Tuesday, March 10, 2026

ਅਗਲੀ ਸਰਕਾਰ ਆਮ ਆਦਮੀ ਪਾਰਟੀ ਦੀ ਬਣੇਗੀ – ਸਤਨਾਮ ਸਿੰਘ ਜੰਡ

Satnam Jand Khalra

ਖਾਲੜਾ, 30 ਅਕਤੂਬਰ (ਲਖਵਿੰਦਰ ਗੌਲਣ, ਰਿੰਪਲ ਗੌਲਣ) – ਸਰਹੱਦੀ ਹਲਕਾ ਖੇਮਕਰਨ ਵਿਚ ਅਗਲੀ ਸਰਕਾਰ ਆਮ-ਆਦਮੀ ਪਾਰਟੀ ਦੀ ਬਣੇਗੀ ਇਹ ਸ਼ਬਦ ਆਮ-ਆਦਮੀ ਪਾਰਟੀ ਦੇ ਬੂਥ ਰੀਡਰ ਸਤਨਾਮ ਸਿੰਘ ਜੰਡ ਨੇ ਕਹੇ ਉਹਨਾ ਕਿਹਾ ਕੀ ਅਕਾਲੀ ਅਤੇ ਕਾਂਗਰਸੀਆਂ ਦਾ ਏਨਾ ਮਾੜਾ ਹਾਲ ਹੋ ਗਿਆ ਹੈ, ਕਿ ਆਪਸ ਵਿਚ ਇਹਨਾ ਦੀ ਨਹੀ ਬਣਦੀ ਅਤੇ ਇਹ ਮੇਹਣੋ-ਮੇਹਣੀ ਹੋ ਇੱਕ ਦੂਸਰੇ ਦੀਆ ਲੱਤਾਂ ਖਿੱਚ ਰਹੇੇ ਹਨ । ਇਸ ਲਈ ਇਹਨਾ ਸਰਕਾਰਾਂ ਤੋਂ ਕਿਸੇ ਨੂੰ ਕੋਈ ਉਮੀਦ ਦੀ ਕਿਰਨ ਦਿਖਾਈ ਨਹੀ ਦੇਂਦੀ । ਸਤਨਾਮ ਸਿੰਘ ਨੇ ਕਿਹਾ ਕੀ ਜੋ ਦੁਖਦਾਈ ਘਟਨਾਵਾਂ ਪੰਜ਼ਾਬ ਵਿਚ ਹੋਈਆਂ ਹਨ। ਉਨਾਂ ਨਾਲ ਨਾਲ ਸਿੱਖ ਕੌਮ ਨੂੰ ਬੜੀ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਹੈ ਅਤੇ ਲੋਕਾਂ ਨੇ ਮਨ ਬਣਾ ਲਿਆ ਹੈ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਅਗਲੀ ਸਰਕਾਰ ਆਮ-ਆਦਮੀ ਪਾਰਟੀ ਦੀ ਬਣੇਗੀ।ਉਹਨਾ ਲੋਕਾਂ ਨੂੰ ਅਪੀਲ ਕੀਤੀ ਹੈ ਕੀ ਉਹ ਆਮ-ਆਦਮੀ ਦੀ ਪਾਰਟੀ ਦਾ ਸਾਥ ਦੇਣ ਤਾਂ ਕਿ ਸਾਫ-ਸੁਥਰੀ ਸਰਕਾਰ ਬਣੇੇ, ਜੇਕਰ ਐਤਕੀ ਵੀ ਵੇਲਾ ਹੱਥੋ ਨਿਕਲ ਗਿਆ ਤੇ ਫਿਰ ਸਮਝੋ ਕੀ ਰੋਟੀ ਖਾਣੀ ਵੀ ਔਖੀ ਹੋ ਜਾਵੇਗੀ ।

Check Also

ਖ਼ਾਲਸਾ ਯੂਨੀਵਰਸਿਟੀ ਵੱਲੋਂ ਇਸਤਰੀ ਦਿਵਸ ’ਤੇ ਸੈਮੀਨਾਰ

ਅੰਮ੍ਰਿਤਸਰ, 10 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵੱਲੋਂ ‘ਇਸਤਰੀਆਂ …

Leave a Reply