
ਪਠਾਨਕੋਟ, 26 ਅਕਤੂਬਰ (ਪ.ਪ)- ਸਥਾਨਿਕ ਐਸ.ਡੀ. ਕਾਲਜ ਵਿਖੇ ਸ਼੍ਰੀ ਪਵਨ ਕੁਮਾਰ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ) ਅਤੇ ਅਰੁਣ ਕੁਮਾਰ ਸਹਾਇਕ ਸਿੱਖਿਆ ਅਫ਼ਸਰ (ਖੇਡਾਂ) ਦੀ ਯੋਗ ਅਗਵਾਈ ਹੇਠ 61ਵੀਆਂ ਰਾਜ ਪੱਧਰੀ ਬੈਡਮਿੰਟਨ ਖੇਡਾਂ ਵਿੱਚ ਹਿੱਸਾ ਲੈਣ ਵਾਲੀਆਂ ਟੀਮਾਂ ਅੰਡਰ 14 ਅਤੇ ਅੰਡਰ 19 ਲੜਕੇ/ਲੜਕੀਆਂ ਦਾ 7 ਰੋਜ਼ਾ ਲਗਾਇਆ ਗਿਆ ਜ਼ਿਲ੍ਹਾ ਪੱਧਰੀ ਕੈਂਪ ਅੱਜ ਸੰਪਨ ਹੋ ਗਿਆ। ਇਸ ਸਮਾਪਤੀ ਸਮਾਰੋਹ ਵਿੱਚ ਐਸ.ਡੀ. ਕਾਲਜ ਦੇ ਪ੍ਰਿੰਸੀਪਲ ਸ਼੍ਰੀ ਸਮਰਿੰਦਰ ਸ਼ਰਮਾ ਨੇ ਬਤੌਰ ਮੁੱਖ ਮਹਿਮਾਨ ਸ਼ਾਮਲ ਹੋ ਕੇ ਖਿਡਾਰੀਆਂ ਨੂੰ ਅਸ਼ੀਰਵਾਦ ਦਿੱਤਾ। ਸਰਵਸ਼੍ਰੀ ਜੀ.ਐਸ. ਰਾਠੋਰ ਲੈਕਚਰਾਰ ਸਰੀਰਿਕ ਸਿੱਖਿਆ ਅਤੇ ਰਵਿੰਦਰ ਕੁਮਾਰ ਕੋਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਰੋਟ ਮਹਿਰਾ ਨੇ ਦੱਸਿਆ ਕਿ ਇਸ ਕੈਂਪ ਵਿੱਚ ਜ਼ਿਲ੍ਹੇ ਦੇ ਵੱਖ ਵੱਖ ਸਕੂਲਾਂ ਵਿਚੋਂ 20 ਖਿਡਾਰੀ (ਲੜਕੇ/ਲੜਕੀਆਂ) ਨੇ ਹਿੱਸਾ ਲਿਆ ਅਤੇ ਖਿਡਾਰੀਆਂ ਨੂੰ ਬੈਡਮਿੰਟਨ ਦੀ ਕੋਚਿੰਗ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਇਹ ਖਿਡਾਰੀ 61ਵੀਆਂ ਰਾਜ ਪੱਧਰੀ ਬੈਡਮਿੰਟਨ ਖੇਡ ਮੁਕਾਬਲਿਆਂ ਵਿੱਚ ਹਿੱਸਾ ਲੈਣਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰਵਸ਼੍ਰੀ ਬਲਵਿੰਦਰ ਕੁਮਾਰ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧਾਰਕਲਾਂ, ਸੰਦੀਪ ਕੁਮਾਰ ਪੀ.ਟੀ.ਆਈ. ਅਤੇ ਬਲਵਿੰਦਰ ਸਿੰਘ ਡੀ.ਪੀ. ਵੀ ਹਾਜ਼ਰ ਸਨ।
Punjab Post Daily Online Newspaper & Print Media