ਬਠਿੰਡਾ, 27 ਅਕਤੂਬਰ, (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸਥਾਨਕ ਮਾਡਲ ਟਾਊਨ ਵਿਚ ਬਣ ਰਹੀ ਇਕ ਕੋਠੀ ਵਿਚੋਂ ਪਾਣੀ ਵਾਲੀ ਮੋਟਰ, ਗੈਸ ਸਿਲੰਡਰ ਅਤੇ ਮੋਬਾਇਲ ਫੋਨ ਚੋਰੀ ਹੋਣ ਦੀ ਖ਼ਬਰ ਮਿਲੀ ਹੈ। ਪੁਲਿਸ ਨੇ ਕੋਠੀ ਮਾਲਕ ਦੀ ਸ਼ਿਕਾਇਤ ‘ਤੇ ਇਕ ਵਿਅਕਤੀ ਖਿਲਾਫ਼ ਚੋਰੀ ਦਾ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿਤੀ ਹੈ। ਹਰਬੰਸ ਜਿੰਦਲ ਪੁੱਤਰ ਬਾਬੂ ਰਾਮ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਉਸਦੀ ਮਾਡਲ ਟਾਊਨ ਵਿਚ ਨਵੀਂ ਕੋਠੀ ਬਣ ਰਹੀ ਹੈ, ਜਿਸ ਦੀ ਨਿਗਰਾਨੀ ਲਈ ਸੋਨੂੰ ਕੁਮਾਰ ਪੁੱਤਰ ਅਸ਼ੋਕ ਕੁਮਾਰ ਵਾਸੀ ਬਿਹਾਰ ਨੂੰ ਰੱਖਿਆ ਸੀ, ਪ੍ਰੰਤੂ ਬੀਤੀ ਰਾਤ ਮੁਹੰਮਦ ਮਜੁਮਾਇਲਦੀਨ ਪੁੱਤਰ ਮੁੰਨਾ ਭਾਈ ਵਾਸੀ ਫੇਸ-1, ਬਠਿੰਡਾ ਨੇ ਕੋਠੀ ਵਿਚੋਂ ਇਕ ਪਾਣੀ ਵਾਲੀ ਮੋਟਰ, ਗੈਸ ਸਿਲੰਡਰ ਅਤੇ ਸੋਨੂੰ ਦਾ ਮੋਬਾਇਲ ਫੋਨ ਚੋਰੀ ਕਰ ਲਿਆ। ਪੁਲਿਸ ਨੇ ਹਰਬੰਸ ਜਿੰਦਲ ਦੀ ਸ਼ਿਕਾਇਤ ਮਗਰੋਂ ਮੁਹੰਮਦ ਮੁਜੁਮਾਇਲਦੀਨ ਨੂੰ ਹਿਰਾਸਤ ਵਿਚ ਲੈ ਕੇ ਹਵਾਲਾਤ ਵਿਚ ਬੰਦ ਕਰ ਦਿਤਾ ਹੈ।
ਇਸੇ ਤਰਾਂ ਸਥਾਨਕ ਮਿੰਨੀ ਸਕੱਤਰੇਤ ਕੋਲੋਂ ਇਕ ਮੋਟਰ ਸਾਈਕਲ ਚੋਰੀ ਹੋਣ ਦੀ ਸੂਚਨਾ ਮਿਲੀ ਹੈ।ਸੇਵਕ ਸਿੰਘ ਪੁੱਤਰ ਰਵਿੰਦਰ ਸਿੰਘ ਵਾਸੀ ਮਾਨਸਾ ਰੋਡ, ਬਠਿੰਡਾ ਨੇ ਪੁਲਿਸ ਨੂੰ ਰਿਪੋਰਟ ਲਿਖਾਈ ਕਿ ਉਸਨੇ ਆਪਣਾ ਮੋਟਰ ਸਾਈਕਲ ਨੰ: ਪੀ.ਬੀ.-03 ਡਬਲਯੂ-0671 ਸਥਾਨਕ ਮਿੰਨੀ ਸਕੱਤਰੇਤ ਨੇੜੇ ਅੰਬੇਦਕਰ ਬੁੱਤ ਦੇ ਸਾਹਮਣੇ ਖੜਾ ਕੀਤਾ ਸੀ, ਜਿਥੋਂ ਕੋਈ ਅਣਪਛਾਤੇ ਵਿਅਕਤੀ ਉਸਦਾ ਮੋਟਰ ਸਾਈਕਲ ਚੋਰੀ ਕਰਕੇ ਲੈ ਗਿਆ। ਥਾਣਾ ਸਿਵਲ ਲਾਈਨ ਪੁਲਿਸ ਨੇ ਅਣਪਛਾਤੇ ਵਿਅਕਤੀ ਖਿਲਾਫ਼ ਪਰਚਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Check Also
ਪੀ.ਐਮ.ਆਈ.ਡੀ.ਸੀ ਦੀ ਸੀ.ਈ.ਓ ਦੀਪਤੀ ਉਪਲ ਨੇ ਵਿਕਾਸ ਕਾਰਜ਼ਾਂ ਦੀ ਸਮੀਖਿਆ ਕੀਤੀ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਮਿਊਂਸਪਲ ਇਨਫਰਾਸਟਰੱਕਚਰ ਡਿਵੈਲਪਮੈਂਟ ਕੰਪਨੀ ਦੀ ਮੁੱਖ ਕਾਰਜ਼ਕਾਰੀ ਅਧਿਕਾਰੀ …
Punjab Post Daily Online Newspaper & Print Media