Monday, November 9, 2026

ਰਘੁਵੀਰ ਸਿੰਘ ਬੇਦੀ ਰਾਸ਼ਟਰੀ ਸਿੱਖ ਸੰਗਤ ਦੋਆਬਾ ਜੋਨ ਦੇ ਪ੍ਰਧਾਨ ਨਿਯੁੱਕਤ

PPN2710201510
ਹੁਸ਼ਿਆਰਪੁਰ, 27 ਅਕਤੂਬਰ (ਸਤਵਿੰਦਰ ਸਿੰਘ)- ਰਾਸ਼ਟਰੀ ਸਿਖ ਸੰਗਤ ਦੇ ਰਾਸ਼ਟਰੀ ਪ੍ਰਧਾਨ ਗੁਰਚਰਨ ਸਿੰਘ ਗਿੱਲ ਨੇ ਰਘੁਵੀਰ ਸਿੰਘ ਬੇਦੀ ਦੇ ਸਮਾਜ ਸੇਵੀ ਕੰਮਾਂ ਨੂੰ ਦੇਖਦਿਆ ਹੋਇਆ ਉਨਾਂ ਨੂੰ ਰਾਸ਼ਟਰੀ ਸਿਖ ਸੰਗਤ ਦੋਆਬਾ ਜੋਨ ਦਾ ਪ੍ਰਧਾਨ ਨਿਯੁੱਕਤ ਕੀਤਾ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਬੇਦੀ ਨੇ ਕਿਹਾ ਕਿ ਉਹ ਸਮਾਜ ਸੇਵਾ ਦੇ ਨਾਲ ਨਾਲ ਰਾਸ਼ਟਰੀ ਸਿੱਖ ਸੰਗਤ ਜੋ ਵੀ ਜਿੰਮੇਵਾਰੀ ਦੇਵੇਗੀ, ਉਹ ਤਨ ਮਨ ਤੇ ਧਨ ਦੇ ਨਾਲ ਕਰਨਗੇ ਅਤੇ ਇਸ ਦੇ ਵਿਸਤਾਰ ਲਈ ਦਿਨ ਰਾਤ ਮਿਹਨਤ ਕਰਨਗੇ।ਇਸ ਮੌਕੇ ਸੰਦੀਪ ਕੁਮਾਰ ਐਡਵੋਕੇਟ, ਪ੍ਰੇਮ ਜੋਸ਼ੀ, ਰਾਮ ਲੁਭਾਇਆ, ਆਰ. ਪੀ ਧੀਰ ਪ੍ਰਧਾਨ ਬਾਰ ਕੌਸਲ, ਸੁਰਿੰਦਰ ਸੈਣੀ ਐਡਵੋਕੇਟ, ਰਵਿੰਦਰ ਅਗਰਵਾਲ ਵਿਸ਼ਵ ਹਿੰਦੂ ਪਰਿਸ਼ਦ, ਗੁਰਮੇਲ ਸਿੰਘ, ਪਰਮਜੀਤ ਸਿੰਘ ਪ੍ਰਧਾਨ ਬੰਜਰਦਲ ਦੋਆਬਾ, ਕਿਰਪਾਲ ਸਿੰਘ, ਪੰਡਤ ਸੁਰੇਸ਼ ਸ਼ਰਮਾ ਤੇ ਅਜੇ ਗੁਪਤਾ ਆਦਿ ਮੌਜੂਦ ਸਨ।

Check Also

ਐਡਵੋਕੇਟ ਧਾਮੀ ਨੇ ਸਮੁੱਚੇ ਸਿੱਖ ਜਗਤ ਨੂੰ ਬੰਦੀ ਛੋੜ ਦਿਵਸ ਦੀ ਦਿੱਤੀ ਵਧਾਈ

ਅੰਮ੍ਰਿਤਸਰ, 8 ਨਵੰਬਰ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ …

Leave a Reply