Sunday, March 22, 2026

ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਤੇ ਨਿਰਦੋਸ਼ ਸਿੰਘਾਂ ਦੀ ਸ਼ਹੀਦੀ ਵਿਰੁੱਧ ਸ਼੍ਰੋਮਣੀ ਅਕਾਲੀ ਦਲ ਦਿੱਲੀ ਵਲੋਂ ਸ਼ਾਂਤਮਈ ਰੋਸ ਮੁਜਾਹਰਾ

PPN3110201501

ਨਵੀਂ ਦਿੱਲੀ, 31 ਅਕਤੂਬਰ (ਅੰਮ੍ਰਿਤ ਲਾਲ ਮੰਨਣ) – ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅੱਤੇ ਨਿਰਦੋਸ਼ ਸਿੰਘਾਂ ਦੀ ਸ਼ਹੀਦੀ ਦੇ ਵਿਰੋਧ ਵਿੱਚ ਸ਼੍ਰੋਮਣੀ ਅਕਾਲੀ ਦਲ ਦਿੱਲੀ ਅੱਤੇ ਯੂਥ ਵਿੰਗ ਵਲੋਂ ਦਿੱਲੀ ਦੇ ਵੱਖ ਵੱਖ ਇਲਾਕਿਆਂ ਵਿੱਚ ਲੜੀ ਵਾਰ ਪ੍ਰਦਰਸ਼ਨ ਦਾ ਦੌਰ ਜਾਰੀ ਹੈ।ਇਸ ਲੜੀ ਨੂੰ ਜਾਰੀ ਰਖਦੇ ਹੋਏ ਦਿੱਲੀ ਦੇ ਨਿਜਾਮੁਦੀਨ ਰੋਡ ਵਿਖੇ ਇਲਾਕੇ ਤੋਂ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਆਗੂ ਗਗਨਦੀਪ ਸਿੰਘ ਬਿੰਦ੍ਰਾ ਵੱਲੋਂ ਹਰਵਿੰਦਰ ਸਿੰਘ ਸਰਨਾ ਸਕੱਤਰ ਜਨਰਲ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੀ ਸਰਪ੍ਰਸਤੀ ਵਿੱਚ ਸੰਗਤਾਂ ਨਾਲ ਭਾਰੀ ਗਿਣਤੀ ਵਿਚ ਇਕਠੇ ਹੋ ਕੇ ਰੋਸ ਮੁਜਾਹਰਾ ਕੀਤਾ ਗਿਆ।ਜਿਸ ਦੌਰਾਨ ਸੰਗਤ ਨੇ ਸ਼ਾਂਤਮਈ ਤਰੀਕੇ ਨਾਲ ਸਤਿਨਾਮ ਵਾਹਿਗੁਰੂ ਦਾ ਜਾਪ ਕਰਦੇ ਹੋਏ ਆਉਂਦੇ ਜਾਉਂਦੇ ਰਾਹਗੀਰਾਂ ਨੂੰ ਪਿਛਲੇ ਦਿਨੀ ਪੰਜਾਬ ਵਿੱਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਬਾਰੇ ਜਾਣਕਾਰੀ ਦਿਤੀ ਅਤੇ ਨਾਲ ਸਰਕਾਰੀ ਤੌਰ ਸਿਖਾਂ ਨਾਲ ਹੋ ਰਹੇ ਜ਼ੁਲਮ ਅਤੇ ਤਸ਼ੱਦਦ ਬਾਰੇ ਦਸਿਆ ।
ਸ. ਹਰਵਿੰਦਰ ਸਿੰਘ ਸਰਨਾ ਨੇ ਸੰਗਤਾਂ ਨੂੰ ਇਸ ਘਟਨਾ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕੀ ਸਿੱਖ ਪੰਥ ਦੇ ਇਸ਼ਟ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਕੋਈ ਵੀ ਸਿੱਖ ਕਿਸੇ ਵੀ ਸੂਰਤ ਵਿੱਚ ਬੇਅਦਬੀ ਬਰਦਾਸ਼ਤ ਨਹੀ ਕਰ ਸਕਦਾ, ਪਰ ਪੰਜਾਬ ਦੀ ਅਕਾਲੀ ਸਰਕਾਰ ਨੇ ਪੰਥ ਵਿਰੋਧੀ ਹੋਣ ਦਾ ਸਬੂਤ ਦਿੰਦਿਆ ਜਿਥੇ ਪਿਛਲੇ ਕਰੀਬ ਪੰਜ ਮਹੀਨਅਿਾ ਤੋ ਚੋਰੀ ਹੋਏ ਸਰੂਪ ਨੂੰ ਲੱਭਣ ਲਈ ਦਿਲਚਸਪੀ ਨਹੀ ਵਿਖਾਈ ।
ਇਸ ਮੌਕੇ ਅਕਾਲੀ ਦਲ ਦਿੱਲੀ ਯੂਥ ਵਿੰਗ ਦੇ ਪ੍ਰਧਾਨ ਦਮਨਦੀਪ ਸਿੰਘ, ਮਨਜੀਤ ਸਿੰਘ ਸਰਨਾ, ਸੁਰਿੰਦਰ ਸਿੰਘ ਕੈਰੋ, ਗੁਰਪਾਲ ਸਿੰਘ, ਪਰਮਜੀਤ ਸਿੰਘ ਪੰਮਾ, ਅਵਤਾਰ ਸਿੰਘ ਤਾਰੀ, ਓਂਕਾਰ ਸਿੰਘ ਰਾਜਾ ਅੱਤੇ ਮਾਨਕ ਸਿੰਘ ਬੇਦੀ ਆਦਿ ਵੀ ਹਾਜਿਰ ਸਨ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply