Sunday, June 14, 2026

ਤੀਜਾ ਚਾਰ ਰੋਜ਼ਾ ਡੇ-ਨਾਈਟ ਸੈਵਨ ਏ ਸਾਈਡ ਫੁੱਟਬਾਲ ਟੂਰਨਾਮੈਂਟ ਸ਼ੁਰੂ

PPN3010201508

ਮਾਲੇਰਕੋਟਲਾ (ਸੰਦੌੜ), 30 ਅਕਤੂਬਰ (ਹਰਮਿੰਦਰ ਸਿੰਘ ਭੱਟ)- ਸਥਾਨਕ ਕਿਲਾ ਰਹਿਮਤਗੜ੍ਹ ਦੇ ਮਿਨੀ ਸਟੇਡੀਅਮ ਵਿੱਚ ਅਲ-ਕੌਸਰ ਸਪੋਰਟਸ ਐਂਡ ਵੈਲਫੇਅਰ ਕਲੱਬ (ਰਜਿ.) ਵੱਲੋਂ ਤੀਜਾ ਚਾਰ ਰੋਜ਼ਾ ਡੇ-ਨਾਈਟ ਸੈਵਨ ਏ ਸਾਈਡ ਫੁੱਟਬਾਲ ਟੂਰਨਾਮੈਂਟ ਧੂਮ-ਧੜੱਕੇ ਨਾਲ ਸ਼ੁਰੂ ਹੋਇਆ। ਟੂਰਨਾਮੈਂਟ ਦਾ ਉਦਘਾਟਨ ਕਰਦਿਆਂ ਸਥਾਨਕ ਐਸ.ਡੀ.ਐਮ ਸ਼੍ਰੀ ਅਮਿਤ ਬੈਂਬੀ ਨੇ ਨੌਜਵਾਨਾਂ ਅਤੇ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ। ਟੂਰਨਾਮੈਂਟ ਦੇ ਪਹਿਲੇ ਮੈਚ ਦੇ ਖਿਡਾਰੀਆਂ ਸਪੋਰਟਿੰਗ ਪੰਜਾਬ ਰੁੜਕਾ ਅਤੇ ਦੱਲਣਵਾਲ ਨਾਲ ਜਾਣ ਪਹਿਚਾਣ ਕੀਤੀ। ਉਦਘਾਟਨੀ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਨਗਰ ਕੌਂਸਲ ਮਾਲੇਰਕੋਟਲਾ ਦੇ ਪ੍ਰਧਾਨ ਕਾਮਰੇਡ ਮੁਹੰਮਦ ਇਸਮਾਈਲ ਨੇ ਕਿਹਾ ਕਿ ਇਸ ਮਿਨੀ ਸਟੇਡਿਅਮ ਦੀਆਂ ਪੌੜੀਆਂ, ਸਟੇਜ ਅਤੇ ਲਾਇਟਾਂ ਲਈ ਨਗਰ ਕੌਂਸਲ ਵੱਲੋਂ 18 ਲੱਖ ਰੁਪਏ ਪ੍ਰਵਾਨ ਕੀਤੇ ਗਏ ਹਨ। ਇਸ ਮੌਕੇ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਸ਼੍ਰੀ ਰਵਨੀਤ ਸਿੰਘ ਵੀ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਟੂਰਨਾਮੈਂਟ ਲਈ ਦਸ ਹਜ਼ਾਰ ਰੁਪਏ ਦਾ ਮਾਲੀ ਸਹਿਯੋਗ ਵੀ ਦਿੱਤਾ। ਟੂਰਨਾਮੈਂਟ ਦੇ ਕਨਵੀਨਰ ਮਾਸਟਰ ਮੁਹੰਮਦ ਰਫੀਕ ਨੇ ਉਕਤ ਟੂਰਨਾਮੈਂਟ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੇਤੂ ਟੀਮ ਨੂੰ 51,000 ਰੁਪਏ ਅਤੇ ਉੱਪ ਜੇਤੂ ਟੀਮ ਨੂੰ 31,000 ਹਜ਼ਾਰ ਰੁਪਏ ਦਾ ਨਕਦ ਇਨਾਮ ਦਿੱਤਾ ਜਾਵੇਗਾ। ਟੂਰਨਾਮੈਂਟ ਦੇ ਹੋਏ ਮੈਚਾਂ ਵਿੱਚ ਘੁੰਗਰਲੀ ਰਾਜਪੂਤਾਂ ਨੇ ਸੁਨਾਮ ਨੂੰ, ਸਪੋਰਟਿੰਗ ਪੰਜਾਬ ਰੁੜਕਾ ਨੇ ਨਾਰੋਮਾਜਰਾ ਨੂੰ, ਯੂ.ਪੀ.ਐਫ.