Wednesday, July 15, 2026

ਭਾਈ ਪਿੰਦਰਪਾਲ ਸਿੰਘ ‘ਤੇ 3 ਨਵੰਬਰ ਤੀਕ ਕੀਤੀ ਜਾਣ ਵਾਲੀ ਕਥਾ ਤੇ ਲਗਾਈ ਰੋਕ

Bhai Pinderpal s

ਅੰਮ੍ਰਿਤਸਰ, 26 ਅਕਤੂਬਰ (ਪ.ਪ)- ਪੰਥ ਦੇ ਪ੍ਰਸਿੱਧ ਕਥਾਵਾਚਕ ਤੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਭਾਈ ਸਾਹਿਬ ਦੇ ਖਿਤਾਬ ਨਾਲ ਸਨਮਾਨਤ ਭਾਈ ਪਿੰਦਰਪਾਲ ਸਿੰਘ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਦਬ ਸਤਿਕਾਰ ਦੀ ਬਾਹਲੀ ਖਾਤਿਰ ਸ਼ਹੀਦ ਹੋਏ ਸਿੰਘਾਂ ਨੂੰ ਸ਼ਰਧਾਜਲੀ ਭੇਟ ਕਰਨ ‘ਤੇ ਸ਼੍ਰੋਮਣੀ ਕਮੇਟੀ ਵਲੋਂ ਕਥਾ ਦੀ ਡਿਊਟੀ ਤੋਂ ਹਟਾ ਕੇ ਉਨਾਂ ਨੂੰ ਸਰਾਂ ਵਿੱਚ ਦਿੱਤਾ ਕਮਰਾ ਵੀ ਖਾਲੀ ਕਰਵਾ ਲਿਆ ਗਿਆ ਹੈ।ਮਿਲੀ ਜਾਣਕਾਰੀ ਅਨੁਸਾਰ ਭਾਈ ਪਿੰਦਰਪਾਲ ਸਿੰਘ ਹਰ ਸਾਲ ਦੀ ਤਰਾਂ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿੱਚ ਸਥਿਤ ਗੁ: ਮੰਜੀ ਸਾਹਿਬ ਦੀਵਾਨ ਅਸਥਾਨ ਵਿਖੇ ਹੁਕਮਨਾਮੇ ਦੀ ਕਥਾ ਦੀ ਸੇਵਾ ਨਿਭਾਅ ਰਹੇ ਸਨ ਅਤੇ ਇਹ ਸੇਵਾ ਉਨ੍ਹਾਂ ਨੇ 3 ਨਵੰਬਰ ਤੱਕ ਨਿਭਾਉਣੀ ਸੀ।ਸੂਚਨਾ ਅਨੁਸਾਰ ਭਾਈ ਪਿੰਦਰਪਾਲ ਸਿੰਘ ਨੇ ਕਥਾ ਕਰਦਿਆਂ ਬਰਗਾੜੀ ਵਿਖੇ ਸ਼ਹੀਦ ਹੋਏ ਭਾਈ ਗੁਰਜੀਤ ਸਿੰਘ ਸਰਾਵਾਂ ਅਤੇ ਭਾਈ ਕ੍ਰਿਸ਼ਨ ਭਗਵਾਨ ਸਿੰਘ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਬਰਗਾੜੀ ਵਿਖੇ ਵਾਪਰੇ ਘਟਨਾਕਰਮ ਵਿਚਾਰ ਕੀਤੀ ਤਾਂ ਇਸ ਦੀ ਜਾਣਕਾਰੀ ਮਿਲਣ ‘ਤੇ ਪ੍ਰਬੰਧਕਾਂ ਨੇ ਭਾਈ ਪਿੰਦਰਪਾਲ ਸਿੰਘ ਨੂੰ ਗੁ: ਮੰਜੀ ਸਾਹਿਬ ਦੀਵਾਨ ਅਸਥਾਨ ਵਿਖੇ ਕਥਾ ਕਰਨ ਤੇ ਲਗਾਈ ਰੋਕ ਅਤੇ ਨਿਵਾਸ ਵਿੱਚ ਦਿੱਤਾ ਗਿਆ ਕਮਰਾ ਖਾਲੀ ਕਰਨ ਦੇ ਹੁਕਮ ਸੁਣਾ ਦਿੱਤੇ।

Check Also

ਪੁਲ ਮੋਰਾਂ (ਪੁਲ ਕੰਜ਼ਰੀ) ਦੀ ਲੜਾਈ ਦੇ ਸ਼ਹੀਦ ਸੂਰਮਿਆਂ ਨੂੰ ਸਮਰਪਿਤ ਬਾਈਕ ਰੈਲੀ

ਅੰਮ੍ਰਿਤਸਰ, 14 ਜੁਲਾਈ (ਜਗਦੀਪ ਸਿੰਘ) – 1971 ਦੀ ਭਾਰਤ-ਪਾਕਿਸਤਾਨ ਜੰਗ ਦੌਰਾਨ ਦੇਸ਼ ਦੀ ਰੱਖਿਆ ਕਰਦਿਆਂ …

Leave a Reply