Wednesday, July 3, 2024

ਵਾਲਮੀਕ ਮਹਾਰਾਜ ਜੀ ਦਾ ਪਾਵਨ ਪ੍ਰਗਟ ਦਿਵਸ ਮਨਾਇਆ

2015102902406
ਮਲੇਰਕੋਟਲਾ (ਸੰਦੌੜ), 29 ਅਕਤੂਬਰ (ਹਰਮਿੰਦਰ ਭੱਟ) – ਸਥਾਨਕ ਮੁਹੱਲਾ ਬਠਿੰਡੀਆਂ ਵਿਖੇ ਭਗਵਾਨ ਵਾਲਮੀਕੀ ਮਹਾਰਾਜ ਜੀ ਦੇ ਪਾਵਨ ਪ੍ਰਗਟ ਦਿਵਸ ਮਨਾਇਆ ਗਿਆ।ਜਿਸ ਵਿਚ ਮੁੱਖ ਮਹਿਮਾਨ ਦੇ ਤੌਰ ਤੇ ਸਾਬਕਾ ਵਿਧਾਇਕਾ ਮੈਡਮ ਰਜ਼ੀਆ ਸੁਲਤਾਨਾ ਨੇ ਸ਼ਿਰਕਤ ਕੀਤੀ।ਸਮਾਰੋਹ ਵਿੱਚ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਸ਼੍ਰੀ ਗੈਜਾ ਰਾਮ ਪ੍ਰਧਾਨ ਸੈਂਟਰਲ ਵਾਲਮੀਕੀ ਸਭਾ ਇੰਡੀਆ ਪਹੁੰਚੇ। ਇਸ ਮੌਕੇ ਝੰਡੇ ਦੀ ਰਸਮ ਸ.ਹਰਿੰਦਰ ਸਿੰਘ ਖਹਿਰਾ ਐਸ.ਐਚ.ਓ ਸਿਟੀ-1 ਨੇ ਅਦਾ ਕੀਤੀ, ਰੀਬਨ ਕੱਟਣ ਦੀ ਰਸਮ ਸਮਾਜ ਸੇਵੀ ਤੇ ਪ੍ਰਾਪਰਟੀ ਸਲਾਹਕਾਰ ਹਰਮਿੰਦਰ ਸਿੰਘ ਪੱਪੀ ਵੱਲੋਂ ਅਦਾ ਕੀਤੀ ਗਈ। ਸਮਾਰੋਹ ਨੂੰ ਸੰਬੋਧਨ ਕਰਦਿਆਂ ਬੀਬੀ ਰਜ਼ੀਆ ਸੁਲਤਾਨਾ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਭਗਵਾਨ ਵਾਲਮੀਕੀ ਜੀ ਦੀਆਂ ਸਿੱਖਿਆਵਾਂ ਤੇ ਚੱਲਦਿਆਂ ਸਹੀ ਰਸਤੇ ਦੀ ਚੋਣ ਕਰਨੀ ਚਾਹੀਦੀ ਹੈ, ਤਾਂ ਜੋ ਰੱਬ ਦੀ ਕਚਹਿਰੀ ਵਿਚ ਅਸੀਂ ਹੋਣ ਵਾਲੀ ਜਵਾਬ ਦੇਹੀ ‘ਤੋਂ ਬੱਚ ਸਕੀਏ।ਉਨ੍ਹਾਂ ਕਿਹਾ ਕਿ ਪੈਗ਼ੰਬਰਾਂ ਗੁਰੂਆਂ ਤੇ ਪੀਰਾਂ ਨੇ ਸਚਾਈ ਤੇ ਇਮਾਨਦਾਰੀ ਤੇ ਆਪਸੀ ਭਾਈਚਾਰਕ ਸਾਂਝ ਬਣਾਈ ਰੱਖਣ ਦੀ ਸਿੱਖਿਆ ਸਮਾਜ ਨੂੰ ਦਿੱਤੀ ਹੈ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਕੌਂਸਲਰ ਸ਼੍ਰੀ ਅਜੈ ਕੁਮਾਰ ਅੱਜੂ, ਫ਼ਾਰੂਕ ਅਨਸਾਰੀ, ਬਲਾਕ ਕਾਂਗਰਸ ਦੇ ਪ੍ਰਧਾਨ ਬੇਅੰਤ ਕਿੰਗਰ, ਬਲਾਕ ਯੂਥ ਕਾਂਗਰਸ ਦੇ ਪ੍ਰਧਾਨ ਮੁਹੰਮਦ ਸ਼ੂਏਬ ਸ਼ੈਬੀ, ਸਚਿਨ ਕੁਮਾਰ, ਦਰਬਾਰਾ ਸਿੰਘ, ਮੁਹੰਮਦ ਤਾਰਿਕ, ਕ੍ਰਿਸ਼ਨ ਕੁਮਾਰ, ਰਾਜੇਸ਼ ਕੁਮਾਰ, ਜਗਦੀਸ਼, ਚਰਨਜੀਤ ਚੰਨੀ ਧੂਰੀ, ਮਹਿੰਦਰ ਪਾਲ, ਰਾਮ ਪਾਲ, ਹਰੀਸ਼ ਕੁਮਾਰ, ਸ਼ਨੀ, ਮਹਿੰਦਰਪਾਲ ਕਲਿਆਣ, ਜਗਦੀਸ਼ ਗਿੱਲ, ਆਦਿ ਵੀ ਹਾਜ਼ਰ ਸਨ।

Check Also

ਯੂਨੀਵਰਸਿਟੀ ਕਾਮਨ ਐਡਮਿਸ਼ਨ ਟੈਸਟ (ਅੰਡਰ-ਗਰੈਜੂਏਟ) 2024 ਦੇ ਦੂਜੇ ਦਾਖਲੇ ਕਾਉਂਸਲਿੰਗ 4 ਜੁਲਾਈ ਤੋਂ

ਅੰਮ੍ਰਿਤਸਰ, 2 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵੱਖ-ਵੱਖ ਅੰਡਰ ਗ੍ਰੈਜੂਏਟ …

Leave a Reply