ਅੰਮ੍ਰਿਤਸਰ, 28 ਅਕਤੂਬਰ (ਜਗਦੀਪ ਸਿੰਘ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਯੂਨੀਵਰਸਿਟੀ ਬਿਜ਼ਨੈਸ ਸਕੂਲ ਦੇ ਐਸੋਸੀਏਟ ਪ੍ਰੋਫੈਸਰ, ਡਾ. ਜਸਵੀਨ ਕੌਰ ਨੂੰ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਵੱਲੋਂ ਦਸ ਲੱਖ ਰੁਪਏ ਦਾ ਮੇਜਰ ਰੀਸਰਚ ਪ੍ਰੋਜੈਕਟ ਪ੍ਰਦਾਨ ਕੀਤਾ ਹੈ। ਉਨ੍ਹਾਂ ਨੂੰ ਤਿੰਨ ਸਾਲਾਂ ਦਾ ਇਹ ਪ੍ਰੋਜੈਕਟ ਪੁਰਸ਼ ਅਤੇ ਮਹਿਲਾਵਾਂ ਵਿਚ ਖਰੀਦਦਾਰੀ ਕਰਨ ਦੀਆਂ ਆਦਤਾਂ ‘ਤੇ ਖੋਜ ਕਰਨ ਲਈ ਦਿੱਤਾ ਗਿਆ ਹੈ। ਇਸ ਪ੍ਰੋਜੈਕਟ ਵਿਚ ਖਰੀਦਦਾਰੀ ਦੀਆਂ ਆਦਤਾਂ ਨੂੰ ਲੈ ਕੇ ਜਨ-ਸਾਧਾਰਣ ‘ਤੇ ਖੋਜ ਕੀਤੀ ਜਾਵੇਗੀ ਅਤੇ ਵੱਧ ਰਹੇ ਖਰੀਦਦਾਰੀ ਦੇ ਰੁਝਾਨ ਬਾਰੇ ਰਿਪੋਰਟ ਤਿਆਰ ਕੀਤੀ ਜਾਵੇਗੀ। ਮੁਕਾਬਲੇ ਅਤੇ ਵਿਸ਼ਵ ਉਤਪਾਦਕਾਂ ਪ੍ਰਤੀ ਆਮ ਲੋਕਾਂ ਦੇ ਰੁਝਾਨ ਬਾਰੇ ਸਟੱਡੀ ਕੀਤੀ ਜਾਵੇਗੀ। ਇਸ ਖੋਜ ਤੋਂ ਉਭਾਰ ਰਹੇ ਮੌਲ ਜਾਂ ਮਾਲ ਕਲਚਰ ਦੇ ਭਵਿੱਖ ਬਾਰੇ ਵੀ ਆਂਕੜੇ ਇਕੱਤਰ ਕੀਤੇ ਜਾਣਗੇ। ਅਜੋਕੇ ਖਰੀਦਦਾਰੀ ਰੁਝਾਨ ਦੌਰਾਨ ਮਾਲ ਕਲਚਰ ਵਿਚ ਉਪਭੋਗਤਾ ਕਈ ਵਸਤਾਂ ਉਹ ਵੀ ਖਰੀਦ ਲੈਂਦੇ ਹਨ ਜੋ ਬੇਲੋੜੀਆਂ ਹੁੰਦੀਆਂ ਹਨ ਜਿਸਦੇ ਸਿੱਟੇ ਵਜੋਂ ਵਿਤੀ ਬਜਟ ਵਿਚ ਅਸੰਤੁਲਿਤ ਹੋ ਜਾਂਦਾ ਹੈ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media