
ਅੰਮ੍ਰਿਤਸਰ, 27 ਅਕਤੂਬਰ (ਨਰਿੰਦਰ ਬਰਨਾਲ) – ਮਾਸਟਰ ਕੇਡਰ ਯੂਨੀਅਨ ਪੰਜਾਬ ਦੀ ਸਿਰਮੌਰ ਜਥੇਬੰਦੀ ਦੇ ਫਾਉਡਰ ਮੈਬਰ ਦਲਵਿੰਦਰਜੀਤ ਸਿੰਘ ਗਿੱਲ ਤੇ ਉਪ ਪ੍ਰਧਾਨ ਸ੍ਰੀ ਬਲਦੇਵ ਸਿੰਘ ਬੁੱਟਰ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਦੱਸਿਆ ਪੰਜਾਬ ਸਰਕਾਰੀ ਮਾਸਟਰ ਕੇਡਰ ਵਰਗ ਦੀਆਂ ਮੰਗਾਂ ਨੂੰ ਅਣਗੌਲਿਆਂ ਕਰ ਰਹੀ ਹੈ, ਜਿਹੜੀਆਂ ਮੰਗਾਂ ਪਹਿਲਾਂ ਪੈਨਲ ਮੀਟਿੰਗ ਦੌਰਾਨ ਮੰਨੀਆਂ ਵੀ ਗਈਆਂ ਹਨ, ਉਹਨਾ ਦੇ ਪੱਤਰ ਜਾਰੀ ਨਹੀ ਕੀਤੇ ਜਾ ਰਹੇ।ਖਾਸ ਕਰਕੇ ਮਾਸਟਰ ਕੇਡਰ ਤੋਂ ਲੈਕਚਰਾਰ ਤਕੱਕੀਆਂ ਦੇ ਸਬੰਧ ਵਿਚ ਸਪਸ਼ਟ ਕੀਤਾ ਕਿ 21, 22 ਸਾਲ ਦੀ ਲੰਬੀ ਸੇਵਾ ਕਰਨ ਦੇ ਬਾਵਜੂਦ ਵੀ ਤਰੱਕੀਆਂ ਨਹੀ ਕੀਤੀਆਂ ਜਾ ਰਹੀਆਂ, ਤੇ ਕਈ ਅਧਿਆਪਕ ਤਾਂ ਬਿੰਨਾ ਤਰੱਕੀ ਦੇ ਹੀ ਸੇਵਾ ਮੁਕਤ ਹੋ ਰਹੇ ਹਨ। ਪੰਜਾਬ ਦੇ ਸੰਕੈਡਰੀ ਸਕੂਲਾਂ ਵਿਚ ਮਾਸਟਰ ਕੇਡਰ ਦੇ ਅਧਿਆਪਕਾਂ ਕੋਲੋ ਹੀ ਲੈਕਚਰਾਰ ਦੇ ਪੀਰੀਅਡਾਂ ਦਾ ਕੰਮ ਲਿਆ ਜਾ ਰਿਹਾ ਹੈ, ਵਿਭਾਗ ਉਹਨਾਂ ਦੀ ਤਰੱਕੀ ਬਾਰੇ ਕੁਝ ਵੀ ਸੋਚ ਨਹੀਂ ਰਿਹਾ,ਜਦ ਕਿ ਹਜ਼ਾਰਾਂ ਹੀ ਲੈਕਚਰਾਰ ਦੀਆਂ ਅਸਾਮੀਆਂ ਸੰਕੈਡਰੀ ਸਕੂਲਾਂ ਵਿਚ ਖਾਲੀ ਪਈਆਂ ਹਨ।ਦੋ ਸਾਲ ਸੇਵਾ ਦਾ ਵਾਧਾ ਦੇਣ ਨਾਲ ਵੀ ਮਾਸਟਰ ਕੇਡਰ ਦੀਆਂ ਤਰੱਕੀਆਂ ਦੋ ਸਾਲ ਪਿਛੇ ਪਈਆਂ ਹਨ। ਖਾਲੀ ਪੋਸਟਾਂ ਤੇ ਪੇਡੂ ਵਿਦਿਆਰਥੀਆਂ ਦੀ ਪੜਾਈ ਨੂੰ ਧਿਆਨ ਵਿਚ ਰੱਖਦਿਆਂ ਤੁਰੰਤ ਤਰੱਕੀਆਂ ਕਰਨੀਆਂ ਬਣਦੀਆਂ ਹਨ ।