
ਸੰਦੌੜ, 30 ਅਕਤੂਬਰ (ਹਰਮਿੰਦਰ ਸਿੰਘ ਭੱਟ)- ਮਾਣਯੋਗ ਜਿੱਲ੍ਹਾ ਸਿੱਖਿਆ ਅਫ਼ਸਰ (ਸੈ.ਸਿ) ਸੰਗਰੂਰ ਕਮ ਜਿੱਲ੍ਹਾ ਚੀਫ਼ ਕਮਿਸ਼ਨਰ (ਸਕਾਊਟ) ਸ਼੍ਰੀ ਸੰਦੀਪ ਨਾਗਰ ਜੀ ਦੇ ਹੁਕਮਾਂ ਅਨੁਸਾਰ ਅਤੇ ਜਿੱਲ੍ਹਾ ਟਰੇਨਿੰਗ ਕਮਿਸ਼ਨਰ (ਸਕਾਊਟ) ਸ਼੍ਰੀ ਜਗਤਾਰ ਸਿੰਘ ਅਤੇ ਆਰਗੇਨਾਈਜ਼ਰ ਕਮਿਸ਼ਨਰ (ਸਕਾਊਟ) ਸ਼੍ਰੀ ਕੁਲਦੀਪ ਸ਼ਰਮਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਿਤੀ 23-10-2015 ਤੋਂ 26-10-2015 ਤੱਕ ਸਰਕਾਰੀ ਹਾਈ ਸਕੂਲ ਭੂਦਨ ਵਿਖੇ ਸਕਾਊਟਸ ਦਾ ਤ੍ਰਿਤੀਆ ਸੋਪਾਨ ਟੈਸਟਿੰਗ ਕੈਂਪ ਸੁਖਦੀਪ ਸਿੰਘ ਤੱਖਰ ਕਲਾਂ ਕੈਂਪ ਇੰਚਾਰਜ, ਸਹਾਇਕ ਕੈਂਪ ਇੰਚਾਰਜ ਜਰਨੈਲ ਸਿੰਘ ਕੰਗਣਵਾਲ ਅਤੇ ਹਰਜੀਤ ਸਿੰਘ ਗੁਆਰਾ ਦੀ ਅਗਵਾਈ ਹੇਠ ਲਗਾਇਆ ਗਿਆ। ਕੈਂਪ ਦਾ ਆਗਾਜ਼ ਸਕੂਲ ਦੇ ਮੁੱਖ ਅਧਿਆਪਕ ਸ਼੍ਰੀ ਜਮੀਲ ਮੁਹੰਮਦ ਨੇ ਕੀਤਾ। ਇਸ ਟੈਸਟਿੰਗ ਕੈਂਪ ਵਿਚ ਮਲੇਰਕੋਟਲਾ ਤਹਿਸੀਲ ਦੇ ਵੱਖ-ਵੱਖ ਸਕੂਲਾਂ ਦੇ 92 ਸਕਾਊਟਸ ਨੇ ਭਾਗ ਲਿਆ ਅਤੇ ਸਾਰਿਆਂ ਨੇ ਹੀ ਇਹ ਟੈੱਸਟ ਸਫਲਤਾ ਪੂਰਵਕ ਪਾਸ ਕੀਤਾ।ਕੈਂਪ ਦੌਰਾਨ ਸਹਾਇਕ ਕੈਂਪ ਇੰਚਾਰਜ ਹਰਜੀਤ ਸਿੰਘ ਗੁਆਰਾ ਨੇ ਝੰਡੇ ਦੀ ਰਸਮ, ਝੰਡੇ ਦਾ ਗੀਤ ,ਮੁੱਢਲੀ ਸਹਾਇਤਾ ਅਤੇ ਬੀ.ਪੀ ਦੀਆ ਕਸਰਤਾਂ ਸੰਬੰਧੀ ਟੈੱਸਟ ਲਏ।ਜਰਨੈਲ ਸਿੰਘ ਨੇ ਸਕਾਊਟ ਪ੍ਰਾਰਥਨਾ ਅਤੇ ਖੋਜ ਦੇ ਚਿੰਨ੍ਹਾਂ ਸੰਬੰਧੀ ਟੈੱਸਟ ਲਏ।