Thursday, July 16, 2026

ਪੰਜਾਬ ਤੇ ਪੰਜਾਬੀਆਂ ਨੂੰ ਵੰਡਣ ਦੀ ਸਾਜ਼ਿਸ਼ ਅਕਾਲੀ ਦਲ ਕਿਸੇ ਕੀਮਤ ‘ਤੇ ਕਾਮਯਾਬ ਨਹੀਂ ਹੋਣ ਦੇਵੇਗਾ- ਮਜੀਠੀਆ

u
u

ਅੰਮ੍ਰਿਤਸਰ, 26 ਅਕਤੂਬਰ (ਪ.ਪ)- ਮਾਲ ਮੰਤਰੀ ਸz ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਪੰਜਾਬ ਅਤੇ ਪੰਜਾਬੀਆਂ ਨੂੰ ਵੰਡਣ ਦੀ ਵਿਰੋਧੀਆਂ ਅਤੇ ਗਲਤ ਅਨਸਰਾਂ ਦੀ ਸਾਜ਼ਿਸ਼ ਨੂੰ ਸ਼੍ਰੋਮਣੀ ਅਕਾਲੀ ਦਲ ਕਿਸੇ ਕੀਮਤ ‘ਤੇ ਕਾਮਯਾਬ ਨਹੀਂ ਹੋਣ ਦੇਵੇਗੀ । ਅੱਜ ਇੱਥੇ ਬਚਤ ਭਵਨ ਵਿਖੇ ਸz ਗੁਲਜ਼ਾਰ ਸਿੰਘ ਰਣੀਕੇ, ਸz ਵਿਰਸਾ ਸਿੰਘ ਵਲਟੋਹਾ, ਸz ਅਮਰਪਾਲ ਸਿੰਘ ਬੋਨੀ, ਸz ਹਰਮੀਤ ਸਿੰਘ ਸੰਧੂ (ਤਿੰਨੋਂ ਮੁੱਖ ਪਾਰਲੀਮਾਨੀ ਸਕੱਤਰ), ਵਿਧਾਇਕ ਸ੍ਰੀ ਬਲਜੀਤ ਸਿੰਘ ਜਲਾਲਉਸਮਾਂ, ਸz ਵੀਰ ਸਿੰਘ ਲੋਪੋਕੇ, ਸz ਰਾਜ ਮਹਿੰਦਰ ਸਿੰਘ ਮਜੀਠਾ ਦੀ ਮੌਜੂਦਗੀ ਵਿੱਚ ਅਕਾਲੀ ਦਲ ਨਾਲ ਸਬੰਧਿਤ ਕੌਂਸਲਰਾਂ ਅਤੇ ਸ਼ਹਿਰੀ ਅਕਾਲੀ ਆਗੂਆਂ ਵੱਲੋਂ ਮੌਜੂਦਾ ਹਾਲਤਾਂ ‘ਤੇ ਡੂੰਘੀਆਂ ਵਿਚਾਰਾਂ ਕੀਤੀਆਂ ਗਈਆਂ। ਇਸ ਮੌਕੇ ਆਗੂਆਂ ਵੱਲੋਂ ਬਾਦਲ ਸਰਕਾਰ ਵੱਲੋਂ ਮਾਹੌਲ ਨੂੰ ਸੁਖਾਵਾਂ ਬਣਾਉਣ ਲਈ ਚੁੱਕੇ ਕਦਮਾਂ ਦੀ ਪ੍ਰੋੜ੍ਹਤਾ ਕਰਦਿਆਂ ਜੈਕਾਰਿਆਂ ਦੀ ਗੂੰਜ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਸਰਕਾਰ ਪ੍ਰਤੀ ਵਿਸ਼ਵਾਸ ਅਤੇ ਇਕਮੁੱਠਤਾ ਦਾ ਪ੍ਰਗਟਾਵਾ ਕੀਤਾ ਗਿਆ।
