Tuesday, August 11, 2026

ਨੀਲਧਾਰੀ ਸੰਗਤ ਵੈਲਫੇਅਰ ਸੁਸਾਇਟੀ ਵਲੋਂ ਸ੍ਰੀ ਗੁਰੂ ਰਾਮ ਦਾਸ ਜੀ ਦਾ ਪ੍ਰਕਾਸ਼ ਪੁਰਬ 1 ਨਵੰਬਰ ਨੂੰ

Neelldhari

ਅੰਮ੍ਰਿਤਸਰ, 30 ਅਕਤੂਬਰ (ਗੁਰਚਰਨ ਸਿੰਘ)- ਨੀਲਧਾਰੀ ਸੰਗਤ ਵੈਲਫੇਅਰ ਸੁਸਾਇਟੀ ਵੱਲੋਂ ਸ੍ਰੀ ਗੁਰੂ ਰਾਮ ਦਾਸ ਜੀ ਦਾ ਆਗਮਨ ਪੁਰਬ ਸ਼ਹੀਦ ਊਧਮ ਸਿੰਘ ਯਾਦਗਰੀ ਭਵਨ ਵਿਖੇ 1 ਨਵੰਬਰਨੂੰ ਸ਼ਰਧਾ ਸਾਹਿਤ ਮਨਾਇਆ ਜਾਵੇਗਾ।ਇਸ ਸਬੰਧੀ ਨੀਲਧਾਰੀ ਸੰਗਤ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸ: ਅਜੀਤ ਸਿੰਘ ਨੇ ਦੱਸਿਆ ਕਿ 1 ਨਵੰਬਰ ਵਾਲੇ ਦਿਨ ਸ਼ਹੀਦ ਊਧਮ ਸਿੰਘ ਯਾਦਗਾਰੀ ਭਵਨ ਵਿਖੇ ਸਵੇਰੇ ਅੰਮ੍ਰਿਤ ਵੇਲੇ ਤੋਂ ਆਸਾ ਦੀ ਵਾਰ ਦੇ ਦੀਵਾਨ ਸੱਜਣਗੇ ਅਤੇ ਕੀਰਤਨ ਦਰਬਾਰ ਬਾਅਦ ਦੁਪਹਿਰ ਤੱਕ ਰਹੇਗਾ।ਇਸ ਗੁਰਮਤਿ ਸਮਾਗਮ ਵਿੱਚ ਨਾਮਧਾਰੀ ਸੰਪਰਦਾ ਦੇ ਮੁੱਖੀ ਠਾਕੁਰ ਦਲੀਪ ਸਿੰਘ, ਬਾਬਾ ਛਿੰਦਾ ਸਿੰਘ ਮੁਹਾਵੇ ਵਾਲੇ, ਨੀਲਧਾਰੀ ਸੰਪਰਦਾ ਦੇ ਸੰਤ ਸੁੱਖਜੀ ਦੇਹਰਾਦੁਨ ਵਾਲੇ ਵਿਸ਼ੇਸ਼ ਤੌਰ ਤੇ ਹਾਜ਼ਰੀਆਂ ਭਰਨਗੇ।ਗੁਰੂ ਕਾ ਲੰਗਰ ਅਤੁੱਟ ਵਰਤੇਗਾ।ਇਸ ਮੌਕੇ ਮੀਤ ਪ੍ਰਧਾਨ ਸ: ਖਜਾਨ ਸਿੰਘ, ਸੰਤ ਗੁਰਦੀਪ ਸਿੰਘ ਸ: ਸਤਬੀਰ ਸਿੰਘ, ਨਾਮਧਾਰੀ ਸਮਾਜ ਦੇ ਸ: ਪ੍ਰਿਤਪਾਲ ਸਿੰਘ, ਨਿਰਮਲ ਸਿੰਘ ਆਦਿ ਹਾਜ਼ਰ ਸਨ।

Check Also

ਖਾਲਸਾ ਕਾਲਜ ਗਵਰਨਿੰਗ ਕੌਂਸਲ ਨੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਇਆ

ਅੰਮ੍ਰਿਤਸਰ, 9 ਅਗਸਤ  (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਕਾਲਜ ਗਵਰਨਿੰਗ ਕੌਂਸਲ ਵੱਲੋਂ ਅੱਜ ਅੱਠਵੀਂ ਪਾਤਸ਼ਾਹੀ ਸਾਹਿਬ …

Leave a Reply