ਸੀ. ਮਾਹਿਲਪੁਰ ਨੇ ਦੱਲਣਵਾਲ ਨੂੰ, ਦਲਵੀਰ ਅਕੈਡਮੀ ਪਟਿਆਲਾ ਨੇ ਅਲ ਕੌਸਰ ਅਕੈਡਮੀ ਨੂੰ ਅਤੇ ਮਾਲੇਰਕੋਟਲਾ ਐਫ.ਸੀ. ਨੇ ਦਿੱਲੀ ਐਫ.ਸੀ. ਨੂੰ ਹਰਾਕੇ ਕੁਆਟਰ ਫਾਈਨਲ ਵਿੱਚ ਆਪਣੀ ਜਗ੍ਹਾ ਬਣਾ ਲਈ ਹੈ। ਨੈਸ਼ਨਲ ਪੱਧਰ ਦੇ ਉਕਤ ਟੂਰਨਾਮੈਂਟ ਵਿੱਚ ਫੁੱਟਬਾਲ ਪ੍ਰਮੋਟਰ ਸ਼ਬੀਰ ਨੰਦਨ ਨੇ ਵੱਖ-ਵੱਖ ਮੈਚਾਂ ਦੌਰਾਨ ਖਿਡਾਰੀਆਂ ਨਾਲ ਜਾਣ ਪਹਿਚਾਣ ਕੀਤੀ ਅਤੇ 21,000 ਰੁਪਏ ਦਾ ਮਾਲੀ ਯੋਗਦਾਨ ਦਿੱਤਾ। ਇਸ ਤੋਂ ਇਲਾਵਾ ਅਲ-ਫਲਾਹ ਟਰੱਸਟ ਦੇ ਚੇਅਰਮੈਨ ਚੌਧਰੀ ਉਮਰਦੀਨ, ਪ੍ਰਿੰਸੀਪਲ ਮੁਹੰਮਦ ਅਸਰਾਰ, ਰਸ਼ੀਦ ਨੰਦਨ, ਮੁਹੰਮਦ ਨਿਸਾਰ, ਡਾ.ਮੁਹੰਮਦ ਰਮਜ਼ਾਨ, ਜਤਿੰਦਰ ਵਿੱਕੀ, ਉੱਘੇ ਟੀ.ਵੀ. ਕਲਾਕਾਰ ਅਰਸ਼ਦ ਡਾਲੀ, ਪ੍ਰੋ.ਬਲਵਿੰਦਰ ਸਿੰਘ ਬੱਲੀ, ਲੈਕਚਰਾਰ ਅਬਦੁਲ ਸ਼ਕੂਰ, ਡਾ.ਅਨਵਾਰ ਜੋਸ਼ੀ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਟੂਰਨਾਮੈਂਟ ਦੀ ਕੋਰ ਕਮੇਟੀ ਦੇ ਮੈਂਬਰ ਮੁਹੰਮਦ ਬਸ਼ੀਰ, ਅੰਤਰਰਾਸ਼ਟਰੀ ਫੁੱਟਬਾਲ ਖਿਡਾਰੀ ਮੁਹੰਮਦ ਨਜ਼ੀਰ, ਇੰਡੀਅਨ ਏਅਰ ਫੋਰਸ ਦੀ ਟੀਮ ਦੇ ਪ੍ਰਸਿੱਧ ਖਿਡਾਰੀ ਮੁਹੰਮਦ ਸ਼ਰੀਫ, ਮੁਹੰਮਦ ਅਸ਼ਰਫ, ਲਾਲਾ ਭੱਟੀ, ਅਸ਼ਰਫ ਖਾਨ, ਇਸਰਾਰ ਉਲ ਹੱਕ, ਸ਼ਮੀਮ ਸਿਮੀ, ਬੂੰਦੂ ਮਲਿਕ ਨੇ ਪ੍ਰਬੰਧਾਂ ਵਿੱਚ ਭਰਪੂਰ ਸਹਿਯੋਗ ਦਿੱਤਾ। ਰੈਫਰਸ਼ਿਪ ਦੀ ਡਿਊਟੀ ਐਨ.ਆਈ.ਐਸ. ਕੋਚ ਸਰਫਰਾਜ਼ ਜੁੱਗੂ, ਭੋਲਾ ਖਾਨ, ਮੌਲਵੀ ਮੁਹੰਮਦ ਅਕਰਮ, ਮੁਹੰਮਦ ਯਾਮੀਨ ਡੀ.ਈ.ਈ., ਮੁਹੰੰਮਦ ਫੈਸਲ ਅਤੇ ਮੁਹੰਮਦ ਸ਼ਾਹਿਦ ਨੇ ਨਿਭਾਈ। ਇਸ ਟੂਰਨਾਮੈਂਟ ਦੀ ਮੈਡੀਕਲ ਸੇਵਾ ਗੁਲਜ਼ਾਰ ਹਸਪਤਾਲ ਵੱਲੋਂ ਡਾ.ਮੁਹੰਮਦ ਅਸਲਮ ਨੇ ਨਿਭਾਈ।

Check Also

ਗੁਰਦੁਆਰਾ ਸ਼ਹੀਦ ਬਾਬਾ ਗੁਰਬਖਸ਼ ਸਿੰਘ ਵਿਖੇ ਬੇਅਦਬੀ ਕਰਨ ਦੀ ਕੋਸ਼ਿਸ਼ ਦਾ ਐਡਵੋਕੇਟ ਧਾਮੀ ਨੇ ਲਿਆ ਸਖ਼ਤ ਨੋਟਿਸ

ਅੰਮ੍ਰਿਤਸਰ, 11 ਜਨ (ਜਗਦੀਪ ਸਿੰਘ) – ਸੱਚਖੰਡ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਅੰਦਰ ਸਥਿਤ ਗੁਰਦੁਆਰਾ ਸ਼ਹੀਦ …

Leave a Reply