Wednesday, June 17, 2026

ਰਾਸ਼ਟਰੀ ਏਕਤਾ ਦਿਵਸ ਸਬੰਧੀ ਮੈਰਾਥਨ ਦੌੜ ਨੂੰ ਡਿਪਟੀ ਕਮਿਸ਼ਨਰ ਨੇ ਝੰਡੀ ਦੇ ਕੇ ਕੀਤਾ ਰਵਾਨਾ

PPN3110201514

ਪਠਾਨਕੋਟ, 31 ਅਕਤੂਬਰ (ਪ.ਪ) – ਸਰਦਾਰ ਵੱਲਭਭਾਈ ਪਟੇਲ ਦੀ ਜਨਮ ਸ਼ਤਾਬਦੀ ਮੌਕੇ ਰਾਸ਼ਟਰੀ ਏਕਤਾ ਦਿਵਸ ਦੇ ਸਬੰਧ ‘ਚ ਮੈਰਾਥਨ ਦੌੜ ਸਥਾਨਕ ਐਵਲਨ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਵਿਖੇ ਸ਼੍ਰੀ ਸੁਖਵਿੰਦਰ ਸਿੰਘ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਝੰਡੀ ਦੇ ਕੇ ਰਵਾਨਾ ਕੀਤੀ। ਜਿਸ ਵਿੱਚ ਹੋਰਨਾਂ ਤੋਂ ਇਲਾਵਾ ਸਰਵਸ਼੍ਰੀ ਡਾ.ਅਮਿਤ ਮਹਾਜਨ ਐਸ.ਡੀ.ਐਮ., ਪਵਨ ਕਮੁਾਰ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਪਠਾਨਕੋਟ, ਅਨਿਲ ਵਾਸੂਦੇਵਾ ਮੇਅਰ ਨਗਰ ਨਿਗਮ ਪਠਾਨਕੋਟ, ਅਰੁਣ ਕੁਮਾਰ ਜ਼ਿਲ੍ਹਾ ਸਹਾਇਕ ਖੇਡ ਅਫ਼ਸਰ ਪਠਾਨਕੋਟ ਅਤੇ ਵੱਖ ਵੱਖ ਦੇ ਅਧਿਆਪਕ ਅਤੇ ਬੱਚੇ ਵੱਡੀ ਗਿਣਤੀ ਵਿੱਚ ਹਾਜ਼ਰ ਸਨ।
ਮੈਰਾਥਨ ਦੌੜ ਸਥਾਨਕ ਐਵਲਨ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਤੋਂ ਸ਼ੁਰੂ ਹੋ ਕੇ ਮਿਸ਼ਨ ਚੌਕ, ਮਿਸ਼ਨ ਰੋਡ ਤੋਂ ਹੁੰਦੇ ਹੋਏ ਡੀ.ਏ.ਵੀ ਸਕੂਲ ਵਿਖੇ ਸਮਾਪਤ ਕੀਤੀ ਗਈ। ਇਸ ਦੋੜ ਵਿੱਚ ਵੱਖ ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। ਇਹ ਦੋੜ ਲੋਕਾਂ ਨੂੰ ਰਾਸ਼ਟਰੀ ਏਕਤਾ ਨੂੰ ਮਜ਼ਬੂਤ ਕਰਨ ਦਾ ਸੰਦੇਸ਼ ਦਿੱਤਾ। ਸ਼੍ਰੀ ਸੁਖਵਿੰਦਰ ਸਿੰਘ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਇਸ ਮੌਕੇ ਬੋਲਦਿਆਂ ਸਰਦਾਰ ਵੱਲਭ ਭਾਈ ਪਟੇਲ ਦੀ ਜੀਵਨੀ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਇਸ ਤੋਂ ਇਲਾਵਾ ਡੀ.ਏ.ਵੀ. ਸਕੂਲ ਵਿਖੇ ਡਿਪਟੀ ਕਮਿਸ਼ਨਰ ਪਠਾਨਕੋਟ ਵੱਲੋਂ ਮੈਰਾਥਨ ਦੌੜ ਵਿੱਚ ਅਗਵਾਈ ਕਰਨ ਵਾਲੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀ ਸ਼ਿਵਾਲੀ, ਅੰਜਨੀ, ਨਿਸ਼ਾ, ਮੁਸਕਾਨ, ਰੀਤਿਕਾ, ਰੋਸ਼ਨੀ, ਸਿਮਰਨ , ਤਨੂੰ, ਮੀਨਾਕਸੀ, ਪ੍ਰਿਆ, ਜਸਕਰਨ ਸਿੰਘ, ਅਭਿਸੇਕ ਗੁਲੇਰੀਆ, ਦਲਵਿੰਦ ਠਾਕੁਰ, ਨੀਰਜ਼ ਸੈਣੀ, ਰਾਹੁਲ, ਰਣਵੀਰ ਸਿੰਘ, ਹਰਵਿੰਦਰ ਸਿੰਘ, ਅਜੇ ਠਾਕੁਰ, ਅਮਨ ਕੁਮਾਰ ਅਤੇ ਅਸ਼ੀਸ਼ ਨੂੰ ਸਨਮਾਨਿਤ ਕੀਤਾ ਗਿਆ। ਸਮਾਗਮ ਦੇ ਦੌਰਾਨ ਵੱਖ-ਵੱਖ ਅਧਿਆਪਕ ਬੁਲਾਰਿਆ ਤੇ ਬੱਚਿਆਂ ਵੱਲੋਂ ਸਰਦਾਰ ਵੱਲਭਭਾਈ ਪਟੇਲ ਜੀ ਦੇ ਜੀਵਨ ‘ਤੇ ਰੋਸ਼ਨੀ ਪਾਈ ਗਈ ਅਤੇ ਉਨ੍ਹਾਂ ਦੁਆਰਾ ਦੱਸੇ ਮਾਰਗ ‘ਤੇ ਚੱਲਣ ਲਈ ਬੱਚਿਆਂ ਨੂੰ ਜਾਗਰੂਕਤ ਕੀਤਾ ਗਿਆ।

ਫੋਟੋ ਕੈਪਸ਼ਨ 01:- ਸ. ਸੁਖਵਿੰਦਰ ਸਿੰਘ ਡਿਪਟੀ ਕਮਿਸ਼ਨਰ ਪਠਾਨਕੋਟ ਐਵਲਨ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਵਿਖੇਂ ਹਰੀ ਝੰਡੀ ਦਿਖਾ ਕੇ ਮੈਰਾਥਨ ਦੌੜ ਨੂੰ ਰਵਾਨਾ ਕਰਦੇ ਹੋਏ।

Check Also

ਐਮ.ਪੀ ਗੁਰਜੀਤ ਸਿੰਘ ਔਜਲਾ ਨੇ ਅੰਮ੍ਰਿਤਸਰ-ਕਟੜਾ ਟ੍ਰੇਨ ਦੇ ਨਵੇਂ ਰੂਟ ਲਈ ਰੇਲ ਮੰਤਰੀ ਦਾ ਕੀਤਾ ਧੰਨਵਾਦ

ਅੰਮ੍ਰਿਤਸਰ, 15 ਜੂਨ (ਸੁਖਬੀਰ ਸਿੰਘ) – ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਅੰਮ੍ਰਿਤਸਰ-ਕਟੜਾ …

Leave a Reply