ਮਾਲ ਮੰਤਰੀ ਸz ਬਿਕਰਮ ਸਿੰਘ ਮਜੀਠੀਆ ਨੇ ਪੰਜਾਬ ਵਿੱਚ ਵਾਪਰ ਰਹੀਆਂ ਅਣਕਿਆਸੀਆਂ ਘਟਨਾਵਾਂ ਉੱਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਰਾਜ ਵਿੱਚ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਅਤੇ ਪੰਜਾਬ ਦਾ ਮਾਹੌਲ ਖਰਾਬ ਕਰਨ ਦੀਆਂ ਕੁੱਝ ਗਲਤ ਅਨਸਰਾਂ ਤੇ ਵਿਰੋਧੀਆਂ ਵੱਲੋਂ ਘਿਣਾਉਣੀਆਂ ਤੇ ਡੂੰਘੀਆਂ ਸਾਜ਼ਿਸ਼ਾਂ ਅਤੇ ਕੂੜ ਪ੍ਰਚਾਰ ਨਾਲ ਅਰਾਜਕਤਾ ਫੈਲਾ ਕੇ ਪੰਜਾਬ ਨੂੰ ਮੁੜ ਕਮਜ਼ੋਰ ਕਰਨ ਪ੍ਰਤੀ ਸੁਚੇਤ ਕੀਤਾ। ਉਹਨਾਂ ਕਿਹਾ ਕਿ ਪੰਜਾਬ ਵਿੱਚ ਲਗਾਤਾਰ ਦੋ ਵਾਰ ਅਕਾਲੀ ਭਾਜਪਾ ਦੇ ਹੱਕ ਵਿੱਚ ਲੋਕਾਂ ਨੇ ਫਤਵਾ ਦਿੱਤਾ ਜਿਸ ਨੂੰ ਵਿਰੋਧੀ ਸਹਿਣ ਨਹੀਂ ਕਰ ਪਾ ਰਹੇ ਅਤੇ ਲੰਬੇ ਸਮੇਂ ਤੋਂ ਅਕਾਲੀ ਦਲ ਨੂੰ ਕਮਜ਼ੋਰ ਕਰਨ ਦੀਆਂ ਸਾਜ਼ਿਸ਼ਾਂ ਰਚਦੇ ਆ ਰਹੇ ਹਨ, ਹਮੇਸ਼ਾ ਅਕਾਲੀ ਦਲ ਨੇ ਉਨ੍ਹਾਂ ਦਾ ਢੁਕਵਾਂ ਜਵਾਬ ਦਿੱਤਾ ਅਤੇ ਵਾਰ ਸੁਰਖ਼ਰੂ ਹੋ ਕੇ ਨਿਕਲੇ। ਪਰ ਇਸ ਵਾਰ ਬਹੁਤ ਹੀ ਗਹਿਰੀ ਸਾਜ਼ਿਸ਼ ਨਾਲ ਸਿੱਖ ਕੌਮ ਨੂੰ ਕਮਜ਼ੋਰ ਕਰਨ, ਪੰਜਾਬ ਵਿੱਚ ਅਸ਼ਾਂਤੀ ਅਤੇ ਅਰਾਜਕਤਾ ਫੈਲਾਉਣ ਅਤੇ ਅਕਾਲੀ ਦਲ ਨੂੰ ਨੁਕਸਾਨ ਪਹੁੰਚਾਉਣ ਲਈ ਕੋਝੀਆਂ ਹਰਕਤਾਂ ਤੇ ਉਤਰ ਆਏ ਹਨ।
ਸz ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਜੋ ਮਾਣ ਤੇ ਵਡਿਆਈ ਬਾਦਲ ਪਰਿਵਾਰ ਅਤੇ ਅਕਾਲੀ ਦਲ ਨੂੰ ਮਿਲੀ ਹੈ ਉਹ ਸਭ ਗੁਰੂ ਸਾਹਿਬਾਨ ਦੀਆਂ ਬਖਸ਼ਿਸ਼ਾਂ ਸਦਕਾ ਹੀ ਹੈ, ਹਮੇਸ਼ਾ ਗੁਰੂ ਦਾ ਓਟ ਆਸਰਾ ਲਿਆ ਹੈ।ਉਨ੍ਹਾਂ ਕਿਹਾ ਕਿ ਅਕਾਲੀ ਦਲ ਸਿੱਖੀ ਸਿਧਾਂਤਾਂ ਦਾ ਅਲੰਬਰਦਾਰ ਹੈ।ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਵੱਲੋਂ ਸ੍ਰੀ ਦਰਬਾਰ ਸਾਹਿਬ ਦੀ ਨੀਂਹ ਸਾਈ ਮੀਆਂ ਮੀਰ ਜੀ ਤੋਂ ਰਖਵਾ ਕੇ ਸਰਬ ਸਾਂਝੀਵਾਲਤਾ ਦਾ ਸੰਦੇਸ਼ ਦਿੱਤਾ। ਸ: ਪ੍ਰਕਾਸ਼ ਸਿੰਘ ਬਾਦਲ ਭਾਈਚਾਰਕ ਏਕਤਾ ਤੇ ਸਾਂਝੀਵਾਲਤਾ ਨੂੰ ਮਜ਼ਬੂਤ ਕਰਨ ਲਈ ਹਮੇਸ਼ਾ ਯਤਨਸ਼ੀਲ ਰਹੇ ਹਨ। ਅੱਜ ਭਾਈਚਾਰਕ ਸਾਂਝ ਨੂੰ ਨੁਕਸਾਨ ਪਹੁੰਚਾਉਣ ਦੀਆਂ ਸ਼ਕਤੀਆਂ ਤੋਂ ਸੁਚੇਤ ਰਹਿਣ ਦੀ ਲੋੜ ਹੈ ਅਤੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਦੀ ਲੋੜ ਹੈ।ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨਾਲ ਸੱਚ ਹੈ ਅਤੇ ਸੱਚ ਕਦੇ ਕਮਜ਼ੋਰ ਨਹੀਂ ਹੁੰਦਾ ਵਿਰੋਧੀਆਂ ਦੀਆਂ ਘਿਣਾਉਣੀਆਂ ਚਾਲਾਂ ਦੇ ਬਾਵਜੂਦ ਅਕਾਲੀ ਦਲ ਪਹਿਲਾਂ ਨਾਲੋਂ ਵੱਧ ਮਜ਼ਬੂਤੀ ਨਾਲ ਸੁਰਖ਼ਰੂ ਹੋ ਕੇ ਨਿਕਲੇਗਾ।ਉਨ੍ਹਾਂ ਕਿਹਾ ਕਿ ਇਹ ਇਮਤਿਹਾਨ ਅਤੇ ਪਰਖ ਦੀ ਘੜੀ ਹੈ ਅਤੇ ਅਕਾਲੀ ਦਲ ਦੇ ਹਰ ਨੁਮਾਇੰਦੇ ਨੂੰ ਹਿੰਮਤ ਹੌਸਲੇ ਨਾਲ ਪਾਰਟੀ ਦੀ ਮਜ਼ਬੂਤੀ ਲਈ ਆਪਣਾ ਬਣਦਾ ਯੋਗਦਾਨ ਪਾਉਣਾ ਚਾਹੀਦਾ ਹੈ ਅਤੇ ਦੇਸ਼ ਵਿਦੇਸ਼ ਵਿੱਚੋਂ ਵਿਰੋਧੀਆਂ ਅਤੇ ਸ਼ਰਾਰਤੀ ਅਨਸਰਾਂ ਵੱਲੋਂ ਫੈਲਾਏ ਜਾ ਰਹੇ ਗੁੰਮਰਾਹਕੁੰਨ ਤੇ ਕੂੜ ਪ੍ਰਚਾਰ ਦਾ ਸੁਚੇਤ ਰੂਪ ਵਿੱਚ ਮੂੰਹ ਤੋੜ ਜਵਾਬ ਦੇਣ ਦੀ ਲੋੜ ਹੈ।ਪਾਰਟੀ ਨਾਲ ਦ੍ਰਿੜ੍ਹਤਾ ਨਾਲ ਖੜ੍ਹਨ ਦੀ ਗੱਲ ਕਰਦਿਆਂ ਸz ਮਜੀਠੀਆ ਨੇ ਕਿਹਾ ਕਿ ਔਖੇ ਸਮੇਂ ਵਿੱਚ ਪਾਰਟੀ ਦਾ ਸਾਥ ਦੇਣ ਵਾਲਿਆਂ ਦੀ ਹਮੇਸ਼ਾ ਪਾਰਟੀ ਵਿੱਚ ਕਦਰ ਹੁੰਦੀ ਹੈ।

