ਸੰਦੌੜ, 26 ਅਕਤੂਬਰ (ਹਰਮਿੰਦਰ ਸਿੰਘ ਭੱਟ)- ਪੰਜਾਬ ਦੇ ਹਰੇਕ ਪਿੰਡ ਕਸਬੇ ਅਤੇ ਸ਼ਹਿਰ ਵਿਚ ਅੱਜ ਉਸ ਵੇਲੇ ਹੱਲ ਚੱਲ ਹੋ ਗਈ ਜੱਦੋ ਭੂਚਾਲ ਦੇ ਤੇਜ਼ ਝਟਕਿਆਂ ਨੂੰ ਮਹਿਸੂਸ ਕੀਤਾ ਗਿਆ ਅਤੇ ਲੋਕ ਆਪਣੇ ਘਰਾਂ ਤੋਂ ਬਾਹਰ ਸੜਕਾਂ ਤੇ ਗਲੀਆਂ ਵੱਲ ਨੂੰ ਭੱਜ ਕੇ ਆਏ। ਵਧੇਰੇ ਜਾਣਕਾਰੀ ਅਨੁਸਾਰ ਲਗਭਗ 2.40 ਦੁਪਹਿਰ ਵੇਲੇ ਸੰਦੌੜ ਵਿਖੇ ਆਏ ਜੱਦੋ ਘਰਾਂ, ਦੁਕਾਨਾਂ ਦੀਆਂ ਕੰਧਾਂ ਸਮੇਤ ਛੱਤਾ ਤੇ ਲੱਗੇ ਪੱਖੇ ਆਪਣੇ ਆਪ ਹਿੱਲਣ ਲੱਗ ਪਏ ਤਾਂ ਲੋਕ ਇੱਕ ਦਮ ਸਹਿਮ ਗਏ ਅਤੇ ਇਹ ਭੂਚਾਲ 15 ਸੈਕੰਡ ਤੱਕ ਮਹਿਸੂਸ ਕੀਤਾ ਗਿਆ ਜਿਸ ਨੂੰ ਨਾ ਰੁਕਦਾ ਦੇਖ ਲੋਕ ਆਪਣੇ ਘਰਾਂ ਦੁਕਾਨਾਂ ਤੋਂ ਆਪਣੀ ਜਾਨ ਨੂੰ ਮਹਿਫ਼ੂਜ਼ ਕਰਨ ਲਈ ਬਾਹਰ ਆ ਗਏ।
Check Also
ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ
ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …
Punjab Post Daily Online Newspaper & Print Media