Tuesday, September 29, 2026

ਵਿਜੀਲੈਂਸ ਜਾਗਰੂਕਤਾ ਹਫ਼ਤਾ ਮਨਾਇਆ ਗਿਆ

2015102902407
ਮਲੇਰਕੋਟਲਾ (ਸੰਦੌੜ), 29 ਅਕਤੂਬਰ (ਹਰਮਿੰਦਰ ਭੱਟ) – ਸਥਾਨਕ ਕਾਲਜ ਰੋਡ ਤੇ ਸਥਿਤ ਮਲੇਰਕੋਟਲਾ ਗੈੱਸ ਇੰਟਰਪਰਾਇਜਿਜ, ਇੰਡੇਨ ਗੈੱਸ ਏਜੰਸੀ ਵੱਲੋਂ ਇੰਡੇਨ ਐਲ.ਪੀ.ਜੀ ਪਟਿਆਲਾ ਸੇਲਜ਼ ਜੌਨ ਦੇ ਸਹਾਇਕ ਮੈਨੇਜਰ ਸ਼੍ਰੀ ਬੀ.ਆਰ ਰੰਗ ਦੀਆਂ ਹਦਾਇਤਾਂ ਅਨੁਸਾਰ ਵਿਜੀਲੈਂਸ ਜਾਗਰੂਕਤਾ ਹਫ਼ਤਾ ਮਨਾਇਆ ਗਿਆ। ਸ਼੍ਰੀਮਤੀ ਗੁਰਪ੍ਰੀਤ ਕੌਰ ਨੇ ਕਿਹਾ ਕਿ ਕੇਂਦਰੀ ਵਿਜੀਲੈਂਸ ਆਯੋਗ ਦੇ ਪ੍ਰੋਗਰਾਮ ਅਨੁਸਾਰ ਸਮੁੱਚੇ ਦੇਸ਼ ਵਿਚ 31 ਅਕਤੂਬਰ ਤੱਕ ਵਿਜੀਲੈਂਸ ਜਾਗਰੂਕਤਾ ਹਫ਼ਤਾ ਮਨਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਭ੍ਰਿਸ਼ਟਾਚਾਰ ਮੁਕਤ ਢਾਂਚਾ ਚੰਗੇ ਪ੍ਰਸ਼ਾਸਨ ਦੀ ਬੁਨਿਆਦ ਹੈ ਤੇ ਸਰਕਾਰ ਦੀਆਂ ਚੰਗਾ ਪ੍ਰਸ਼ਾਸਨ ਦੇਣ ਦੀਆਂ ਕੋਸ਼ਿਸ਼ਾਂ ਨੂੰ ਅੰਜਾਮ ਤੱਕ ਪਹੁੰਚਾਉਣ ਲਈ ਆਮ ਲੋਕਾਂ ਦਾ ਰਿਸ਼ਵਤਖ਼ੋਰੀ ਦੇ ਖ਼ਿਲਾਫ਼ ਲਾਮਬੰਦ ਹੋਣਾ ਬਹੁਤ ਜ਼ਰੂਰੀ ਹੈ।ਇਸ ਮੌਕੇ ਮੈਡਮ ਗੁਰਪ੍ਰੀਤ ਕੌਰ, ਸੂਬੇਦਾਰ ਟਹਿਲ ਸਿੰਘ, ਗੁਰਚਰਨ ਸਿੰਘ, ਰਮੇਸ਼ ਕੁਮਾਰ ਵਰਮਾ, ਜਸਵਿੰਦਰ ਸਿੰਘ, ਗਜਾਲਾ ਰਾਣਾ, ਸ਼ਹਿਜਾਦ ਅਖਤਰ ਤੋਂ ਇਲਾਵਾ ਡਲਿਵਰੀ ਮੈਨ ਅਮਰ, ਗੁੱਡੂ, ਬਾਬੂ, ਹਰਿੰਦਰ ਯਾਦਵ, ਵਿਨੋਦ ਕੁਮਾਰ, ਅਵਦੇਸ਼ ਕੁਮਾਰ, ਉਪਿੰਦਰ ਯਾਦਵ ਅਤੇ ਸਤਪਾਲ ਹਾਜ਼ਰ ਸਨ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …

Leave a Reply