ਅੰਮ੍ਰਿਤਸਰ ਦੇ ਅਕਾਲੀ ਕੌਂਸਲਰਾਂ ਅਤੇ ਸ਼ਹਿਰੀ ਆਗੂਆਂ ਨੇ ਪਾਰਟੀ ਨਾਲ ਚਟਾਨ ਵਾਂਗ ਖੜੇ ਰਹਿਣ ਦਾ ਕੀਤਾ ਐਲਾਨ

ਇਸ ਮੌਕੇ ਸੁਰਜੀਤ ਸਿੰਘ ਭਿੱਟੇਵੱਡ, ਭਾਈ ਰਾਮ ਸਿੰਘ, ਬਾਵਾ ਸਿੰਘ ਗੁਮਾਨਪੁਰਾ, ਹਰਜਾਪ ਸਿੰਘ ਸੁਲਤਾਨਵਿੰਡ, ਸ਼ਵਿੰਦਰ ਸਿੰਘ ਕੋਟ ਖਾਲਸਾ, ਜੋਧ ਸਿੰਘ ਸਮਰਾ, ਭਗਵੰਤ ਸਿੰਘ ਸਿਆਲਕਾ (ਸਾਰੇ ਮੈਂਬਰ ਸ਼੍ਰੋਮਣੀ ਕਮੇਟੀ), ਸz ਅਵਤਾਰ ਸਿੰਘ ਟਰੱਕਾਂਵਾਲਾ ਸੀਨੀਅਰ ਡਿਪਟੀ ਮੇਅਰ, ਸ੍ਰੀ ਅਵਿਨਾਸ਼ ਜੌਲੀ ਡਿਪਟੀ ਮੇਅਰ, ਸੁਰਿੰਦਰ ਸਿੰਘ ਸੁਲਤਾਨਵਿੰਡ ਕੌਂਸਲਰ ਆਗੂ, ਨਵਦੀਪ ਗੋਲਡੀ, ਗੁਰਪ੍ਰਤਾਪ ਸਿੰਘ ਟਿੱਕਾ, ਮਜੀਠੀਆ ਦੇ ਮੀਡੀਆ ਸਲਾਹਕਾਰ
ਪ੍ਰੋ: ਸਰਚਾਂਦ ਸਿੰਘ ਤੋਂ ਇਲਾਵਾ ਕੌਂਸਲਰਾਂ ਵਿੱਚ ਅਮਨਦੀਪ ਅੱਮੂ, ਰਾਜ ਕੁਮਾਰ ਜੌਲੀ, ਦਿਲਬਾਗ ਸਿੰਘ, ਪਵਨ ਕੁਮਾਰ ਪੰਮਾ ਖਜੂਰੀਆਂ, ਦਿਲਬਾਗ ਸਿੰਘ ਵਡਾਲੀ, ਕਿਰਨ ਪ੍ਰੀਤ ਸਿੰਘ ਮੋਨੂੰ, ਸ਼ਮਸ਼ੇਰ ਸਿੰਘ ਸ਼ੇਰਾ, ਪਲਵਿੰਦਰ ਸਿੰਘ ਰਾਣਾ, ਅਮਰਬੀਰ ਸਿੰਘ ਢੋਟ, ਅਜੀਤ ਲਾਲ, ਰਛਪਾਲ ਬੱਬੂ, ਸੁਖਵਿੰਦਰ ਗੋਰਾ, ਮੁਖਤਿਆਰ ਸਿੰਘ ਖਾਲਸਾ, ਭੁਪਿੰਦਰ ਸਿੰਘ ਰਾਹੀ, ਬੀਬੀ ਦਲਬੀਰ ਕੌਰ, ਓਮ ਪ੍ਰਕਾਸ਼ ਗੱਬਰ, ਨਿਰਭੈ ਫੌਜੀ, ਅਮਰੀਕ ਲਾਲੀ, ਮੁਖਤਿਆਰ ਸਿੰਘ ਵੱਲਾ; ਜਗਚਾਨਣ ਸਿੰਘ, ਅਸ਼ੋਕ ਕੁਮਾਰ ਵੀਰੂ, ਕਰਨ ਸ਼ਾਮ, ਗੁਰਵਿੰਦਰ ਸਿੰਘ ਮੰਮਣਕੇ, ਬਲਜਿੰਦਰ ਸਿੰਘ ਮੀਰਾਂਕੋਟ, ਪ੍ਰਿਤਪਾਲ ਸਿੰਘ ਲਾਲੀ, ਵਿੱਕੀ ਕਪੂਰ, ਸੁਖਬੀਰ ਸਿੰਘ ਸੋਨੀ, ਜਸਕੀਰਤ ਸਿੰਘ ਸੁਲਤਾਨਵਿੰਡ, ਗੁਰਪ੍ਰੀਤ ਸਿੰਘ ਮਿੰਟੂ, ਅਮਨਬੀਰ ਸਿੰਘ ਸੰਧੂ, ਜਸਪਾਲ ਸਿੰਘ ਛੰਟੂ, ਨਿਰਮਲ ਸਿੰਘ ਮੱਲੀ, ਪੂਰਨ ਸਿੰਘ ਮੱਤੇਵਾਲ, ਮਨਮੋਹਨ ਸਿੰਘ ਟੀਟੂ, ਸੁਰਿੰਦਰ ਚੌਧਰੀ, ਬੀਬੀ ਰਾਜਵਿੰਦਰ ਕੌਰ ਪ੍ਰਧਾਨ ਸ਼ਹਿਰੀ ਹਾਜ਼ਰ ਸਨ।

Check Also

ਮੇਰੀ ਰਸੋਈ’ ਸਕੀਮ ਤਹਿਤ ਵੰਡੀਆਂ ਰਾਸ਼ਨ ਕਿੱਟਾਂ ਨੇ 27 ਲੱਖ ਦਾ ਅੰਕੜਾ ਕੀਤਾ ਪਾਰ – ਡਾ. ਜਸਬੀਰ ਸਿੰਘ

‘ਅੰਮ੍ਰਿਤਸਰ, 15 ਜੁਲਾਈ (ਸੁਖਬੀਰ ਸਿੰਘ) – ਹਲਕਾ ਅੰਮ੍ਰਿਤਸਰ ਪੱਛਮੀ ਦੇ ਵਿਧਾਇਕ ਡਾ. ਜਸਬੀਰ ਸਿੰਘ ਨੇ …

Leave a Reply