
ਭਿੱਖੀਵਿੰਡ, 30 ਅਕਤੂਬਰ (ਕੁਲਵਿੰਦਰ ਸਿੰਘ ਕੰਬੋਕੇ)- ਏ.ਈ.ਓ ਸ: ਕੁਲਵੰਤ ਸਿੰਘ ਦੀ ਦੇਖ-ਰੇਖ ਹੇਠ ਕਰਵਾਈਆਂ ਗਈਆਂ ਬਲਾਕ ਪੱਧਰੀ ਸਕੂਲ ਖੇਡਾਂ ਵਿੱਚ ਕਲਗੀਧਰ ਅਕੈਡਮੀ ਭਿੱਖੀਵਿੰਡ ਦੀ ਗੁਰਲੀਨ ਕੌਰ ਨੇ 200 ਮੀਟਰ ਦੌੜ, ਲੰਬੀ ਛਾਲ ਵਿੱਚੋਂ ਦੋ ਗੋਲਡ ਮੈਡਲ, ਹਰਮਨਪ੍ਰੀਤ ਸ਼ੇਰ ਸਿੰਘ ਨੇ ਗੋਲਾ ਸੁੱਟਣ ਵਿੱਚ ਗੋਲਡ ਮੈਡਲ, ਸੁਖਜੀਤ ਕੌਰ ਨਵਾਂ ਪਿੰਡ ਨੇ ਲੰਬੀ ਛਾਲ ਵਿੱਚ ਕਾਂਸਾ ਤਗਮਾ, ਕਿਰਨਦੀਪ ਅਲਗੋਂ ਨੇ ਗੋਲਾ ਸੁੱਟਣ ਵਿੱਚ ਸਿਲਵਰ ਮੈਡਲ ਜਿੱਤ ਕੇ ਸਕੂਲ ਦਾ ਨਾਂ ਰੋਸ਼ਨ ਕੀਤਾ ਹੈ।ਇਸ ਸਮੇਂ ਐਮ.ਡੀ ਬੁੱਢਾ ਸਿੰਘ ਮੱਲ੍ਹੀ ਨੇ ਬੱਚਿਆਂ ਨੂੰ ਸ਼ੁੱਭ ਕਾਮਨਾਵਾਂ ਦਿੰਦਿਆਂ ਕਿਹਾ ਕਿ ਬੱਚਿਆਂ ਨੇ ਤਗਮੇ ਜਿੱਤ ਕੇ ਜਿੱਥੇ ਸਕੂਲ ਦਾ ਨਾਂ ਰੋਸ਼ਨ ਕੀਤਾ ਹੈ, ਉਥੇ ਆਉਣ ਵਾਲੇ ਸਮੇਂ ਅੰਦਰ ਵਿਦਿਆਰਥੀਆਂ ਨੂੰ ਨਵੀਂ ਸੇਧ ਦੇਣ ਦਾ ਵੀ ਕੰਮ ਕੀਤਾ ਤਾਂ ਜੋ ਨੌਜਵਾਨ ਨਸ਼ਿਆਂ ਅੰਦਰ ਗੁਲਤਾਨ ਹੋ ਰਹੇ ਹਨ, ਉਹ ਨਸ਼ੇ ਛੱਡ ਕੇ ਖੇਡਾਂ ਵੱਲ ਧਿਆਨ ਦੇਣ ਤਾਂ ਜੋ ਸਹੀ ਸੰਭਾਲ ਕੀਤੀ ਜਾ ਸਕੇ। ਇਸ ਮੌਕੇ ਉਨ੍ਹਾਂ ਨਾਲ ਕੋਚ ਸ਼ਰਨਜੀਤ ਕੌਰ ਤੇ ਸਮੂਹ ਸਟਾਫ ਮੈਂਬਰ ਹਾਜ਼ਰ ਸਨ।
Check Also
ਖਾਲਸਾ ਕਾਲਜ ਵਿਖੇ ‘ਐਨ.ਪੀ.ਟੀ.ਈ.ਐਲ ਜਾਗਰੂਕਤਾ ਵਰਕਸ਼ਾਪ’ ਕਰਵਾਈ ਗਈ
ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵੱਲੋਂ ਆਈ.ਆਈ.ਟੀ ਕਾਨਪੁਰ ਦੇ ਸਹਿਯੋਗ ਨਾਲ …
Punjab Post Daily Online Newspaper & Print Media