
ਅਲਗੋਂ ਕੋਠੀ, 28 ਅਕਤੂਬਰ (ਹਰਦਿਆਲ ਸਿੰਘ ਭੈਣੀ) – ਅਮਰਕੋਟ ਵਿਖੇ ਮਨੁੱਖੀ ਅਧਿਕਾਰ ਮੰਚ ਦੇ ਨਵੇਂ ਦਫਤਰ ਦਾ ਉਦਘਾਟਨ ਜਿਲਾ ਪ੍ਰਧਾਨ ਗਹਿਲ ਸਿੰਘ ਸੰਧੂ ਦੀ ਪ੍ਰਧਾਨਗੀ ਹੇਠ ਹੋਇਆ।ਇਸ ਮੋਕੇ ਪ੍ਰਧਾਨ ਗਹਿਲ ਸਿੰਘ ਸੰਧੂ ਨੇ ਕਿਹਾ ਕਿ ਕੋਮੀ ਪ੍ਰਧਾਨ ਜਸਵੰਤ ਸਿੰਘ ਖੇੜਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਇਹ ਦਫਤਰ ਖੋਲ਼ਿਆ ਗਿਆ ਹੈ । ਉਨਾਂ ਕਿਹਾ ਕਿ ਅਗਰ ਕਿਸੇ ਤਰਾਂ ਦੀ ਧੱਕੇਸ਼ਾਹੀ ਹੁੰਦੀਂ ਹੋਵੇ, ਉਹੋ ਬਿਨਾ ਕਿਸੇ ਝਿਜਕ ਦਫਤਰ ਵਿਚ ਆਪਣੀ ਲਿਖਤੀ ਦਰਖਾਸਤ ਦੇ ਸਕਦਾ ਹੈ ਅਤੇ ਉਸ ਨੂੰ ਇਨਸਾਫ ਦਿਵਾਇਆ ਜਾਵੇਗਾ। ਇਸ ਸਮੇਂ ਸ੍ਰੀ ਨਰਿੰਦਰ ਧਵਨ ਉਪ ਕੋਮੀ ਪ੍ਰਧਾਨ ਅਮਰਰਾਜ ਸਿੰਘ ਰਾਜਾ ਸਕੱਤਰ ਆਰ ਈ ਆਈ ਸੈਲ ਪੰਜਾਬ ਮੁਖਤਾਰ ਸਿੰਘ ਗਗੋਬੁਹਾ ਬੁਧੀਜੀਵੀ ਸੈਲ ਚੀਫ ਸੈਕਟਰੀ ਪੰਜਾਬ ਸ਼ੇਰ ਸਿੰਘ ਸਕਤਰ ਜਿੱਲਾ ਚੈਅਰਮੈਨ, ਅਮਰਜੀਤ ਸਿੰਘ ਬਲਾਕ ਪ੍ਰਧਾਨ, ਮਲਕੀਤ ਸਿੰਘ ਦਫਤਰ ਸੇਕਟਰੀ, ਦਿਲਬਾਗ ਸਿੰਘ ਆਸਲ, ਹੀਰਾ ਸਿੰਘ ਕਲੰਝਰ, ਸਵਰਨ ਸਿੰਘ ਨਿੰਦਰ ਸਿੰਘ ਆਸਲ ਮਾਨ ਸਿੰਘ ਕਲਝੰਰ ਰਾਜਾ ਸਿੰਘ ਸਕੱਤਰਾ ਚੈਅਰਮੈਨ ਗਾਧੀਂ ਮਾਛੀਕੇ ਸੁਖਦੇਵ ਸਿੰਘ ਆਸਲ ਆਦਿ ਨੇ ਸ਼ਮੂਲੀਅਤ ਕੀਤੀ।
Check Also
ਤੇਲ ਬੀਜ਼ ਫ਼ਸਲਾਂ ਨੂੰ ਉਤਸ਼ਾਹਿਤ ਕਰਨ ਲਈ ਆਇਲ ਐਕਸਟਰੈਕਸ਼ਨ ਯੂਨਿਟਾਂ ‘ਤੇ 33 ਫ਼ੀਸਦੀ ਸਬਸਿਡੀ – ਡਾ. ਦੋਸਾਂਝ
ਅੰਮ੍ਰਿਤਸਰ, 10 ਅਗਸਤ (ਸੁਖਬੀਰ ਸਿੰਘ) – ਮੁੱਖ ਖੇਤੀਬਾੜੀ ਅਫ਼ਸਰ ਅੰਮ੍ਰਿਤਸਰ ਡਾ. ਅਮਰਜੀਤ ਸਿੰਘ ਦੋਸਾਂਝ ਨੇ …
Punjab Post Daily Online Newspaper & Print Media