Wednesday, September 30, 2026

ਪੁਲਿਸ ਸਾਂਝ ਕੇਂਦਰ ਨੇ ਸਰਕਾਰੀ ਸਕੂਲ ‘ਚ ਜਾਗਰੂਕਤਾ ਮੀਟਿਗ ਕਰਵਾਈ

PPN2810201526

ਅੰਮ੍ਰਿਤਸਰ, 28 ਅਕਤੂਬਰ (ਜਗਦੀਪ ਸਿੰਘ ਸੱਗੂ) ਥਾਣਾ ਸੁਲਤਾਨਵਿੰਡ ਦੇ ਪਿੰਡ ਸੁਿਲਤਾਨਵਿੰਡ ਸਥਿਤ ਕਾਰਗਿਲ ਸ਼ਹੀਦ ਗੁਰਮੀਤ ਸਿੰਘ ਸਰਕਾਰੀ ਕੰਨਿਆਂ ਸੀਨੀ: ਸੈਕੰਡਰੀ ਸਕੂਲ ਵਿਖੇ ਪੁਲਿਸ ਸਾਂਝ ਕੇਂਦਰ ਦੱਖਣੀ ਵੱਲੋਂ ਇੱਕ ਵਿਸ਼ੇਸ਼ ਮੀਟਿਗ ਕਰਵਾਈ ਅਯੋਜਿਤ ਕੀਤੀ ਗਈ।ਜਿਸ ਦੌਰਾਨ ਸਾਂਝ ਕੇਂਦਰ ਤੋਂ ਏ.ਐਸ.ਆਈ ਸ਼ੁਸ਼ੀਲ ਕੁਮਾਰ ਨੇ ਸਕੂਲੀ ਬੱਚਿਆਂ ਨੂੰ ਸਾਂਝ ਕੇਂਦਰ ਵੱਲੋਂ ਮੁਹੱਈਆ ਕਰਵਾਈਆਂ ਜਾ ਰਹੀਆਂ ਸੇਵਾਵਾਂ ਬਾਰੇ ਜਾਣਕਾਰੀ ਦਿੱਤੀ।ਉਨਾਂ ਦੱਸਿਆ ਕਿ ਪੁਲਿਸ ਤੇ ਪਬਲਿਕ ਦੀ ਨੇੜਤਾ ਵਧਾਉਣ ਲਈ ਸਾਂਝ ਕੇਂਦਰ ਵੱਲੋਂ ਜੋ 27 ਸੇਵਾਵਾਂ ਉਪਲੱਬਧ ਕਰਵਾਈਆਂ ਜਾ ਰਹੀਆਂ ਹਨ, ਉਨ੍ਹਾਂ ਵਿੱਚ ਵਿਦੇਸ਼ੀਆਂ ਦੀ ਆਉਣ-ਜਾਣ ਦੀ ਰਜਿਸਟਰੇਸ਼ਨ, ਰਿਹਾਇਸ਼ੀ ਪਰਮਿਟ, ਐਫ.ਆਈ.ਆਰ. ਦੀ ਨਕਲ, ਡੀ.ਡੀ.ਆਰ. ਦੀ ਕਾਪੀ, ਮੇਲਿਆਂ, ਪ੍ਰਦਰਸ਼ਨੀਆਂ, ਖੇਡ ਸਮਾਗਮਾਂ ਦੀ ਐਨ.ਓ.ਸੀ., ਲਾਊਡ ਸਪੀਕਰਾਂ ਦੀ ਵਰਤੋਂ ਤੇ ਐਨ.ਓ.ਸੀ., ਕਿਰਾਏਦਾਰਾਂਫ਼ਨੌਕਰਾਂ ਦੀ ਤਸਦੀਕ, ਅਸਲਾ ਡੀਲਰ ਲਾਇਸੈਂਸ, ਪਾਸਪੋਰਟ ਵੇਰੀਫੀਕੇਸ਼ਨ, ਅਤੇ ਸ਼ਿਕਾਇਤਾਂ ਦੀ ਰਸੀਦ ਜਾਰੀ ਕਰਨਾ ਆਦਿ ਸ਼ਾਮਿਲ ਹਨ। ਸ਼ੁਸ਼ੀਲ ਕੁਮਾਰ ਨੇ ਕਿਹਾ ਕਿ ਕੋਈ ਵੀ ਵਿਅਕਤੀ ਬਿਨ੍ਹਾਂ ਝਿਜਕ ਸਾਂਝ ਕੇਂਦਰ ਨਾਲ ਸੰਪਰਕ ਕਰ ਸਕਦੇ ਹਨ।ਇਸ ਮੌਕੇ ਹੌਲਦਾਰ ਦਿਲਬਾਗ ਸਿਘ, ਪ੍ਰਿੰਸੀਪਲ ਸ੍ਰੀਮਤੀ ਪਵਿੰਦਰ ਕੌਰ, ਸਕੂਲ ਸਟਾਫ ਤੇ ਵਿਦਿਆਰਥੀ ਮੌਜੂਦ ਸਨ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …

Leave a Reply