Monday, April 13, 2026

ਪੁਤਲੀਘਰ ਗੈਂਗਸਟਰ ਕਤਲ ਮਾਮਲੇ ਵਿੱਚ ਨਵਾਂ ਮੋੜ

ਭੋਲਾ ਦੇ ਪਰਿਵਾਰਕ ਮੈਂਬਰਾਂ ਨੇ ਲਾਏ ਦੋਸ਼, ਰੰਜਿਸ਼ ਦੇ ਤਹਿਤ ਕੀਤਾ ਗਿਆ ਸੀ ਭੋਲੇ ਦਾ ਕਤਲ

2015102902415
ਛੇਹਰਟਾ, 29 ਅਕਤੂਬਰ (ਸੁਖਬੀਰ ਖੁਰਮਨੀਆ)- ਬੀਤੇ ਦਿਨੀਂ ਪੁਤਲੀਘਰ ਵਿਖੇ ਸਾਂਈਂ ਕੁਲੈਕਸ਼ਨ ਦੇ ਬਾਹਰ ਲੁੱਟ ਦੀ ਵਾਰਦਾਤ ਤਹਿਤ ਹੋਏ ਕਤਲ ਕਾਂਡ ਵਿੱਚ ਹੁਣ ਇਕ ਨਵਾਂ ਮੋੜ ਵੇਖਣ ਨੂੰ ਮਿਲ ਰਿਹਾ ਹੈ।ਇਸ ਕਤਲ ਕਾਂਡ ਵਿੱਚ ਮਾਰੇ ਗਏ ਜਤਿਨ ਉਰਫ ਭੋਲਾ ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਹੈ ਕਿ ਭੋਲਾ ਨੂੰ ਪੁਰਾਣੀ ਰੰਜ਼ਿਸ਼ ਦੇ ਤਹਿਤ ਇਕ ਸੋਚੀ ਸਮਝੀ ਸਾਜਿਸ਼ ਨਾਲ ਫਸਾ ਕੇ ਕਤਲ ਕੀਤਾ ਗਿਆ ਹੈ। ਭੋਲਾ ਦੀ ਮਾਤਾ ਸੁਸ਼ਮਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਬੇਸ਼ੱਕ ਉਨ੍ਹਾਂ ਦਾ ਬੇਟਾ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਲ ਰਹਿੰਦਾ ਸੀ, ਪਰ ਉਸ ਦੀ ਸਥਾਨਕ ਕਪੜਾ ਵਪਾਰੀ ਨਾਲ ਬੀਤੇ ਦੋ ਸਾਲ ਪਹਿਲਾਂ ਦੀ ਪੁਰਾਣੀ ਰੰਜਿਸ਼ ਸੀ। ਘਟਨਾ ਵਾਲੀ ਰਾਤ ਉਹ ਦੁਕਾਨ ‘ਤੇ ਕੋਈ ਲੁੱਟ ਜਾਂ ਵਾਰਦਾਤ ਕਰਨ ਨਹੀਂ ਗਿਆ ਸੀ, ਬਲਕਿ ਉਥੋਂ ਲੰਘ ਰਿਹਾ ਸੀ।ਹਮਲਾਵਰਾਂ ਨੇ ਉਸ ਨਾਲ ਗਾਲੀ ਗਲੋਚ ਕਰਕੇ ਉਸ ਨੂੰ ਦੁਕਾਨ ਦੇ ਅੰਦਰ ਬੁਲਾ ਲਿਆ ਅਤੇ ਫਿਰ ਉਸ ਨਾਲ ਮਾਰ ਕੁੱਟਾਈ ਕੀਤੀ ਅਤੇ ਫਿਰ ਚਾਕੂ ਮਾਰ ਮਾਰ ਕੇ ਉਸ ਦਾ ਕਤਲ ਕਰ ਦਿੱਤਾ। ਰਿਪੋਰਟ ਵਿੱਚ ਵੀ ਚਾਕੂ ਦੇ ਕਰੀਬ ੨੦ ਵਾਰ ਦੱਸੇ ਗਏ ਹਨ।ਉਨ੍ਹਾਂ ਕਿਹਾ ਕਿ ਇਸ ਕਤਲ ਕਾਂਡ ਨੂੰ ਲੋਕਾਂ ਦੇ ਹਜੂਮ ਵਲੋਂ ਕੀਤੀ ਗਈ ਇਕ ਵਾਰਦਾਤ ਵਿਚ ਤਬਦੀਲ ਕਰ ਦਿੱਤਾ ਗਿਆ, ਜਦਕਿ ਕੁੱਝ ਵਿਅਕਤੀਆਂ ਵਲੋਂ ਇਸ ਵਾਰਦਾਤ ਨੂੰ ਅੰਜ਼ਾਮ ਦਿੱਤਾ ਗਿਆ, ਜੋ ਅਜੇ ਤੱਕ ਫਰਾਰ ਹਨ।ਦੁਕਾਨ ਦੇ ਬਾਹਰ ਆਈ ਸੀਸੀਟੀਵੀ ਕੈਮਰੇ ਦੀ ਵੀਡੀੳ ਵਿੱਚ ਵੀ ਕੁੱਝ ਵਿਅਕਤੀ ਦਿਖਾਈ ਦੇ ਰਹੇ ਹਨ, ਜਿਨ੍ਹਾਂ ਦੀ ਜਾਣ ਪਹਿਚਾਣ ਕੀਤੀ ਜਾ ਰਹੀ।ਉਨ੍ਹਾਂ ਪੁਲਸ ਕਮਿਸ਼ਨਰ ਤੋਂ ਇਨਸਾਫ ਦੀ ਮੰਗ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਬੇਟੇ ਦਾ ਕਤਲ ਕਰਨ ਵਾਲੇ ਦੋਸ਼ੀਆਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕਰਦੇ ਹੋਏ ਦੋਸ਼ੀਆਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇ ਤੇ ਇਸ ਮਾਮਲੇ ਦੀ ਬਿਨ੍ਹਾਂ ਕਿਸੇ ਸਿਆਸੀ ਦਬਾਅ ਦੇ ਨਿਰਪੱਖ ਜਾਂਚ ਹੋਣੀ ਚਾਹੀਦੀ। ਇਸ ਮੋਕੇ ਤੇ ਪੂਨਮ, ਸੀਮਾ, ਅਭਿਸ਼ੇਕ ਕੁਮਾਰ ਪਰਿਵਾਰ ਮੈਂਬਰ ਹਾਜ਼ਰ ਸਨ।

Check Also

ਸੂਬਾ ਸਰਕਾਰ ਵੱਲੋਂ 6000 ਖੇਡ ਸੇਟਡੀਅਮ ਹੋਰ ਬਣਾਏ ਜਾਣਗੇ – ਖ਼ਜ਼ਾਨਾ ਮੰਤਰੀ ਚੀਮਾ

ਅੰਮ੍ਰਿਤਸਰ, 12 ਅਪ੍ਰੈਲ (ਸੁਖਬੀਰ ਸਿੰਘ) – ਪੰਜਾਬ ਦੇ ਖ਼ਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਐਲਾਨ …

Leave a Reply