
ਛੇਹਰਟਾ, 29 ਅਕਤੂਬਰ (ਸੁਖਬੀਰ ਖੁਰਮਨੀਆ)- ਏਕਨੂਰ ਵੈਲਫੇਅਰ ਸੁਸਾਇਟੀ (ਰਜਿ:) ਵਲੋਂ ਪ੍ਰਧਾਨ ਹਰੀਸ਼ ਬੱਬਰ ਦੀ ਅਗਵਾਈ ਹੇਠ ਥਾਣਾ ਮੁੱਖੀ ਛੇਹਰਟਾ ਅਰੁਣ ਸ਼ਰਮਾ ਨੂੰ ਛੇਹਰਟਾ ਵਿੱਚ ਵਧੀਆ ਕਾਰਗੁਜਾਰੀ ਨਿਭਾਉਣ ਅਤੇ ਇਲਾਕੇ ਵਿੱਚ ਅਮਨ ਸ਼ਾਂਤੀ ਬਹਾਲ ਰੱਖਣ ਦੇ ਸਿਲਸਿਲੇ ਤਹਿਤ ਸਿਰੋਪਾ ਤੇ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ। ਇਸ ਮੋਕੇ ਪ੍ਰਧਾਨ ਹਰੀਸ਼ ਬੱਬਰ ਨੇ ਕਿਹਾ ਕਿ ਆਉਣ ਵਾਲੀ ਪੀੜ੍ਹੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਉਨਾਂ੍ਹ ਨੂੰ ਖੇਡਾਂ ਵੱਲ ਉਤਸ਼ਾਹਿਤ ਕਰਨਾ ਚਾਹੀਦਾ ਹੈ, ਜਿਸ ਦਾ ਥਾਣਾ ਮੁੱਖੀ ਅਰੁਣ ਸ਼ਰਮਾ ਵਲੋਂ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ।ਇਸ ਮੋਕੇ ਥਾਣਾ ਮੁੱਖੀ ਅਰੁਣ ਸ਼ਰਮਾ ਨੇ ਕਿਹਾ ਕਿ ਉਹ ਇਲਾਕੇ ਵਿੱਚ ਕਿਸੇ ਤਰ੍ਹਾਂ ਦਾ ਨਸ਼ਾ ਬਰਦਾਸ਼ਤ ਨਹੀ ਕਰਣਗੇ, ਜਿਸ ਲਈ ਉਨ੍ਹਾ ਵਲੋਂ ਪੁਲਸ ਦੀਆਂ ਟੀਮਾਂ ਬਣਾ ਕੇ ਦਿਨ ਰਾਤ ਗਸ਼ਤ ਕਰਕੇ ਇਲਾਕੇ ਤੇ ਨਜ਼ਰ ਰੱਖੀ ਜਾ ਰਹੀ ਹੈ।ਇਸ ਮੋੋਕੇ ਮੀਤ ਪ੍ਰਧਾਨ ਹਰਜੀਤ ਗਰੇਵਾਲ, ਡਾਕਟਰ ਜਵਾਹਰ ਸਿੰਘ, ਰਵੀ ਕੁਮਾਰ, ਪ੍ਰਦੀਪ ਕੁਮਾਰ, ਅਮਿਤ ਕੁਮਾਰ, ਬੱਬਲੂ, ਰਾਜ ਕੁਮਾਰ, ਅਕਾਸ਼, ਵਿਜੇ ਕੁਮਾਰ, ਗੋਰਵਦੀਪ, ਨਿਤਿਨ ਸ਼ਰਮਾ, ਰਾਜਾ, ਜੌਬਨਪ੍ਰੀਤ ਸਿੰਘ, ਮੂਨਸ਼ੀ ਸਾਹਿਬ ਸਿੰਘ, ਰੀਡਰ ਅਮਰਜੀਤ ਸਿੰਘ ਆਦਿ ਹਾਜਰ ਸਨ।
Check Also
ਵਿਧਾਇਕ ਡਾ. ਗੁਪਤਾ ਨੇ ‘ਲੋਕ ਮਿਲਨੀ’ ਪ੍ਰੋਗਰਾਮ ਦੌਰਾਨ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਈਆਂ
50 ਤੋਂ ਵੱਧ ਪਰਿਵਾਰ ਰਵਾਇਤੀ ਪਾਰਟੀਆਂ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਅੰਮ੍ਰਿਤਸਰ, …
Punjab Post Daily Online Newspaper & Print Media