ਬਟਾਲਾ, 30 ਅਕਤੂਬਰ (ਨਰਿੰਦਰ ਸਿੰਘ ਬਰਨਾਲ) – ਦੀਵਾਲੀ ਦੇ ਸ਼ੁੱਭ ਦਿਹਾੜੇ ‘ਤੇ ਬਟਾਲਾ ਸ਼ਹਿਰ ਵਿੱਚ ਕਿਸੇ ਵੀ ਵਿਅਕਤੀ ਨੂੰ ਚਿੱਟੀ ਗਰਾਊਂਡ ਜਲੰਧਰ ਰੋਡ ਬਟਾਲਾ ਵਿਖੇ ਆਤਿਸ਼ਬਾਜ਼ੀ/ਪਟਾਖੇ ਵੇਚਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ।ਇਸ ਸਬੰਧੀ ਜਾਣਕਾਰੀ ਦਿੰਦਿਆਂ ਬਟਾਲਾ ਦੇ ਐੱਸ.ਡੀ.ਐੱਮ. ਸ੍ਰੀ ਸੌਰਵ ਅਰੋੜਾ ਨੇ ਦੱਸਿਆ ਕਿ ਚਿੱਟੀ ਗਰਾਉਂਡ ਦੇ ਅੰਦਰਵਾਰ ਕ੍ਰਿਕਟ ਦੀ ਪਿੱਚ ਬਣਨ ਕਰਕੇ ਉਥੋਂ ਦੇ ਪ੍ਰਬੰਧਕਾਂ ਵੱਲੋਂ ਚਿੱਟੀ ਗਰਾਊਂਡ ਦੇ ਅੰਦਰ ਲੋਕਾਂ ਦਾ ਦਾਖਲਾ ਬੰਦ ਕਰ ਦਿੱਤਾ ਗਿਆ ਹੈ ਅਤੇ ਗਰਾਊਂਡ ਦੇ ਬਾਹਰਵਾਰ ਤਿੰਨ ਪੈਟਰੋਲ ਪੰਪ ਹੋਣ ਕਰਕੇ ਉਥੇ ਵੀ ਅਤਿਸ਼ਬਾਜ਼ੀ ਵੇਚਣ ਦੀ ਪ੍ਰਵਾਨਗੀ ਨਹੀਂ ਦਿੱਤੀ ਜਾ ਸਕਦੀ। ਐੱਸ.ਡੀ.ਐੱਮ. ਬਟਾਲਾ ਨੇ ਕਿਹਾ ਕਿ ਇਸ ਵਾਰ ਦੀਵਾਲੇ ਦੇ ਤਿਉਹਾਰ ਮੌਕੇ ਅਤਿਸ਼ਬਾਜ਼ੀ/ਪਟਾਖੇ ਵੇਚਣ ਲਈ ਰਾਜੀਵ ਗਾਂਧੀ ਸਟੇਡੀਅਮ ਸਰਕਾਰੀ ਬਹੁਤਨੀਕੀ ਸੰਸਥਾ ਕਾਹਨੂੰਵਾਨ ਰੋਡ ਬਟਾਲਾ ਦੀ ਚੋਣ ਕੀਤੀ ਗਈ ਹੈ ਅਤੇ ਸਿਰਫ ਇਸ ਜਗ੍ਹਾ ‘ਤੇ ਹੀ ਆਤਿਸ਼ਬਾਜ਼ੀ/ਪਟਾਖੇ ਵੇਚਣ ਦੀ ਪ੍ਰਵਾਨਗੀ ਦਿੱਤੀ ਜਾਵੇਗੀ।
Check Also
ਲੋਕ ਨਿਰਮਾਣ ਮੰਤਰੀ ਈ.ਟੀ.ਓ ਨੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਤੋਂ 70ਵੀਂ ਤੀਰਥ ਯਾਤਰਾ ਬੱਸ ਕੀਤੀ ਰਵਾਨਾ
ਅੰਮ੍ਰਿਤਸਰ, 14 ਅਕਤੂਬਰ (ਜਗਦੀਪ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ …
Punjab Post Daily Online Newspaper & Print Media