Tuesday, September 29, 2026

ਪੱਤਰਕਾਰ ਤੇ ਲੇਖਕ ਗੁਰਜੀਵਨ ਸਿੱਧੂ ਨੂੰ ਸਦਮਾ, ਮਾਤਾ ਦਾ ਦੇਹਾਂਤ

PPN2610201515ਸੰਦੌੜ, 26 ਅਕਤੂਬਰ (ਹਰਮਿੰਦਰ ਸਿੰਘ ਭੱਟ)- ਪੰਜਾਬੀ ਸਾਹਿਤ ਅਤੇ ਪੱਤਰਕਾਰੀ ਦੇ ਜਰੀਏ ਸਮਾਜ ਦੀ ਸੇਵਾ ਵਿਚ ਵੱਖਰਾ ਅਸਥਾਨ ਬਣਾ ਚੁੱਕੇ ਉੱਘੇ ਲੇਖਕ ਗੁਰਜੀਵਨ ਸਿੰਘ ਨਥਾਣਾ ਦੀ ਸਤਿਕਾਰਯੋਗ ਮਾਤਾ ਗਿਆਨ ਕੌਰ ਸਿੱਧੂ ਬੀਤੇ ਦਿਨ ਦਿਲ ਦਾ ਦੌਰਾ ਪੈਣ ਨਾਲ ਅਕਾਲ ਚਲਾਣਾ ਕਰ ਗਏ।ਮਾਤਾ ਦੇ ਵਿਛੋੜੇ ਤੇ ਪਰਿਵਾਰ ਨਾਲ ਪੰਜਾਬ ਦੇ ਵੱਖ ਵੱਖ ਰਾਜਸੀ ਆਗੂਆਂ, ਸਮਾਜ ਸੇਵੀ ਸੰਸਥਾਵਾਂ, ਲੇਖਕ ਅਤੇ ਪੱਤਰਕਾਰ ਵੀਰਾਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ। ਮਾਤਾ ਗਿਆਨ ਕੌਰ ਦੇ ਨਮਿਤ ਸਹਿਜ ਪਾਠ ਦੇ ਭੋਗ ਅਤੇ ਅੰਤਿਮ ਅਰਦਾਸ 1 ਨਵੰਬਰ 2015 ਨੂੰ ਗੁਰਦੁਆਰਾ ਪਾਤਿਸ਼ਾਹੀ ਛੇਵੀਂ ਨਥਾਣਾ ਵਿਖੇ ਦੁਪਹਿਰ ਸਾਢੇ ਬਾਰਾਂ ਵਜੇ ਹੋਵੇਗੀ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …

Leave a Reply