
ਅੰਮ੍ਰਿਤਸਰ, 26 ਅਕਤੂਬਰ (ਗੁਰਚਰਨ ਸਿੰਘ/ ਜਗਦੀਪ ਸਿੰਘ)- ਸ਼ਹੀਦ ਭਗਤ ਸਿੰਘ ਸ਼ਕਤੀ ਦਲ ਪੰਜਾਬ ਦੀ ਅਹਿਮ ਮੀਟਿੰਗ ਪਰਾਗਦਾਸ ਚੌਂਕ ਵਿਖੇ ਅਸ਼ੋਕ ਕੁਮਾਰ, ਗਗਨਦੀਪ ਸਿੰਘ, ਅਜੇ ਕੁਮਾਰ, ਮਹਾਬੀਰ ਸਿੰਘ ਦੀ ਅਗਵਾਈ ਵਿੱਚ ਕੀਤੀ ਗਈ।ਜਿਸ ਵਿੱਚ ਮੁੱਖ ਮਹਿਮਾਨ ਵਜੋਂ ਸ਼ਹੀਦ ਭਗਤ ਸਿੰਘ ਸ਼ਕਤੀ ਦਲ ਪੰਜਾਬ ਦੇ ਪੰਜਾਬ ਪ੍ਰਧਾਨ ਸੁਖਵਿੰਦਰ ਸਿੰਘ ਬੋਬੀ, ਸਰਪ੍ਰਸਤ ਬਿਕਰਮ ਦੱਤਾ, ਲੀਗਲ ਅਡਵਾਈਜਰ ਕਰਨਪੂਰੀ ਉਚੇਚੇ ਤੋਰ ਤੇ ਪਹੁੰਚੇ।ਆਏ ਮਹਿਮਾਨਾ ਦਾ ਅਸ਼ੋਕ ਕੁਮਾਰ ਅਤੇ ਸਾਰੇ ਸਾਥੀਆਂ ਨੇ ਨਿਘਾ ਸਵਾਗਤ ਕੀਤਾ।ਪੰਜਾਬ ਪ੍ਰਧਾਨ ਸੁਖਵਿੰਦਰ ਸਿੰਘ ਬੋਬੀ, ਸਰਪ੍ਰਸਤ ਬਿਕਰਮ ਦੱਤਾ ਨੇ ਸਾਰੇ ਸਾਥੀਆਂ ਦੇ ਭਾਰੀ ਇੱਕਠ ਵਿੱਚ ਅਹਹੱਦੇਦਾਰਾਂ ਦੀਆਂ ਨਿਯੁੱਤੀਆਂ ਕਰਦੇ ਹੋਏ ਅਸ਼ੋਕ ਕੁਮਾਰ ਨੂੰ ਸ਼ਹੀਦ ਭਗਤ ਸਿੰਘ ਸ਼ਕਤੀ ਦਲ ਪੰਜਾਬ ਦਾ ਸੀਨੀਅਰ ਮੀਤ ਪ੍ਰਧਾਨ ਪੰਜਾਬ, ਗਗਨਦੀਪ ਸਿੰਘ ਨੂੰ ਸੀਨੀਅਰ ਮੀਤ ਪ੍ਰਧਾਨ ਅੰਮ੍ਰਿਤਸਰ ਸ਼ਹਿਰੀ, ਅਜੇ ਕੁਮਾਰ ਟਿੰਕੂ ਨੂੰ ਮੀਤ ਪ੍ਰਧਾਨ ਅੰਮ੍ਰਿਤਸਰ ਸ਼ਹਿਰੀ, ਮਹਾਂਬੀਰ ਮਿਠੂ ਨੂੰ ਸੀਨੀਅਰ ਮੀਤ ਪ੍ਰਧਾਨ ਅੰਮ੍ਰਿਤਸਰ ਸ਼ਹਿਰੀ ਨਿਯੁੱਕਤ ਕੀਤਾ ਗਿਆ।ਪੰਜਾਬ ਪ੍ਰਧਾਨ ਸੁਖਵਿੰਦਰ ਸਿੰਘ ਬੋਬੀ ਅਤੇ ਸਰਪ੍ਰਸਤ ਬਿਕਰਮ ਦੱਤਾ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਸ਼ਕਤੀ ਦਲ ਦੇ ਅਹੁਦੇਦਾਰ ਮਿਲ ਕੇ ਉਨ੍ਹਾਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਨ ਲਈ ਪੁਰਾ ਸਹਿਯੋਗ ਕਰਨਗੇ।ਪਲਵਿੰਦਰ ਸਿੰਘ ਪਾਲੀ ਸੀਨੀਅਰ ਮੀਤ ਪ੍ਰਧਾਨ ਪੰਜਾਬ, ਯੂਥ ਵਿੰਗ ਦੇ ਜਿਲ੍ਹਾ ਪ੍ਰਧਾਨ ਅੰਮ੍ਰਿਤਸਰ ਸ਼ਹਿਰੀ ਰਵੀ ਸਹੋਤਾ ਸੋਨੂ ਕੋਟ ਖਾਲਸਾ, ਸਟੇਜ ਸੈਕਟਰੀ ਡਿੰਪਲ ਬਵੇਜਾ, ਸਤਨਾਮ ਸਿੰਘ ਮੀਤ ਪ੍ਰਧਾਨ, ਨਿਸ਼ਾਨ ਸਿੰਘ, ਹਰਬੰਸ ਸਿੰਘ ਜਿਲ੍ਹਾਂ ਪ੍ਰਧਾਨ ਅੰਮ੍ਰਿਤਸਰ ਸ਼ਹਿਰੀ, ਸੰਨੀ, ਸੁਰਜੀਤ ਸਿੰਘ, ਲੁਭਾਇਆ ਪਹਿਲਵਾਨ, ਬੰਟੀ ਪਹਿਲਵਾਨ, ਨਿਤਿਨ ਪਹਿਲਵਾਨ, ਗੁਲੂ, ਪ੍ਰਿਤਪਾਲ ਸਿੰਘ ਲਾਲੀ, ਪੀ.ਐਸ ਨੰਦਾ, ਨਵਪ੍ਰੀਤ ਭਾਟੀਆ, ਸੋਨੂੰ, ਲਾਲੀ ਆਦਿ ਹਾਜਰ ਸਨ।
Punjab Post Daily Online Newspaper & Print Media