Saturday, July 25, 2026

ਸੰਤ ਬਾਬਾ ਰਾਮ ਸਿੰਘ ਜੀ ਦਾ ਸਲਾਨਾ ਸਮਾਗ਼ਮ ਧੂਮਧਾਮ ਨਾਲ ਮਨਾਇਆ

PPN2710201503
ਬਠਿੰਡਾ, 27 ਅਕਤੂਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਬਠਿੰਡਾ ਨੇੜੇ ਪਿੰਡ ਨਾਨਕਸਰ ਬੀੜ ਬਹਿਮਣ ਵਿਖੇ ਸੰਤ ਬਾਬਾ ਰਾਮ ਸਿੰਘ ਜੀ ਦੀ ਸ਼ਲਾਨਾ 28 ਬਰਸੀ ਦੀ ਯਾਦ ਵਿਚ ਹਰ ਸਾਲ ਤਰ੍ਹਾਂ ਇਹ ਸਮਾਗ਼ਮ ਬੜੀ ਧੂਮਧਾਮ ਨਾਲ ਮਨਾਇਆ ਗਿਆ। ਇਸ ਸਮਾਗਮ ਦੀ ਅਗਵਾਈ ਸੰਤ ਬਾਬਾ ਮੁਖਤਿਆਰ ਸਿੰਘ ਗੁਰੂਦੁਆਰਾ ਨਾਨਕਸਰ ਬੀੜ ਬਹਿਮਣ ਵਾਲਿਆਂ ਨੇ ਕੀਤੀ। ਇਸ ਮੌਕੇ ਗੁਰਦੁਆਰਾ ਨਾਨਕਸਰ ਬੀੜ ਬਹਿਮਣ ਵਿਖੇ ਸੰਪਟ ਅਖੰਡ ਕਰਵਾਏ ਗਏ, ਇਸ ਰਹਿਨੁਮਾਈ ਕੀਰਤਨ ਵਿਚ ਪੰਥ ਦੀਆਂ ਮਹਾਨ ਸਖ਼ਸੀਅਤਾਂ, ਸੰਤ ਮਹਾਂ ਪੁਰਸ਼ਾਂ, ਗੁਣੀ ਗਿਆਨੀ, ਰਾਗੀ ਢਾਡੀ ਅਤੇ ਕਵਿਸ਼ਰੀ ਜਥੇ ਆਪੋਂਆਪਣੇ ਵਿਚਾਰਾਂ ਨਾਲ ਹਾਜਰੀਆਂ ਲਵਾਈਆਂ। ਇਸ ਸ਼ਲਾਨਾ ਸਮਾਗ਼ਮ ਵਿਚ ਭਾਈ ਗੁਰਪ੍ਰੀਤ ਸਿੰਘ ਬੀੜ, ਜਗਦੀਸ ਸਿੰਘ, ਹਰਮੀਤ ਸਿੰਘ, ਕੁਲਦੀਪ ਸਿਘ, ਮਹਿਤਾਬ ਸਿੰਘ ਰਾਗੀ ਜਥਾ ਅਤੇ ਚਰਨਜੀਤ ਸਿਘ ਜਗਰਾਓਂ, ਭਾਈ ਕੁਲਦੀਪ ਸਿੰਘ ਨਾਨਕਸਰ, ਭਾਈ ਬੱਗਾ ਸਿੰਘ ਨਾਨਕਸਰ, ਜਸਵਿੰਦਰ ਸਿੰਘ ਤਿਉਣੇ ਵਾਲੇ, ਰਾਗੀ ਜਥਾ ਰਣਜੀਤ ਸਿੰਘ ਮਲੂਕੇ ਵਾਲੇ, ਕਰਨੈਲ ਸਿੰਘ ਪਟਨੇਵਾਲੇ, ਸੰਤ ਬਾਬਾ ਬੋਹੜ ਸਿੰਘ ਤੂਤਾਂਵਾਲੇ, ਢਾਡੀ ਪ੍ਰੀਤਮ ਸਿੰਘ ਬਠਿੰਡੇ ਵਾਲੇ ਆਦਿ ਢਾਡੀ ਅਤੇ ਕਵੀਸ਼ਰੀਆਂ ਨੇ ਆਪਣੇ ਅਨਮੋਲ ਬਚਨਾਂ ਅਤੇ ਵਾਰਾਂ ਰਾਹੀ ਸਮੂਹ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਇਸ ਸਮਾਗਮ ਦੀ ਸਟੇਜ ਸੈਕਟਰੀ ਬਾਬਾ ਕੁਲਦੀਪ ਸਿੰਘ ਨੇ ਕੀਤੀ।ਇਸ ਸਮਾਗਮ ਦੀ ਜਾਣਕਾਰੀ ਸੰਤ ਬਾਬਾ ਰਾਮ ਸਿੰਘ ਕਲੱਬ ਬੀੜ ਬਹਿਮਣ ਬਠਿੰਡਾ ਦੇ ਪ੍ਰੈਸ ਸਕੱਤਰ ਬਲਵੀਰ ਸਿੰਘ ਸਿੱਧੂ ਨੇ ਦਿੰਦਿਆਂ ਹੋਇਆ ਦੱਸਿਆ ਕਿ ਸਮਾਗਮ ਹਰ ਸਾਲ ਦੀ ਤਰ੍ਹਾਂ ਬੜੇ ਹੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਜਾਂਦਾ ਹੈ।ਇਸ ਮੌਕੇ ਪਿੰਡ ਦੀ ਪੰਚਾਇਤ ਅਤੇ ਸਮੂਹ ਨਗਰ ਨਿਵਾਸੀਆਂ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਮਨਾਇਆ ਜਾਂਦਾ ਹੈ।ਸਮਾਗਮ ਦੇ ਅੰਤ ਵਿਚ ਗੁਰਦੁਆਰਾ ਸਾਹਿਬ ਦੇ ਪ੍ਰਬੰਧਕੀ ਮੁੱਖ ਸੇਵਾਦਾਰ ਬਾਬਾ ਮੁਖਤਿਆਰ ਸਿੰਘ ਤੇ ਬਾਬਾ ਕੁਲਦੀਪ ਸਿੰਘ ਨੇ ਆਈਆਂ ਹੋਈਆਂ ਸਮੂਹ ਸੰਗਤਾਂ ਦਾ ਇਥੇ ਪਹੁੰਚਣ ‘ਤੇ ਧੰਨਵਾਦ ਕੀਤਾ।

Check Also

ਭਗਤ ਪੂਰਨ ਸਿੰਘ ਜੀ ਦੀ 34ਵੀਂ ਸਲਾਨਾ ਬਰਸੀ ਸਮਾਗਮਾਂ ਸਬੰਧੀ ਸਲਾਹਕਾਰ ਕਮੇਟੀ ਦੀ ਮੀਟਿੰਗ

ਅੰਮ੍ਰਿਤਸਰ, 24 ਜੁਲਾਈ (ਜਗਦੀਪ ਸਿੰਘ) – ਸਥਾਨਕ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੋਸਾਇਟੀ (ਰਜਿ.) ਅੰਮ੍ਰਿਤਸਰ ਵਿਖੇ …

Leave a Reply