
ਅੰਮ੍ਰਿਤਸਰ, 22 ਅਪ੍ਰੈਲ (ਜਗਦੀਪ ਸਿੰਘ)- ਅੰਮ੍ਰਿਤਸਰ ਵਿਕਾਸ ਮੰਚ ਨੇ ਸ਼ਹਿਰ ਦੀ ਪੁਰਾਣੀ ਚਾਰ ਦੀਵਾਰੀ ਦੇ ਨਾਲ ਸ਼ਰਾਬ ਦੇ ਠੇਕਿਆਂ ਦੀ ਥਾਂ ‘ਤੇ ਯਾਤਰੂਆਂ ਦੀ ਸਹੂਲਤ ਵਾਸਤੇ ਸੂਚਨਾ ਕੇਂਦਰ ਖੋਲਣ ਦੀ ਮੰਗ ਕੀਤੀ ਹੈ। ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੂੰ ਲਿਖੇ ਪੱਤਰ ਵਿੱਚ ਮੰਚ ਦੇ ਸਰਪ੍ਰਸਤ ਡਾ. ਚਰਨਜੀਤ ਸਿੰਘ ਗੁਮਟਾਲਾ ਨੇ ਕਿਹਾ ਕਿ ਸ਼ਹਿਰ ਦੇ ਇਤਿਹਾਸਕ ਦਰਵਾਜ਼ੇ ਸ਼ਹਿਰੀਆਂ ਅਤੇ ਯਾਤਰੂਆਂ ਦੇ ਲਾਂਘੇ ਲਈ ਅਹਿਮ ਸਥਾਨ ਹਨ ਪਰ ਇਨ੍ਹਾਂ ਦਰਵਾਜ਼ਿਆਂ ਦੇ ਨਾਲ ਖੁੱਲੇ ਸ਼ਰਾਬ ਦੇ ਠੇਕੇ ਬਹੁਤ ਹੀ ਬੁਰਾ ਪ੍ਰਭਾਵ ਪਾਉਂਦੇ ਹਨ। ਇਨ੍ਹਾਂ ਦੀ ਥਾਂ ‘ਤੇ ਯਾਤਰੂਆਂ ਦੀ ਜਾਣਕਾਰੀ ਲਈ ਇਥੇ ਐਸਾ ਲਿਟਰੇਚਰ ਰੱਖਿਆ ਜਾਵੇ ਜਿਸ ਤੋਂ ਉਨ੍ਹਾਂ ਨੂੰ ਅੰਮ੍ਰਿਤਸਰ, ਪੰਜਾਬ ਅਤੇ ਇਸਦੇ ਨਾਲ ਦੇ ਸੂਬਿਆਂ ਦੇ ਤੀਰਥ ਅਸਥਾਨਾਂ, ਪੁਰਾਣੀਆਂ ਇਤਿਹਾਸਿਕ ਇਮਾਰਤਾਂ, ਹੋਟਲਾਂ, ਟੈਕਸੀ ਸਟੈਂਡਾਂ, ਰੇਲਵੇ ਸਟੇਸ਼ਨਾਂ, ਹਵਾਈ ਅੱਡਿਆਂ, ਬਸ ਸਟੈਂਡਾਂ, ਸਰਾਵਾਂ, ਖ੍ਰੀਦੋ ਫਰੋਖਤ ਕਰਨ ਵਾਲੀਆਂ ਮਹੱਤਵਪੂਰਨ ਸਥਾਨਾਂ, ਪੁਸਤਕਾਂ ਦੀਆਂ ਦੁਕਾਨਾਂ ਆਦਿ ਬਾਰੇ ਜਾਣਕਾਰੀ ਦਿੱਤੀ ਜਾਵੇ। ਇਥੇ ਪੀ.ਸੀ.ਓ. ਵੀ ਖੋਲ੍ਹੇ ਜਾਣ ਜਿਥੋਂ ਯਾਤਰੂ ਲੋੜ ਪੈਣ ‘ਤੇ ਟੈਲੀਫੋਨ ਕਰ ਸਕਣ।
Check Also
ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ
ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …
Punjab Post Daily Online Newspaper & Print Media