Tuesday, March 10, 2026

61ਵੀਆਂ ਪੰਜਾਬ ਰਾਜ ਸਕੂਲ ਖੇਡਾਂ ਅੰਡਰ 17 ਲੜਕੀਆਂ ਦਾ ਦੂਜਾ ਦਿਨ ਰਿਹਾ ਸ਼ਾਨਦਾਰ

PPN2610201510

ਬਠਿੰਡਾ, 26 ਅਕਤੂਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- 61ਵੀਆਂ ਪੰਜਾਬ ਰਾਜ ਸਕੂਲ ਖੇਡਾਂ-ਅੰਡਰ-17 ਲੜਕੀਆਂ ਕਬੱਡੀ ਨੈਸ਼ਨਲ ਸਟਾਇਲ ਖੇਡਾਂ ਮਾਨਯੋਗ ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸ) ਡਾ. ਅਮਰਜੀਤ ਕੌਰ ਕੋਟਫੱਤਾ ਦੀ ਰਹਿਨੁਮਾਈ ਹੇਠ ਅਤੇ ਸ਼੍ਰੀਮਤੀ ਪਵਿੱਤਰ ਕੌਰ ਸਹਾਇਕ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਖੇਡਾਂ ਦੀ ਯੋਗ ਅਗਵਾਈ ਹੇਠ ਸਥਾਨਿਕ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ, ਬਠਿੰਡਾ ਦੇ ਖੇਡ ਮੈਦਾਨ ਵਿੱਚ 24 ਅਕਤੂਬਰ ਤੋ 26 ਅਕਤੂਬਰ ਤਕ ਚੱਲ ਰਹੀਆਂ ਖੇਡਾਂ ਦਾ ਦੂਜਾ ਦਿਨ ਸ਼ਾਨਦਾਰ ਰਿਹਾ। ਨਤੀਜੇ ਇਸ ਪ੍ਰਕਾਰ ਰਹੇ। ਪਟਿਆਲਾ ਅਤੇ ਲੁਧਿਆਣਾ ਵਿਚਕਾਰ ਹੋਏ ਫਸ਼ਵੇ ਮੁਕਾਬਲੇ ਵਿੱਚ ਲੁਧਿਆਣਾ ਨੇ ਪਟਿਆਲਾ ਨੂੰ 32 ਦੇ ਮੁਕਾਬਲੇ 33 ਅੰਕਾਂ ਨਾਲ ਹਰਾਇਆ। ਫਰੀਦਕੋਟ ਨੇ ਅ੍ਰੰਮਿਤਸਰ ਨੂੰ 18 ਦੇ ਮੁਕਾਬਲੇ 30 ਅੰਕਾਂ ਦੇ ਵੱਡੇ ਫਰਕ ਨਾਲ ਹਰਾਇਆ। ਰੂਪਨਗਰ ਨੇ ਫਿਰੋਜ਼ਪੁਰ ਨੂੰ 33 ਦੇ ਮੁਕਾਬਲੇ 40 ਅੰਕਾਂ ਦੇ ਫਰਕ ਨਾਲ ਮਾਤ ਦਿੱਤੀ। ਸ਼ਹੀਦ ਭਗਤ ਨਗਰ ਨੇ ਸੰਗਰੂਰ ਨੂੰ 18 ਦੇ ਮੁਕਾਬਲੇ 21 ਅੰਕਾਂ ਨਾਲ ਹਰਾਇਆ। ਲੁਧਿਆਣਾ ਨੇ ਗੁਰਦਾਸਪੁਰ ਨੂੰ 13 ਦੇ ਮੁਕਾਬਲੇ 32 ਅੰਕਾਂ ਨਾਲ ਮਾਤ ਦਿੱਤੀ।

Check Also

ਮਹਾਂਲੇਖਾਕਾਰ ਵਿਭਾਗ ਵਲੋਂ 9 ਮਾਰਚ ਨੂੰ ਲਗਾਈ ਜਾਵੇਗੀ ਪੈਨਸ਼ਨ ਅਦਾਲਤ

ਅੰਮ੍ਰਿਤਸਰ, 8 ਮਾਰਚ (ਸੁਖਬੀਰ ਸਿੰਘ) – ਜਿਲ੍ਹੇ ਵਿੱਚ 9 ਮਾਰਚ 2026 ਨੂੰ ਸਵੇਰੇ 10:00 ਵਜੇ …

Leave a Reply