
ਅੰਮ੍ਰਿਤਸਰ, 29 ਅਕਤੂਬਰ (ਜਗਦੀਪ ਸਿੰਘ ਸੱਗੂ) – ਨਾਮਵਰ ਖੇਡ ਸੰਸਥਾ ਸਰਹੱਦ-ਏ-ਪੰਜਾਬ ਸਪੋਰਟਸ ਕਲੱਬ ਦੀ ਸਮਾਜ ਸੇਵੀ ਸੰਸਥਾ ਮਾਣ ਧੀਆਂ ਤੇ ਵਲੋਂ ਅੋਰਤਾਂ ਦੇ ਖਿਲਾਫ ਸਮਾਜ ਵਿੱਚ ਫੈਲੀਆਂ ਕੁਰੀਤੀਆਂ ਤੇ ਮੁਕੰਮਲ ਰੋਕ ਲਗਾਉਣ ਅਤੇ ਸਮਾਜ ਨੂੰ ਭਰੂਣ ਹੱਤਿਆ ਖਿਲਾਫ ਜਾਗਰੂਕ ਕਰਨ ਲਈ ਭਲਾਈ ਹਸਤਾਖਰ ਮੁਹਿੰਮ ਦੇ ਸਿਲਸਿਲੇ ਦੇ 7ਵੇਂ ਪੜਾਅ ਦਾ ਆਗਾਜ਼ ਵਿਧਾਨ ਸਭਾ ਹਲਕਾ ਦੱਖਣੀ ਤੋਂ ਅਕਾਲੀ ਆਗੂ ਸ੍ਰੀ ਨਵਦੀਪ ਸਿੰਘ ਗੋਲਡੀ ਵਲੋਂ ਹਸਤਾਖਰ ਕਰਕੇ ਕੀਤਾ ਗਿਆ।ਇਸ ਮੌਕੇ ਸੰਸਥਾ ਦੇ ਪ੍ਰਧਾਨ ਗੁਰਿੰਦਰ ਸਿੰਘ ਮੱਟੂ ਨੇ ਦੱਸਿਆ ਕਿ ਇਸ ਵਾਰ ਅੰਮ੍ਰਿਤਸਰ ਵਿਖੇ ਨਵੰਬਰ ਮਹੀਨੇ ਕਰਵਾਏ ਜਾ ਰਹੇ ਸਲਾਨਾ ਅੱਠਵੇਂ ਸਨਮਾਨ ਸਮਾਰੋਹ ਦੌਰਾਨ 10 ਵਿਸ਼ੇਸ਼ ਮਹਿਲਾਵਾਂ ਅਤੇ 150 ਦੇ ਕਰੀਬ ਵੱਖ-ਵੱਖ ਖੇਤਰਾਂ ਵਿੱਚ ਨਾਮਣਾ ਖੱਟਣ ਵਾਲੀਆਂ ਵਿਦਿਆਰਥਣ ਧੀਆਂ ਨੂੰ ਸਨਮਾਨਿਤ ਕੀਤਾ ਜਾਏਗਾ।ਸ੍ਰ. ਮੱਟੂ ਨੇ ਦੱਸਿਆ ਕਿ ਇਸ ਸਮਾਗਮ ਦੌਰਾਨ ਸ੍ਰੀ ਨਵਦੀਪ ਸਿੰਘ ਗੋਲਡੀ ਨੂੰ ਵਿਸ਼ੇਸ਼ ਸਨਮਾਨਿਆ ਜਾਵੇਗਾ।ਉਨਾਂ ਕਿਹਾ ਕਿ 8ਵੇਂ ਸਾਲਾਨਾ ਸਨਮਾਨ ਸਮਾਰੋਹ ਨੂੰ ਸਫਲਤਾ ਪੂਰਵਕ ਸਿਰੇ ਚੜਾਉਣ ਵਿੱਚ ਐਸ.ਜੀ.ਐਨ.ਡੀ ਅਕੈਡਮੀ ਦੇ ਐਮ.ਡੀ ਸ੍ਰ: ਗੁਰਵਿੰਦਰ ਸਿੰਘ, ਐਨ.ਆਰ.ਆਈ ਸ੍ਰ. ਕਸ਼ਮੀਰ ਸਿੰਘ, ਵਿਜੇ ਸ਼ਰਮਾ ਕੌਕਾ ਕੋਲਾ, ਖੇਡ ਪੀ.ਆਰ.ਓ ਗੁਰਮੀਤ ਸਿੰਘ ਸੰਧੂ, ਚੰਦਾ ਸ਼ਰਮਾ, ਕੋਚ ਬਲਵਿੰਦਰ ਮਹਿਰਾ, ਕੋਚ ਬਲਕਾਰ ਸਿੰਘ, ਕੋਚ ਬਲਦੇਵ ਰਾਜ, ਕੋਚ ਬ੍ਰਿਜਮੋਹਨ ਰਾਣਾ, ਅਮਨਦੀਪ ਕੌਰ ਸੰਧੂ ਜੀ.ਐਨ.ਡੀ.ਯੂ, ਪ੍ਰਦੀਪ ਕੌਰ ਸੋਹੀਆ ਆਦਿ ਦਾ ਵਿਸ਼ੇਸ਼ ਸਹਿਯੋਗ ਰਹੇਗਾ।
Check Also
ਖਾਲਸਾ ਕਾਲਜ ਵਿਖੇ ‘ਐਨ.ਪੀ.ਟੀ.ਈ.ਐਲ ਜਾਗਰੂਕਤਾ ਵਰਕਸ਼ਾਪ’ ਕਰਵਾਈ ਗਈ
ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵੱਲੋਂ ਆਈ.ਆਈ.ਟੀ ਕਾਨਪੁਰ ਦੇ ਸਹਿਯੋਗ ਨਾਲ …
Punjab Post Daily Online Newspaper & Print Media