ਸੁਖਦੀਪ ਸਿੰਘ ਨੇ ਸਕਾਊਟ ਪ੍ਰਣ ਅਤੇ ਸਕਾਊਟ ਬੈਜ ਪ੍ਰਣਾਲੀ ਸੰਬੰਧੀ ਜਾਣਕਾਰੀ ਦਿੱਤੀ ਅਤੇ ਟੈੱਸਟ ਲਏ।ਇਸ ਕੈਂਪ ਦੌਰਾਨ ਰਾਸ਼ਟਰਪਤੀ ਪੁਰਸਕਾਰ ਪ੍ਰਾਪਤ ਸਕਾਊਟ ਪ੍ਰੀਤ ਕਮਲ ਸਿੰਘ ਬਨਭੌਰੀ ਨੇ ਵੀ ਪੂਰਨ ਸਹਿਯੋਗ ਦਿੱਤਾ ਅਤੇ ਸਕਾਊਟਸ ਤੋਂ ਸਕਾਊਟ ਨਿਯਮਾਂ ਦਾ ਟੈੱਸਟ ਲਿਆ ਅਤੇ ਮਾਰਚ ਪਾਸਟ ਸੰਬੰਧੀ ਜਾਣਕਾਰੀ ਦਿੱਤੀ ।ਕੈਂਪ ਦੇ ਆਖ਼ਰੀ ਦਿਨ ਜ਼ਿਲ੍ਹਾ ਆਰਗੇਨਾਈਜ਼ਰ ਕਮਿਸ਼ਨਰ (ਸਕਾਊਟ) ਸ਼੍ਰੀ ਕੁਲਦੀਪ ਸ਼ਰਮਾ, ਜਿੱਲ੍ਹਾ ਟਰੇਨਿੰਗ ਕਮਿਸ਼ਨਰ (ਗਾਈਡ) ਸ਼੍ਰੀਮਤੀ ਸੁਨੀਤਾ ਮੈਗਨ ਨੇ ਕੈਂਪ ਵਿਚ ਸ਼ਿਰਕਤ ਕੀਤੀ ।ਸ਼੍ਰੀ ਕੁਲਦੀਪ ਸ਼ਰਮਾ ਨੇ ਸਕਾਊਟ ਗੰਢਾ, ਸ਼੍ਰੀ ਹਰਦੇਵ ਕੁਮਾਰ ਭਲਵਾਨ ਨੇ ਕੰਪਾਸ ਅਤੇ ਨਕਸ਼ੇ ਸੰਬੰਧੀ ਜਾਣਕਾਰੀ ਦਿੱਤੀ ਅਤੇ ਸ਼੍ਰੀਮਤੀ ਸੁਨੀਤਾ ਮੈਗਨ ਨੇ ਸਕਾਊਟਸ ਨੂੰ ਦੇਸ਼ ਦੇ ਚੰਗੇ ਨਾਗਰਿਕ ਬਣਨ, ਮਾਤਾ ਪਿਤਾ ਦੀ ਸੇਵਾ ਕਰਨ ਅਤੇ ਪੜ੍ਹਾਈ ਵਿਚ ਵੱਧ ਤੋਂ ਵੱਧ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ।ਇਸ ਕੈਂਪ ਦੌਰਾਨ ਗਾਈਡ ਕੈਪਟਨ ਇੰਦਰਜੀਤ ਕੌਰ ਅਹਿਮਦਗੜ੍ਹ, ਮੁਖਤਾਰ ਰਾਣਾ ਮਤੋਈ, ਮੁਹੰਮਦ ਅਸਦ ਅਹਿਸਾਨ ਭੂਦਨ ਅਤੇ ਜਸਪ੍ਰੀਤ ਸਿੰਘ ਕੁਠਾਲਾ ਨੇ ਵੀ ਟੈਸਟਿੰਗ ਕੈਂਪ ਨੂੰ ਸਫਲ ਬਣਾਉਣ ਲਈ ਪੂਰਨ ਸਹਿਯੋਗ ਦਿੱਤਾ।
Punjab Post Daily Online Newspaper & Print Media