Saturday, April 4, 2026

ਧਾਰਮਿਕ ਵਿਚਾਰਾਂ ਧਾਰਨੀ ਸਨ ਮਾਤਾ ਗਿਆਨ ਕੌਰ

PPN3110201507

ਨਥਾਣਾ, 31 ਅਕਤੂਬਰ (ਹਰਮਿੰਦਰ ਸਿੰਘ ਭੱਟ) – ਮਾਤਾ ਗਿਆਨ ਕੌਰ ਜੋ ਲੇਖਕ ਅਤੇ ਪੱਤਰਕਾਰ ਗੁਰਜੀਵਨ ਸਿੰਘ ਸਿੱਧੂ ਦੇ ਮਾਤਾ ਜੀ ਸਨ, ਦਾ ਜਨਮ 1957 ਵਿੱਚ ਬਠਿੰਡਾ ਜਿਲ੍ਹੇ ਦੇ ਪਿੰਡ ਬਾਠ ਵਿੱਚ ਪਿਤਾ ਸz: ਭਗਵਾਨ ਸਿੰਘ ਅਤੇ ਮਾਤਾ ਸੁਰਜੀਤ ਕੌਰ ਦੇ ਘਰ ਹੋਇਆ। ਆਪ ਦਾ ਪੇਕਾ ਪਰਿਵਾਰ ਮੁੱਢ ਤੋਂ ਹੀ ਪਿੰਡ ਦੇ ਸਰਪੰਚ ਵਜੌਂ ਅੱਜ ਤੱਕ ਸਮਾਜ ਸੇਵਾ ਲਈ ਕਾਰਜ਼ਸੀਲ ਰਿਹਾ ਹੈ। ਆਪ ਜੀ ਦਾ ਵਿਆਹ 1976 ਨੂੰ ਨਥਾਣਾ ਦੇ ਸ਼z ਜੀਤ ਸਿੰਘ ਨਾਲ ਹੋਇਆ ,ਜਿਥੇ ਉਨ੍ਹਾਂ ਦੇ ਘਰ ਪੁੱਤਰੀ ਰਾਜਵਿੰਦਰ ਕੌਰ ਜੋ ਪੰਜਾਬ ਪੁਲਿਸ ਦੀ ਕਰਮਚਾਰੀ ਹੈ,ਪੁੱਤਰ ਗੁਰਜੀਵਨ ਸਿੰਘ ਅਤੇ ਸਵਰਨ ਸਿੰਘ ਨੇ ਜਨਮ ਲਿਆ। ਮਾਤਾ ਜੀ ਨੇ ਆਪ ਅਨਪੜ੍ਹ ਹੁੰਦੇ ਹੋਏ ਵੀ ਵਿਦਿਆ ਦੇ ਮਹੱਤਵ ਨੂੰ ਸਮਝਦਿਆਂ ਆਪਣੇ ਤਿੰਨੇ ਬੱਚਿਆਂ ਨੂੰ ਚੰਗੀ ਵਿਦਿਆ ਦਵਾਈ ਜਿਨ੍ਹਾਂ ਨੇ ਸਮਾਜ ਅੰਦਰ ਆਪਣੀ ਪਹਿਚਾਨ ਬਣਾਈ ਹੈ। ਮਾਤਾ ਜੀ ਅਮ੍ਰਿੰਤਧਾਰੀ ਹੋਣ ਕਰਕੇ ਗੁਰੂ ਘਰ ਦੇ ਅਨਿਨ ਸ਼ਰਧਾਲੂ ਸਨ ਅਤੇ ਲੋੜਵੰਦਾਂ ਦੀ ਮਦਦ ਲਈ ਹਮੇਸ਼ਾ ਤਿਆਰ ਰਹਿੰਦੇ ਸਨ। ਉਹ ਆਪਣੇ ਨੇਕ ਅਤੇ ਦਿਆਲੂ ਸੁਭਾਅ ਕਰਕੇ ਆਪਣੇ ਆਲੇ ਦੁਅਲੇ ਵਿੱਚ ਕਾਫੀ ਹਰਮਨ ਪਿਆਰੇ ਸਨ। ਮਾਤਾ ਜੀ 58 ਸਾਲ ਦੀ ਉਮਰ ਭੋਗ ਕੇ 24 ਅਕਤੂਬਰ ਸਨੀਵਾਰ ਨੂੰ ਅਚਾਨਕ ਅਕਾਲ ਚਲਾਣਾ ਕਰ ਗਏ ਸਨ। ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਹਿਜ ਪਾਠ ਦੇ ਭੋਗ ਇੱਕ ਨਵੰਬਰ ਦਿਨ ਐਤਵਾਰ ਨੂੰ ਨਥਾਣਾ (ਬਠਿੰਡਾ) ਦੇ ਗੁਰਦੁਆਰਾ ਪਾਤਸ਼ਾਹੀ ਛੇਵੀਂ ਵਿੱਚ ਪਾਏ ਜਾਣਗੇ।

Check Also

ਸੰਸਦ ਵਿੱਚ ਉਠਿਆ ਕੈਂਸਰ ਦਾ ਗੰਭੀਰ ਮੁੱਦਾ: ਐਮ.ਪੀ ਔਜਲਾ ਨੇ ਤੁੰਗ ਢਾਬ ਡਰੇਨ ਨੂੰ ਦੱਸਿਆ ਵੱਡਾ ਕਾਰਨ

ਅੰਮ੍ਰਿਤਸਰ, 3 ਅਪ੍ਰੈਲ (ਜਗਦੀਪ ਸਿੰਘ) – ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਸੰਸਦ ਵਿੱਚ ਪੰਜਾਬ …

Leave a Reply