Wednesday, August 12, 2026

ਅਲਗੋ ਕੋਠੀਂ ਪੁਲਿਸ ਚੋਕੀਂ ਦੇ ਇੰਚਾਰਜ ਵਲੋਂ ਪਿੰਡ ਅਲਗੋਂ ਖੁਰਦ ਤੇ ਜਗਤਪੁਰਾ ਝੁੱਗੀਆਂ ਦੇ ਪਿੰਡ ਵਾਸੀਆਂ ਨਾਲ ਮੀਟਿੰਗ

PPN2810201512

ਅਲਗੋਂ ਕੋਠੀ, 28 ਅਕਤੂਬਰ (ਹਰਦਿਆਲ ਸਿੰਘ ਭੈਣੀ) – ਪੰਜਾਬ ਦੇ ਮੌਜੂਦਾ ਹਲਾਤਾਂ ਨੂੰ ਮੁੱਖ ਰੱਖਦੇ ਹੋਏ ਪੰਜਾਬ ਸਰਕਾਰ ਅਤੇ ਪੁਲਿਸ ਵਲੋਂ ਵਿਢੀ ਮੁਹਿੰਮ ਤਹਿਤ ਡੀ.ਅੇਸ.ਪੀ ਭਿਖੀਵਿੰਡ ਅਤੇ ਥਾਣਾ ਵਲਟੋਹਾ ਦੇ ਮੁੱਖੀ ਸਰਜੀਤ ਸਿੰਘ ਬੁੱਟਰ ਦੀਆਂ ਹਦਾਇਤਾਂ ਅਨੁਸਾਰ ਪੁਲਿਸ ਚੋਕੀਂ ਅਲਗੋ ਕੋਠੀਂ ਦੇ ਇੰਚਾਰਜ ਕਿਰਪਾਲ ਸਿੰਘ ਰੰਧਾਵਾ ਵਲੋਂ ਪਿੰਡ ਅਲਗੋਂ ਖੁਰਦ ਅਤੇ ਪਿੰਡ ਜਗਤਪੁਰਾ ਝੁੱਗੀਆਂ ਦੇ ਪਿੰਡ ਵਾਸੀਆਂ ਨਾਲ ਮੀਟਿੰਗ ਕੀਤੀ।ਮੀਟਿਗ ਦੋਰਾਨ ਉਨਾ ਕਿਹਾ ਕਿ ਪਿਛਲੇ ਦਿਨੀ ਪੰਜਾਬ ਦੀਆਂ ਵੱਖ ਵੱਖ ਥਾਵਾਂ ‘ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਦੀ ਹੋਈ ਬੇਅਦਬੀ ਨਾਲ ਹਰੇਕ ਦੇ ਹਿਰਦੇ ਵਲੂੰਧਰੇ ਗਏ ਹਨ। ਇਸ ਲਈ ਸਾਨੂੰ ਆਪ ਵੀ ਪਹਿਰੇਦਾਰੀ ਕਰਨ ਦੀ ਲੋੜ ਹੈ ਤਾਂ ਜੋ ਕੋਈ ਵੀ ਸ਼ਰਾਰਤੀ ਅਨਸਰ ਦੁਬਾਰਾ ਆਪਣੀਆਂ ਕੋਝੀਆਂ ਹਰਕਤਾਂ ਨੂੰ ਅੰਜ਼ਾਮ ਨਾ ਦੇ ਸਕੇ।ਉਨਾਂ ਸਰੰਪਚਾਂ, ਮੋਹਤਬਾਰਾਂ ਪਤਵਤੇ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਧਾਰਮਿਕ ਅਸਥਾਨਾਂ ਗੁਰਦੁਆਰੇ, ਮਸਜਿਦਾਂ, ਮੰਦਰਾਂ ਚ ਪਹਿਰਾ ਦੇਣ ਅਤੇ ਸੀ. ਸੀ. ਟੀ .ਵੀ ਕੈਮਰੇ ਵੀ ਲਗਵਾਉਣ ਤਾਂ ਜੋ ਕੋਈ ਅਣਸੁਖੀ ਘਟਨਾ ਨੂੰ ਅੰਜ਼ਾਮ ਨਾ ਦੇ ਸਕੇ। ਇਸ ਮੋਕੇ ਸਰੰਪਚ ਕਪੂਰ ਸਿੰਘ ਅਲਗੋ ਖੁਰਦ, ਸਰੰਪਚ ਹਰਚੰਦ ਸਿੰਘ ਜਗਤਪੁਰਾ ਬਲਾਕ ਸਮਤੀਂ ਮੈਂਬਰ ਸੁਖਵਿੰਦਰ ਸਿੰਘ, ਪੰਚ ਇਦੰਰਜੀਤ ਸਿੰਘ ਪੰਚ ਹਰਜੀਤ ਸਿੰਘ, ਸਾਬਕਾ ਸਰਪੰਚ ਮੇਜਰ ਸਿੰਘ ਸਰੰਪਚ ਬੋਹੜ ਸਿੰਘ, ਅਮਰਜੀਤ ਸਿੰਘ ਫੋਜੀ ਦਲਬੀਰ ਸਿੰਘ ਆਦਿ ਹਾਜਰ ਸਨ।

Check Also

ਤੇਲ ਬੀਜ਼ ਫ਼ਸਲਾਂ ਨੂੰ ਉਤਸ਼ਾਹਿਤ ਕਰਨ ਲਈ ਆਇਲ ਐਕਸਟਰੈਕਸ਼ਨ ਯੂਨਿਟਾਂ ‘ਤੇ 33 ਫ਼ੀਸਦੀ ਸਬਸਿਡੀ – ਡਾ. ਦੋਸਾਂਝ

ਅੰਮ੍ਰਿਤਸਰ, 10 ਅਗਸਤ (ਸੁਖਬੀਰ ਸਿੰਘ) – ਮੁੱਖ ਖੇਤੀਬਾੜੀ ਅਫ਼ਸਰ ਅੰਮ੍ਰਿਤਸਰ ਡਾ. ਅਮਰਜੀਤ ਸਿੰਘ ਦੋਸਾਂਝ ਨੇ …

Leave a Reply