ਮਾਸਟਰ ਕੇਡਰ ਦੀਆਂ ਮੁੱਖ ਹੱਕੀ ਮੰਗਾਂ ਪੰਜਾਬ ਸਰਕਾਰ ਦੇ ਪਰਸੋਨਲ ਵਿਭਾਗ ਵੱਲਂੌ ਜਾਰੀ ਨੋਟੀਫਿਕੇਸ਼ਨ ਨੂੰ 17-22-12-1 ਮਿਤੀ 1-836 ਜਿਸ ਅਨੁਸਾਰ ਮਾਸਟਰ ਕੇਡਰ ਦੇ ਅਧਿਆਪਕਾਂ ਨੂੰ ਪੰਜ ਹਜਾਰ ਗ੍ਰੇਡ ਦੇ ਬਾਵਜੂਦ ਗਰੁੱਪ ਏ ਤੋ ਗਰੁਪ ਸੀ ਦ ੇਵਰਗ ਵਿਚ ਤਬਦੀਲ ਕੀਤਾ ਗਿਆ ਨੂੰ ਤੁਰੰਤ ਰੱਦ ਕੀਤਾ ਜਾਵੇ ਅਤੇ ਮਾਸਟਰ ਕੇਡਰ ਦਾ ਸਟੇਟਸ ਬਹਾਲ ਕੀਤਾ ਜਾਵੇ, ਏ ਸੀ ਪੀ ਕੇਸਾਂ ਨੂੰ ਹੱਲ ਕੀਤਾ ਜਾਵੇ। ਸਮਾ ਬੱਧ ਪ੍ਰੋਮਸਨਾਂ, ਤਹਿਤ ਲੈਕਚਰਾਰ ਤੇ ਮੁੱਖ ਅਧਿਆਪਕਾਂ ਦੀਆਂ ਮਾਸਟਰ ਕੇਡਰ ਤੋਂ ਬਣਦੀਆਂ ਤਰੱਕੀਆਂ ਪਹਿਲ ਦੇ ਅਧਾਰ ਕੀਤੀਆਂ ਜਾਣ।ਮਹਿੰਗਾਈ ਭੱਤੇ ਦੀਆਂ ਬਕਾਇਆ ਕਿਸ਼ਤਾ ਨਕਦ ਦਿਤੀਆਂ ਜਾਣ।ਪੰਜਾਬ ਦੇ ਸਰਕਾਰੀ ਸਕੂਲਾਂ ਵਾਸਤੇ ਉਸ਼ਾਰੂ ਸਿਖਿਆ ਨੀਤੀ 2003 ਲਾਗੂ ਕੀਤੀ ਜਾਵੇ। 3442 ਰਮਸਾ, ਐਸ ਐਸ ਏ ਟੀਚਰਾਂ ਨੂੰ ਪੱਕੇ ਕੀਤਾ ਜਾਵੇ। ਐਡਹਾਕ ਸੇਵਾ (89 ਦਿਨ) ਤੇ ਸੇਵਾ ਕਰ ਚੁੱਕੇ ਮਾਸਟਰ ਕੇਡਰ ਦੇ ਅਧਿਆਪਕਾ ਨੂੰ ਉਹਨਾਂ ਦੀਆਂ ਵਾਪਸ ਲਈਆਂ ਸਲਾਨਾ ਤਰੱਕੀਆਂ ਬਹਾਲ ਕੀਤੀਆਂ ਜਾਣ।ਅਧਿਆਪਕ ਆਗੂਆਂ ਨੇ ਦੱਸਿਆ ਕਿ 3 ਨਵੰਬਰ ਨੂੰ ਸਰਕਾਰ ਵਿਰੁੱਧ ਪ੍ਰਦਰਸਨ ਕਰਨ ਵਾਸਤੇ ਵੀ ਯੂਨੀਅਨ ਦੀ ਲਾਮ ਬੰਦੀ ਕੀਤੀ ਜਾ ਰਹੀ ਹੈ।ਜੇਕਰ ਫਿਰ ਵੀ ਸਰਕਾਰ ਨੇ ਮਾਸਟਰ ਕੇਡਰ ਦੀਆਂ ਹੱਕੀ ਮੰਗਾਂ ਬਾਰੇ ਕੁੱਝ ਨਾ ਸੋਚਿਆ ਤਾ ਸੰਘਰਸ਼ ਨੂੰ ਨਵੀ ਰੂਪ ਰੇਖਾ ਦਿਤੀ ਜਾਵੇਗੀ।
Punjab Post Daily Online Newspaper & Print Media