Monday, July 13, 2026

ਬਾਲੀਵੁੱਡ ਸੁਪਰ ਸਟਾਰ ਗਾਇਕ ਲਾਭ ਜੰਜੂਆ ਦੇ ਤੁਰ ਜਾਣ ‘ਤੇ ਖ਼ਾਮੋਸ਼ ਹੈ ਸੰਗੀਤ ਜਗਤ ਤੇ ਸਰੋਤੇ ਉਦਾਸ

PPN2510201505ਸੰਦੌੜ੍ਹ, 25 ਅਕਤੂਬਰ (ਹਰਮਿੰਦਰ ਸਿੰਘ ਭੱਟ) – ਪੰਜਾਬੀ ਲੋਕ ਗਾਇਕੀ ਤੋਂ ਪਾਲੀਵੁੱਡ ਤੇ ਬਾਲੀਵੁੱਡ ਦੀਆਂ ਬੁਲੰਦੀਆਂ ਛੂੰਹਣ ਵਾਲਾ ਬੁਲੰਦ, ਦਮਦਾਰ, ਸੁਰੀਲੀ ਅਵਾਜ ਤੇ ਸੁਰਾਂ ਦਾ ਸੁਦਾਗਰ ਵਿਸ਼ਵ ਪ੍ਰਸਿੱਧ ਸੁਪਰ ਸਟਾਰ ਗਾਇਕ ਲਾਭ ਜੰਜੂਆ ਦੀ ਬੀਤੇ ਦਿਨੀਂ ਮੁੰਬਈ ਵਿਖੇ ਦਿਲ ਦਾ ਦੌਰਾ ਪੈਣ ਨਾਲ ਹੋਈ ਮੌਤ ਦੇ ਕਾਰਨ ਸੰਗੀਤ ਜਗਤ, ਸੰਗੀਤ ਪ੍ਰੇਮੀ ਅਤੇ ਫਿਲਮ ਇੰਡਸਟਰੀ ਤੋਂ ਇਲਾਵਾ ਸਮੁੱਚਾ ਆਲਮ ਸ਼ੋਗ ‘ਚ ਡੁੱਬਿਆ ਖ਼ਾਮੋਸ ਜਾਪ ਰਿਹਾ ਹੈ ‘ਤੇ ਉਸ ਦੇ ਸਰੋਤੇ ਉਦਾਸ ਹਨ।ਇਸ ਬੁਲੰਦ ਅਵਾਜ਼ ਦੇ ਤੁਰ ਜਾਣ ਨਾਲ ਸੰਗੀਤ ਜਗਤ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ, ਜੋ ਹਮੇਸ਼ਾ ਰੜਕਦਾ ਰਹੇਗਾ।ਸ਼ਨਅਤੀ ਸਹਿਰ ਖੰਨਾ ਦੇ ਜੰਮਪਲ ਇਸ ਸਟਾਰ ਗਾਇਕ ਦੇ ਪ੍ਰੀਵਾਰ ਨਾਲ ਲੋਕ ਗਾਇਕ, ਗੀਤਕਾਰ, ਸੰਗੀਤਕਾਰ ਤੇ ਵੀਡੀਓ ਡਾਇਰੈਕਟਰ ਤੇ ਸਿਆਸਤਕਾਰਾਂ ਤੋਂ ਇਲਾਵਾ ਕਈ ਸਖ਼ਸੀਅਤਾਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ।ਪੰਜਾਬੀ ਲੋਕ ਗਾਇਕ ਤੇ ਗੀਤਕਾਰਾਂ ‘ਚੋ ਗੁਰਦਾਸ ਮਾਨ, ਸਰਦੂਲ ਸਿਕੰਦਰ, ਅਮਰ ਨੂਰੀ, ਬਾਵਾ ਸਿਕੰਦਰ, ਗੋਲਡਨ ਸਟਾਰ ਮਲਕੀਤ ਸਿੰਘ, ਸੁਖਵਿੰਦਰ ਸਿੰਘ, ਦਿਲਜੀਤ ਦੁਸਾਂਝ, ਗਿੱਪੀ ਗਰੇਵਾਲ, ਹਰਭਜਨ ਮਾਨ, ਜੈਜੀ.ਬੀ, ਫਿਰੋਜ਼ ਖਾਨ, ਕਮਲ ਖਾਨ, ਸੁਰਜੀਤ ਭੁੱਲਰ, ਮਾਸਟਰ ਸਲੀਮ, ਨਛੱਤਰ ਗਿੱਲ, ਬਲਕਾਰ ਸਿੱਧੂ, ਵਾਰਿਸ ਭਰਾ, ਸੁਰਿੰਦਰ ਛਿੰਦਾ, ਕੰਵਰ ਗਰੇਵਾਲ, ਜੱਸੀ ਜਸਰਾਜ, ਪਾਲੀ ਦੇਤਵਾਲੀਆ, ਰਵਿੰਦਰ ਗਰੇਵਾਲ, ਹਰਜੀਤ ਹਰਮਨ, ਕੁਲਵਿੰਦਰ ਬਿੱਲਾ, ਵੀਤ ਬਲਜੀਤ, ਮੁਹੰਮਦ ਸਦੀਕ, ਹੰਸ ਰਾਜ ਹੰਸ਼, ਮਨਜੀਤ ਰੂਪੋਵਾਲੀਆ, ਦੀਪ ਢਿੱਲੋਂ, ਭੁਪਿੰਦਰ ਗਿੱਲ, ਦਵਿੰਦਰ ਕੋਹੇਨੂਰ, ਲਹਿੰਬਰ ਹੁਸੈਨਪੁਰੀ, ਹਾਕਮ ਬਖਤੜੀ ਵਾਲਾ, ਦਲਜੀਤ ਕੌਰ, ਜਸਵੰਤ ਸੰਦੀਲਾ, ਸੋਹਣ ਸਿਕੰਦਰ, ਕੁਲਵਿੰਦਰ ਕੰਵਲ, ਸਪਨਾ ਕੰਵਲ, ਮਨਜੀਤ ਸੰਧੂ, ਹਰਿੰਦਰ ਸੰਧੂ, ਆਤਮਾ ਬੁੱਢੇਵਾਲੀਆ, ਮਿਸ ਰੋਜੀ, ਅਮ੍ਰਿੰਤ ਆਲਮ, ਕੁਲਵਿੰਦਰ ਕੈਲੀ, ਗੁਰਲੇਜ਼ ਅਖਤਰ, ਹਰਲੀਨ ਅਖਤਰ, ਜੈਸਮੀਨ ਅਖਤਰ, ਗੁਰਚੇਤ ਚਿੱਤਰਕਾਰ, ਗੁਰਤੇਜ ਸਿੱਧੂ, ਹੈਪੀ ਫਾਈਨਟੋਨ, ਜਤਿੰਦਰ ਗਿੱਲ, ਪ੍ਰੀਤ ਬਰਾੜ, ਗੋਰਾ ਚੱਕਵਾਲਾ, ਹੈਪੀ ਰਾਏਕੋਟੀ, ਚਰਨਜੀਤ ਅਹੂਜਾ, ਸਚਿਨ ਅਹੂਜਾ, ਤੇਜਵੰਤ ਕਿੱਟੂ, ਪਿੰਕੀ ਧਾਲੀਵਾਲ, ਵੀਰ ਸੁਖਵੰਤ, ਬਿੱਟੂ ਖੰਨੇ ਵਾਲਾ, ਮਿਸ ਸੁਰਮਨੀ, ਰਣਜੀਤ ਕੌਰ, ਸੁਦੇਸ ਕੁਮਾਰੀ, ਮਿਸ ਪੂਜਾ, ਕੌਰ ਬੀ, ਸੁਖਦੀਪ ਗਰੇਵਾਲ, ਬਲਜਿੰਦਰ ਰਿੰਪੀ, ਜੰਨਤ ਕੌਰ, ਸਤਵਿੰਦਰ ਸੱਤੀ, ਪ੍ਰੀਤ ਲਾਲੀ, ਮਿਸ ਆਲ਼ੀਆ ਅਤੇ ਗੀਤਕਾਰ ਦੇਵ ਥਰੀਕੇ ਵਾਲਾ, ਸ਼ਮਸੇਰ ਸੰਧੂ, ਬਚਨ ਬੇਦਿਲ ਬੱਡਰੁੱਖਾ, ਭਿੰਦਰ ਡੱਬਵਾਲੀ, ਦਵਿੰਦਰ ਖੰਨੇ ਵਾਲਾ, ਗੁਰਚਰਨ ਵਿਰਕ, ਕਰਮਜੀਤ ਪੁਰੀ, ਹਰਜਿੰਦਰ ਬੱਲ, ਜਗਦੇਵ ਮਾਨ ਸ਼ੇਖਦੌਲਤ, ਪਾਲਾ ਰਾਜੇਵਾਲੀਆ, ਲਾਭ ਚਿਤਾਵਲੀ, ਸੇਮਾ ਤਲਵੰਡੀ, ਗੁਰਤੇਜ ਉਗੋਕੇ ਆਦਿ ਤੋਂ ਇਲਾਵਾ ਹੋਰ ਕਈ ਕਲਾਕਾਰਾਂ ਤੇ ਗੀਤਕਾਰਾਂ ਨੇ ਫੋਨ ਅਤੇ ਸ਼ੋਸਲ ਨੈੱਟਵਰਕ ਮੀਡੀਏ ਦੇ ਜਰੀਏ ਪ੍ਰੀਵਾਰ ਅਤੇ ਸੰਗੀਤ ਪ੍ਰੇਮੀਆਂ ਨਾਲ ਦੁੱਖ ਦਾ ਪ੍ਰਗਟਾਵਾ ਸਾਂਝਾ ਕੀਤਾ।

Check Also

ਐਡਵੋਕੇਟ ਧਾਮੀ ਵਲੋਂ ਮਾਝਾ ਜ਼ੋਨ ਦੇ ਪ੍ਰਚਾਰਕਾਂ, ਢਾਡੀ ਤੇ ਕਵੀਸ਼ਰੀ ਸਿੰਘਾਂ ਨਾਲ ਇਕੱਤਰਤਾ

ਅੰਮ੍ਰਿਤਸਰ, 13 ਜੁਲਾਈ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਧਰਮ ਪ੍ਰਚਾਰ ਲਹਿਰ ਨੂੰ …

Leave a Reply