੰਦੌੜ, 25 ਅਕਤੂਬਰ (ਹਰਮਿੰਦਰ ਸਿੰਘ ਭੱਟ) – ਸਥਾਨਕ ਹਿੰਦੀ ਸਾਹਿਤ ਸੰਮੇਲਨ ਸੰਸਥਾ ਵੱਲੋਂ ਸਥਾਨਕ ਕੇ.ਐਮ.ਆਰ.ਡੀ ਜੈਨ ਕਾਲਜ ਵਿੱਚ ਸਮੂਹ ਗਾਨ ਅਤੇ ਆਮ ਜਾਣਕਾਰੀ ਦੇ ਮੁਕਾਬਲੇ ਕਰਵਾਏ ਗਏ।ਇਨ੍ਹਾਂ ਮੁਕਾਬਲਿਆਂ ਵਿੱਚ ਇਲਾਕੇ ਦੇ ਸਕੂਲਾਂ ਵਿੱਚੋਂ ਲਗਭਗ 70 ਵਿਦਿਆਰਥੀਆਂ ਨੇ ਭਾਗ ਲਿਆ। ਸਮਾਰੋਹ ਨੂੰ ਸੰਬੋਧਨ ਕਰੇ ਹੋਏ ਮੁੱਖ ਬੁਲਾਰੇ ਸਵਰਣ ਚੋਪੜਾ ਨੇ ਵਿਦਿਆਰਥੀਆਂ ਅਥੇ ਆਏ ਮਹਿਮਾਨਾਂ ਨੂੰ ਸੰਬੋਧਨ ਕਰਦਿਆਂ ਕੌਮੀ ਭਾਸ਼ਾ ਹਿੰਦੀ ਦੇ ਮਹੱਤਵ ਅਤੇ ਸ਼ਿਸ਼ਟਾਚਾਰ ਦੇ ਸੰਬੰਧ ਵਿੱਚ ਗਿਆਨ ਵਰਧਕ ਜਾਣਕਾਰੀ ਦਿੱਤੀ।ਐਸ.ਡੀ.ਐਸ ਕਾਲਜ ਆਫ ਐਜੁਕੇਸ਼ਨ ਫਾਰ ਵੂਮੈਨ ਤੋਂ ਰਿਟਾਇਰ ਹਿੰਦੀ ਵਿਭਾਗ ਦੀ ਮੁੱਖੀ ਸਵਰਣ ਚੋਪੜਾ ਨੇ ਸਰਕਾਰੀ ਸਕੂਲਾਂ ਵਿੱਚ ਹਿੰਦੀ ਵਿਸ਼ਾ ਪਹਿਲੀ ਜਮਾਤ ਤੋਂ ਪੜਾਉਣ ਲਈ ਸਰਕਾਰ ਨੂੰ ਸਿਫਾਰਸ਼ ਕੀਤੀ। ਸੰਮੇਲਨ ਦੀ ਪ੍ਰਧਾਨ ਡਾ.ਸੁਜਾਤਾ ਵੱਲੋਂ ਸਲਾਨਾ ਰਿਪੋਰਟ ਪੜੀ ਗਈ ਅਤੇ ਮਹਿਮਾਨਾਂ ਦਾ ਸਵਾਗਤ ਕੀਤਾ ਗਿਆ।ਸਟੇਟ ਬੈਂਕ ਆਫ ਇੰਡਿਆ ਤੋਂ ਮੁੱਖ ਮਹਿਮਾਨ ਅਮਿਤ ਸਿੰਘ ਨੇ ਵੀ ਅਪਣੇ ਵਿਚਾਰ ਰੱਖੇ। ਮੰਚ ਸੰਚਾਲਨ ਦੀ ਭੂਮਿਕਾ ਜਨਰਲ ਸਕੱਤਰ ਮਹਿੰਦਰ ਦੀਪ ਵੱਲੋਂ ਕੀਤਾ ਗਿਆ। ਜੱਜਾਂ ਦੀ ਭੂਮਿਕਾ ਦੂਰਦਰਸ਼ਨ ਕਲਾਕਾਰ ਪੁਰਸ਼ੋਤਮ ਮਹਿਤਾ, ਨਰੇਸ਼ ਭਾਂਰਦਵਾਜ, ਅਤੇ ਪ੍ਰੋ.ਅਨਿਲ ਭਾਰਤੀ ਨੇ ਬਾਖੂਬੀ ਨਿਭਾਈ। ਦੋ ਵਰਗਾਂ ਵਿੱਚ ਕਰਵਾਏ ਗਏ ਇਨ੍ਹਾਂ ਮੁਕਾਬਲਿਆਂ ਵਿੱਚ ਸੀਨੀਅਰ ਵਰਗ ਵਿੱਚ ਸਰਵਹਿੱਤਕਾਰੀ ਵਿੱਦਿਆ ਮੰਦਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ, ਜਦੋਂ ਕਿ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮਾਲੇਰਕੋਟਲਾ ਨੇ ਦੂਜਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਅਮਰਗੜ੍ਹ ਤੇ ਜੈਨ ਮੁਨੀ ਵਿਮਲ ਚੰਦਰ ਹਾਈ ਸਕੂਲ, ਕੁੱਪ ਕਲਾਂ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਜੂਨੀਅਰ ਵਰਗ ਵਿੱਚ ਸਰਵਹਿੱਤਕਾਰੀ ਵਿਦਿਆ ਮੰਦਰ ਨੇ ਪਹਿਲਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਮਾਲੇਰਕੋਟਲਾ ਨੇ ਦੂਜਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਭੋਗੀਵਾਲ ਤੇ ਓਸਿਸ ਪਬਲਿਕ ਸਕੂਲ, ਮਾਲੇਰਕੋਟਲਾ ਤੀਜਾ ਸਥਾਨ ਪ੍ਰਾਪਤ ਕੀਤਾ। ਜੇਤੂਆਂ ਨੂੰ ਇਨਾਮ ਵੰਡਣ ਦੀ ਰਸਮ ਸਵਰਣ ਚੋਪੜਾ, ਅਮਿਤ ਸਿੰਘ, ਮਹਿੰਦਰ ਦੀਪ, ਅਸ਼ੋਕ ਜੋਸ਼ੀ (ਰਿਟਾ.ਪ੍ਰਿੰਸੀਪਲ), ਡੀ.ਡੀ ਭੱਟੀ, ਮਦਨ ਮਦਹੋਸ਼ ਅੰਗਰਿਸ਼ ਅਤੇ ਡਾ.ਸੁਜਾਤਾ ਵੱਲੋਂ ਅਦਾ ਕੀਤੀ ਗਈ। ਸਮਾਰੋਹ ਵਿੱਚ ਸਹਿਯੋਗ ਦੇ ਲਈ ਕੇ.ਐਸ ਐਗਰੀਕਲਚਰ, ਨਾਭਾ ਪੇਪਰ ਮਿੱਲ, ਵਿਸ਼ਾਲ ਪੇਪਰ ਮਿੱਲ, ਦਸਮੇਸ਼ ਕੰਬਾਇਨ, ਪਰਸ਼ੂਰਾਮ ਸੇਵਾ ਸੰਘ, ਸਟੇਟ ਬੈਂਕ ਆਫ ਇੰਡਿਆ ਤੇ ਰਾਮ ਸ਼ਰਣਮ ਦਾ ਪ੍ਰੋ.ਡੀ.ਡੀ ਭੱਟੀ ਵੱਲੋਂ ਧੰਨਵਾਦ ਕੀਤਾ ਗਿਆ। ਸਮਾਰੋਹ ਵਿੱਚ ਹਿੰਦੀ ਸਾਹਿਤ ਸੰਮੇਲਨ ਦੇ ਸੰਸਥਾਪਕ ਪ੍ਰੋ.ਸੂਤ ਦੇਵ ਹੰਸ, ਅਚਾਰਿਆ ਸ਼ਾਮ ਲਾਲ ਜੋਸ਼ੀ, ਗਿਆਨ ਚੰਦ ਜੈਨ ਅਤੇ ਰਾਮ ਪਾਲ ਵਿੱਦਿਆ ਲੰਕਾਰ ਦੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ। ਇਸ ਮੌਕੇ ਸੰਜੇ ਸ਼ਰਮਾ, ਰਾਕੇਸ਼ ਜੋਸ਼ੀ, ਵਰਿੰਦਰ ਜੈਨ, ਸੰਦੀਪ ਸ਼ੁਕਲਾ, ਤਲਵਿੰਦਰ ਸ਼ਾਸਤਰੀ, ਨਰੇਸ਼ ਜੈਨ, ਮੁਲਖ ਰਾਜ, ਰਾਜ ਕੁਮਾਰ ਸ਼ਰਮਾ, ਓਮ ਪ੍ਰਕਾਸ਼ ਵਰਮਾ, ਰਮੇਸ਼ ਦੱਤ ਭਾਰਤੀ, ਮੁਹੰਮਦ ਸਦੀਕ, ਹਿਤੇਸ਼ ਕੁਮਾਰ, ਸੁਰਿੰਦਰ ਸ਼ਰਮਾ, ਬਲਜੀਤ ਗਿੱਲ, ਕੁਲਦੀਪ ਵਰਮਾ, ਰਾਹਤ ਜਾਫਰੀ, ਅਸ਼ੋਕ ਦੀਪਕ ਅਤੇ ਮੁਹੰਮਦ ਸੱਤਾਰ ਵੀ ਹਾਜ਼ਰ।
Check Also
ਭਗਤ ਰਵਿਦਾਸ ਜੀ ਦੀ 650 ਸਾਲਾ ਜਨਮ ਸ਼ਤਾਬਦੀ ਸਬੰਧੀ 18 ਫ਼ਰਵਰੀ ਨੂੰ ਅੰਮ੍ਰਿਤਸਰ ਅਤੇ 19-20 ਨੂੰ ਹੋਣਗੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਮਾਗਮ
ਅੰਮ੍ਰਿਤਸਰ, 30 ਅਕਤੂਬਰ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭਗਤ ਰਵਿਦਾਸ ਜੀ ਦੀ …
Punjab Post Daily Online Newspaper & Print Media