115 ਅਤਿ ਨਾਜੁਕ ਪੋਲਿੰਗ ਸਟੇਸ਼ਨਾਂ ‘ਤੇ ਸੁੱਰਖਿਆ ਦੇ ਕੀਤੇ ਸਖਤ ਇੰਤਜਾਮ -ਜ਼ਿਲ੍ਹਾ ਚੋਣ ਅਫਸਰ
ਅੰਮ੍ਰਿਤਸਰ, 22 ਅਪ੍ਰੈਲ (ਸੁਖਬੀਰ ਸਿੰਘ)- ਜ਼ਿਲ੍ਹਾ ਪ੍ਰਸ਼ਾਸਨ ਵਲੋਂ 30 ਅਪ੍ਰੈਲ 2014 ਨੂੰ ਅੰਮ੍ਰਿਤਸਰ ਲੋਕ ਸਭਾ ਸੀਟ ਲਈ ਪੈਣ ਵਾਲੀਆਂ ਵੋਟਾਂ ਸਬੰਧੀ ਚੋਣ ਪ੍ਰਕਿਰਿਆ ਨੂੰ ਪਾਰਦਰਸ਼ੀ ਤੇ ਨਿਰਪੱਖ ਢੰਗ ਨਾਲ ਨੇਪਰੇ ਚਾੜ੍ਹਣ ਲਈ ਸਾਰੇ ਪੁਖਤਾ ਪ੍ਰਬੰਧ ਕੀਤੇ ਜਾ ਰਹੇ ਹਨ ਅਤੇ ਲੋਕਾਂ ਨੂੰ ਬਿਨਾਂ ਕਿਸੇ ਡਰ ਆਦਿ ਦੇ ਵੋਟ ਦੇ ਹੱਕ ਦਾ ਇਸਤੇਮਾਲ ਕਰਨ ਲਈ ਸੁਰੱਖਿਆ ਦੇ ਸਖ਼ਤ ਇਤਜਾਮ ਕੀਤੇ ਗਏ ਹਨ। ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ੍ਰੀ ਰਵੀ ਭਗਤ ਨੇ ਇਸ ਸਬੰਧੀ ਜਾਣਕਾਰੀ ਦੇਦਿੰਆਂ ਦੱਸਿਆ ਕਿ ਅੰਮ੍ਰਿਤਸਰ ਲੋਕ ਸਭਾ ਸੀਟ ਲਈ ਪੰਜਾਬ ਪੁਲਿਸ ਤੋਂ ਇਲਾਵਾ ਸੈਂਟਰਲ ਪੈਰਾ ਮਿਲਟਰੀ ਫੋਰਸ ਦੀਆਂ ਅੱਠ ਕੰਪਨੀਆਂ ਚੋਣ ਪ੍ਰਕਿਰਿਆ ਨੂੰ ਨਿਰਪੱਖ ਢੰਗ ਨਾਲ ਨੇਪਰੇ ਚਾੜ੍ਹਣ ਗਈਆਂ, ੪ ਕੰਪਨੀਆਂ ਜ਼ਿਲੇ ਅੰਦਰ ਪੁਹੰਚ ਚੁੱਕੀਆਂ ਹਨ ਅਤੇ ਲਗਭਗ 3600 ਪੰੰਜਾਬ ਪੁਲਿਸ ਦੀ ਫੋਰਸ ਵੀ ਤਾਇਨਾਤ ਕੀਤੀ ਗਈ ਹੈ। ਉਨਾਂ ਦੱਸਿਆ ਕਿ ਇਕ ਕੰਪਨੀ ਫਲਾਇੰਗ ਸਕੈਡ ਨਾਲ ਕੰਮ ਕਰ ਰਹੀ ਤੇ ਬਾਕੀ ਕਾਊਟਿੰਗ ਸੈਟਰਾਂ ਉਪਰ ਤਾਇਨਾਤ ਕੀਤੀਆਂ ਗਈਆਂ ਹਨ। ਅੰਮ੍ਰਿਤਸਰ ਜ਼ਿਲੇ ਅੰਦਰ ਕੁਲ 115 ਅਤਿ ਨਾਜੁਕ ਪੋਲਿੰਗ ਸਟੇਸ਼ਨ ਹਨ, ਜਿਸ ਉੱਪਰ ਸੁੱਰਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਜ਼੍ਰਿਲੇ ਅੰਦਰ ਗੈਰ ਸਮਾਜੀ ਤੱਤਾਂ ਤੇ ਫਲਾਇੰਗ ਸਕੈਅਡ ਤੇ ਸਟੇਟਿਕ ਟੀਮਾਂ ਵਲੋਂ ਸਖਤ ਨਜ਼ਰ ਰੱਖੀ ਜਾ ਰਹੀ ਹੈ। ਉਨਾਂ ਦੱਸਿਆ ਕਿ ਇਨਾਂ ਟੀਮ ਵਲੋਂ ਹੁਣ ਤਕ ਜਿਲੇ ਅੰਦਰ 1 ਕਰੋੜ 14 ਲੱਖ ਦੇ ਕਰੀਬ ਦੀ ਨਗਦੀ ਵੱਖ-ਵੱਖ ਥਾਵਾਂ ਤੋਂ ਬਰਾਮਦ ਕੀਤੀ ਗਈ ਹੈ, ਜਿਸਦੀ ਇੰਨਕਮ ਟੈਕਸ ਵਿਭਾਗ ਵਲੋਂ ਤਫਤੀਸ ਕੀਤੀ ਜਾ ਰਹੀ ਹੈ ਸ੍ਰੀ ਰਵੀ ਭਗਤ ਨੇ ਅੱਗੇ ਦੱਸਿਆ ਕਿ ਜਿਲੇ ਅੰਦਰ ਸਾਂਤੀਮਈ ਤੇ ਆਜ਼ਾਦਾਨਾ ਚੋਣਾਂ ਕਰਵਾਉਣ ਲਈ ਆਦਰਸ਼ ਚੋਣ ਜ਼ਾਬਤੇ ਨੂੰ ਸਖਤੀ ਨਾਲ ਲਾਗੂ ਕੀਤਾ ਜਾ ਰਿਹਾ ਹੈ। ਉਨਾਂ ਦੱਸਿਆ ਕਿ ਜਿਲੇ ਅੰਦਰ ਤਕਰੀਬਨ ੯੯ ਪ੍ਰਤੀਸ਼ਤ ਲੋਕਾਂ ਵਲੋਂ ਜੋ ਉਨਾਂ ਕੋਲ ਹਥਿਆਰ ਸਨ, ਉਹ ਜਮ੍ਹਾ ਕਰਵਾਏ ਜਾ ਚੁੱਕੇ ਹਨ। ਇਸ ਤੋਂ ਇਲਾਵਾ ਪੁਲਿਸ ਵਲੋਂ ਗੈਰ ਕਾਨੂੰਨੀ ਤੌਰ ਤੇ ਰੱਖੇ ਗਏ ਤਿੰਨ ਪਿਸਤੌਲ ਅਤੇ 118 ਗੋਲੀਆਂ ਵੀ ਬਰਾਮਦ ਕੀਤੀਆਂ ਹਈਆਂ ਹਨ ਅਤੇ 118 ਲੋਕਾਂ ਵਿਰੁੱਧ ਕੇਸ ਦਰਜ ਕੀਤੇ ਗਏ ਹਨ।ਉਨਾਂ ਦੱਸਿਆ ਕਿ ਜ਼ਿਲ੍ਹੇ ਦੇ ਕੁਲ 1527 ਪੋਲਿੰਗ ਸ਼ਟੇਸ਼ਨ ਹਨ, ਜਿਸ ਵਿਚ 294 ਨਾਜ਼ੁਕ ਅਤੇ 196 ਪੋਲਿੰਗ ਸ਼ਟੇਸ਼ਨ ਵਲਨਰਏਬਲ ਹਨ। ਉਨ੍ਹਾਂ ਅੱਗੇ ਦੱਸਿਆ ਕਿ ਜ਼ਿਲ੍ਹੇ ਅੰਦਰ ਪਾਰਦਰਸ਼ੀ ਤੇ ਨਿਰਪੱਖ ਚੋਣਾਂ ਕਰਵਾਉਣ ਦੇ ਮਕਸਦ ਨਾਲ ਹਰ ਪੋਲਿੰਗ ਸ਼ਟੇਸ਼ਨ ਤੇ ਵੀਡਿਓ ਕੈਮਰਾ ਜਾਂ ਵੈਬ ਕਾਸਟਿੰਗ ਜਾਂ ਮਾਈਕਰੋ ਆਬਜ਼ਰਵਰ ਰਾਹੀ ਚੋਣ ਪ੍ਰਕਿਰਿਆ ਮੁਕੰਮਲ ਕਰਵਾਈ ਜਾਵੇਗੀ।ਸ੍ਰੀ ਰਵੀ ਭਗਤ ਜ਼ਿਲ੍ਹਾ ਚੋਣ ਅਫਸਰ ਨੇ ਅੱਗੇ ਦੱਸਿਆ ਕਿ ਜ਼ਿਲੇ ਦੇ 20 ਪੋਲਿੰਗ ਸਟੇਸ਼ਨਾਂ ਦੀ ਵੈਬ ਕਾਸਟਿੰਗ ਕਰਵਾਈ ਜਾਵੇਗੀ।