Wednesday, August 19, 2026

ਪ੍ਰਾਇਮਰੀ ਸਕੂਲਾਂ ਦੀਆਂ ਖੇਡਾਂ ਘੁਲਾਲ ਵਿਖੇ ਧੂਮਧਾਮ ਨਾਲ ਸਮਾਪਤ

ਗੁਰਜੋਤ ਸਿੰਘ ਡੀ. ਈ. ਓ. (ਐਲੀ) ਵੱਲੋਂ ਜੇਤੂ ਟੀਮਾਂ ਨੂੰ ਇਨਾਮ ਤਕਸੀਮ ਕੀਤੇ ਗਏ

PPN2810201506

ਸਮਰਾਲਾ, 28 ਅਕਤੂਬਰ (ਪ.ਪ)- ਸਰਕਾਰੀ ਪ੍ਰਾਇਮਰੀ ਸਕੂਲ ਘੁਲਾਲ ਵਿਖੇ ਬੀ. ਪੀ. ਈ. ਓ ਸਮਰਾਲਾ-2 ਭੂਸ਼ਣ ਲਾਲ ਖੰਨਾ ਦੀ ਅਗਵਾਈ ਬਲਾਕ ਸਮਰਾਲਾ-2 ਦੀਆਂ ਖੇਡਾਂ ਸ਼ਾਨੋ ਸ਼ੌਕਤ ਨਾਲ ਸੰਪਨ ਹੋ ਗਈਆਂ। ਇਨ੍ਹਾਂ ਖੇਡਾਂ ਸਬੰਧੀ ਜਾਣਕਾਰੀ ਦਿੰਦੇ ਹੋਏ ਮਾ. ਸੰਜੀਵ ਕੁਮਾਰ ਕਲਿਆਣ ਨੇ ਦੱਸਿਆ ਕਿ ਦੋ ਰੋਜਾ ਖੇਡ ਮੁਕਾਬਲਿਆਂ ਵਿੱਚ ਬਲਾਕ ਦੇ ਛੇ ਸੈਂਟਰਾਂ ਦੇ ਕਰੀਬ 55 ਸਕੂਲਾਂ ਨੇ ਭਾਗ ਲਿਆ। ਇਨ੍ਹਾਂ ਮੁਕਾਬਲਿਆਂ ਵਿੱਚ ਕਬੱਡੀ ਲੜਕੇ/ਲੜਕੀਆਂ ਮੁਸ਼ਕਾਬਾਦ ਸੈਂਟਰ ਨੇ ਪਹਿਲਾ ਸਥਾਨ ਹਾਸਲ ਕੀਤਾ ਅਤੇ ਉਟਾਲਾਂ ਸੈਂਟਰ ਨੇ ਦੂਜਾ ਸਥਾਨ ਹਾਸਲ ਕੀਤਾ। ਖੋ-ਖੋ ਲੜਕੇ/ਲੜਕੀਆਂ ਵਿੱਚ ਮੁਸ਼ਕਾਬਾਦ ਸੈਂਟਰ ਨੇ ਪਹਿਲਾ ਅਤੇ ਬਹਿਲੋਲਪੁਰ ਸੈਂਟਰ ਨੇ ਦੂਜਾ ਸਥਾਨ ਹਾਸਲ ਕੀਤਾ। ਫੁੱਟਬਾਲ ਲੜਕੇ ਵਿੱਚ ਮੁਸ਼ਕਾਬਾਦ ਨੇ ਪਹਿਲਾ ਅਤੇ ਚਹਿਲਾਂ ਨੇ ਦੂਜਾ ਸਥਾਨ ਹਾਸਲ ਕੀਤਾ। ਜਮਨਾਸਟਿਕ ਵਿੱਚ ਮੁਸ਼ਕਾਬਾਦ ਨੇ ਪਹਿਲਾ ਅਤੇ ਚਹਿਲਾਂ ਨੇ ਦੂਜਾ ਸਥਾਨ ਹਾਸਲ ਕੀਤਾ।
ਖੇਡਾਂ ਦੇ ਦੂਜੇ ਦਿਨ ਗੁਰਜੋਤ ਸਿੰਘ ਡੀ. ਈ. ਓ. (ਐਲੀ:) ਨੇ ਬਤੌਰ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਜੇਤੂ ਟੀਮਾਂ ਅਤੇ ਬੱਚਿਆਂ ਨੂੰ ਇਨਾਮ ਤਕਸੀਮ ਕੀਤੇ। ਉਨ੍ਹਾਂ ਨੇ ਆਪਣੇ ਭਾਸ਼ਣ ਵਿੱਚ ਬੋਲਦਿਆਂ ਕਿਹਾ ਕਿ ਪੜ੍ਹਾਈ ਦੇ ਨਾਲ ਨਾਲ ਜਿੱਥੇ ਜੀਵਨ ਵਿੱਚ ਖੇਡਾਂ ਦਾ ਵੀ ਬਹੁਤ ਮਹੱਤਵ ਹੈ। ਜੇਕਰ ਅਸੀਂ ਛੋਟੇ ਬੱਚਿਆਂ ਵਿੱਚ ਖੇਡਾਂ ਪ੍ਰਤੀ ਲਗਨ ਪੈਦਾ ਕਰਾਂਗੇ ਤਾਂ ਉਹ ਵੱਡੇ ਹੋ ਕੇ ਖੇਡਾਂ ਦੇ ਸਹਾਰੇ ਹੀ ਉੱਚ ਪ੍ਰਾਪਤੀਆਂ ਕਰ ਸਕਦੇ ਹਨ। ਉਨ੍ਹਾਂ ਇਸ ਮੌਕੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਅਧਿਆਪਕ ਸੰਜੀਵ ਕਲਿਆਣ ਅਤੇ ਸਮੂਹ ਸਟਾਫ ਦੁਆਰਾ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਜੇਕਰ ਸਾਡੇ ਪ੍ਰਾਇਮਰੀ ਸਕੂਲਾਂ ਦੇ ਸਾਰੇ ਅਧਿਆਪਕ ਇਸੇ ਤਰ੍ਹਾਂ ਪੜ੍ਹਾਈ ਦੇ ਨਾਲ ਨਾਲ, ਖੇਡਾਂ, ਆਲੇ ਦੁਆਲੇ ਦੀ ਚੁਗਿਰਦੇ ਅਤੇ ਸਕੂਲ ਦੀ ਬਿਲਡਿੰਗ ਵੱਲ ਤਵੱਜੋਂ ਦੇਣ ਲੱਗ ਜਾਣ ਸਾਡੇ ਜਿਹੜੇ ਮਾਪੇ ਪਬਲਿਕ ਸਕੂਲਾਂ ਵੱਲ ਰੁਚਿਤ ਹਨ, ਜਲਦੀ ਹੀ ਸਰਕਾਰੀ ਸਕੂਲਾਂ ਨੂੰ ਪ੍ਰੇਰਿਤ ਹੋਣ ਲੱਗ ਜਾਣਗੇ।ਇਸ ਮੌਕੇ ਸਮੂਹ ਸੈਂਟਰ ਇੰਚਾਰਜ ਮਨਜੀਤ ਕੌਰ, ਹਰਮਨਦੀਪ ਸਿੰਘ, ਨਰਿੰਦਰ ਸਿੰਘ ਭੜੀ, ਰਣਬੀਰ ਕੌਰ ਕੰਗ, ਸੁਖਰਾਜ ਸਿੰਘ, ਗੁਰਜਿੰਦਰ ਸਿੰਘ, ਅਮਨਦੀਪ ਕੌਰ ਘਰਖਣਾ, ਪਵਨ ਕੁਮਾਰ, ਕੁਲਵੀਰ ਸਿੰਘ ਮੁਸ਼ਕਾਬਾਦ, ਟਹਿਲ ਸਿੰਘ ਸਰਵਰਪੁਰ, ਨੀਤੂ, ਰਜਿੰਦਰ ਕੌਰ, ਪਰਮਿੰਦਰ ਕੌਰ, ਗੁਰਜਿੰਦਰ ਕੌਰ, ਗੁਰਸ਼ਰਨ ਸਿੰਘ, ਸੁਖਦੇਵਜੀਤ ਸਿੰਘ, ਗੁਰਪ੍ਰੀਤ ਸਿੰਘ ਆਦਿ ਤੋਂ ਇਲਾਵਾ ਪਿੰਡ ਘੁਲਾਲ ਦੇ ਸਹਿਯੋਗੀ ਸੱਜਣਾ ਜਿਨ੍ਹਾਂ ਰਾਏ ਸਿੰਘ ਬਾਲੀ, ਗੁਰਜੀਤ ਸਿੰਘ, ਨਛੱਤਰ ਸਿੰਘ, ਰੁਲਦਾ ਸਿੰਘ, ਗੁਰਮੇਲ ਸਿੰਘ ਸੰਘੂ, ਅਵਤਾਰ ਸਿੰਘ ਅਤੇ ਸਮੂਹ ਗਰਾਮ ਪੰਚਾਇਤ ਅਤੇ ਨਗਰ ਨਿਵਾਸੀਆਂ ਨੇ ਇਨ੍ਹਾਂ ਖੇਡਾਂ ਨੂੰ ਨੇਪਰੇ ਚਾੜ੍ਹਨ ਲਈ ਸਹਿਯੋਗ ਦਿੱਤਾ ਗਿਆ। ਸਮਾਗਮ ਦੇ ਅਖੀਰ ਵਿੱਚ ਸਕੂਲ ਅਧਿਆਪਕਾ ਪਰਮਿੰਦਰ ਕੌਰ ਨੇ ਆਏ ਮੁੱਖ ਮਹਿਮਾਨ, ਬੀ. ਪੀ. ਈ. ਓ., ਸਾਰੇ ਅਧਿਆਪਕਾਂ ਅਤੇ ਬੱਚਿਆਂ ਦਾ ਧੰਨਵਾਦ ਕੀਤਾ।

Check Also

ਸਰਬੱਤ ਦਾ ਭਲਾ ਟਰੱਸਟ ਵੱਲੋਂ ਸਿਵਲ ਹਸਪਤਾਲ ਵਿਖੇ ਮੁਫ਼ਤ ਡਾਇਲਸਿਸ ਕਿੱਟਾਂ ਭੇਂਟ

ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਹਸਪਤਾਲ ਪ੍ਰਬੰਧਨ ਨੂੰ ਸੌਂਪੀਆਂ ੪੮ ਕਿੱਟਾਂ ਅੰਮ੍ਰਿਤਸਰ, 19 ਅਗਸਤ …

Leave a Reply