Wednesday, July 22, 2026

ਪ੍ਰਚਾਰਕਾਂ ਵਲੋਂ ਖੂਨ ਦੇ ਪਿਆਲੇ ਪੇਸ਼ ਕਰਨ ਉਪਰੰਤ ਬਾਦਲ ਸਰਕਾਰ ਪੰਥਕ ਕਹਿਣ ਦੇ ਲਾਇਕ ਨਹੀਂ ਰਹੀ – ਬਾਬਾ ਦਲੇਰ ਸਿੰਘ, ਬਾਬਾ ਢੱਡਰੀਆਂ ਵਾਲੇ

Daler S-Dhadrian wlae

ਸੰਦੌੜ, 1 ਨਵੰਬਰ (ਹਰਮਿੰਦਰ ਸਿੰਘ ਭੱਟ) – ਗੁਰੂ ਸਾਹਿਬ ਜੀ ਦੀਆਂ ਲਗਾਤਾਰ ਨਿਰੰਤਰ ਹੋ ਰਹੀਆਂ ਬੇਅਦਬੀਆਂ ਨੇ ਸਿੱਖ ਸੰਗਤਾਂ ਤੋਂ ਇਲਾਵਾ ਦੁਨੀਆ ਭਰ ਵਿਚ ਵੱਸਦੇ ਅਕਾਲ ਪੁਰਖ ਪ੍ਰਮਾਤਮਾ ਅਤੇ ਇਨਸਾਨਿਅਤ ਨੂੰ ਪਿਆਰ ਕਰਨ ਵਾਲੀਆਂ ਬੇਅੰਤ ਰੂਹਾਂ ਦੇ ਮਾਲਕ ਉਚੀਆਂ ਜ਼ਮੀਰਾਂ ਵਾਲਿਆਂ ਇਨਸਾਫ ਪੰਸਦ ਲੋਕਾਂ ਵਲੋਂ ਜਗ੍ਹਾ ਜਗ੍ਹਾ ‘ਤੇ ਧਰਨੇ, ਰੋਸ ਮੁਜਾਹਰੇ, ਪੁਤਲੇ ਫੂਕ ਕੇ ਅਖੌਤੀ ਪੰਥਕ ਸਰਕਾਰ ਦੇ ਮੁੰਹਾਂ ‘ਤੇ ਕਾਲਖ ਮਲੀ ਹੈ, ਪਰ ਅਜੇ ਵੀ ਪੰਥ ਦੀ ਅਣਖ ਨੂੰ ਵੰਗਾਰ ਰਹੇ ਹਨ। ਉਹਨਾਂ ਨਾਲ ਇੱਕ ਜੁੱਟ ਹੋ ਕੇ ਸਿੱਖਾਂ ਅਤੇ ਹੋਰ ਧਰਮਾਂ ਦੀਆਂ ਗੁਰੂ ਰੂਪ ਸੰਗਤਾਂ ਵਲੋਂ ਡੱਟ ਕੇ ਮੁਕਾਬਲਾ ਕਰਨਾ ਚਾਹੀਦਾ ਹੈ।ਇਹਨਾਂ ਸਬਦਾਂ ਦਾ ਪ੍ਰਗਟਾਵਾ ਨਿਧੜਕ ਪ੍ਰਚਾਰਕ ਤੇ ਸੰਘਰਸ਼ ਵਿਚ ਅਹਿਮ ਨਿਭਾਉਣ ਵਾਲੇ ਗੁਰਦੁਆਰਾ ਗੁਰਪ੍ਰਕਾਸ਼ ਸਾਹਿਬ ਖੇੜੀ ਦੇ ਮੁੱਖ ਸੇਵਾਦਾਰ ਬਾਬਾ ਦਲੇਰ ਸਿੰਘ ਖਾਲਸਾ ਅਤੇ ਗੁਰੁਦਆਰਾ ਪ੍ਰਮੇਸ਼ਰ ਦੁਆਰ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਚੋਣਵੇ ਪੱਤਰਕਾਰਾਂ ਨਾਲ ਸਾਂਝੇ ਕੀਤੇ ਉਨਾਂ ਕਿਹਾ ਕਿ ਇਹਨਾਂ ਸਰਕਾਰਾਂ ਨਾਲ ਸੰਬੰਧਿਤ ਸਾਰੇ ਲੋਕਾਂ ਦੀ ਜਮੀਰ ਮਰ ਚੁੱਕੀ ਹੈ ਜੋ ਕਦੇ ਕੁਰਸੀ ਦੇ ਲਾਲਚ ਵਿਚ ਅਣਭੋਲ ਜਨਤਾ ਨੂੰ ਪੰਥ ਦੇ ਹੱਕ ਵਿਚ ਝੂਠੀ ਆਵਾਜ ਨੂੰ ਉਚਾ ਕਰ ਕੇ ਸੁਣਾਉਦੇ ਸਨ। ਉਹ ਸਾਰੇ ਅੱਜ ਆਪਣੀਆਂ ਕੋਠੀਆਂ ਵਿਚ ਲੁੱਕ ਕੇ ਆਪਣੇ ਆਪ ਨੂੰ ਗੁਰੂ ਸਾਹਿਬ ਜੀ ਨਾਲ ਦੁਸ਼ਮਣੀ ਦਾ ਸਬੂਤ ਦੇ ਰਹੇ ਹਨ। ਉਹਨਾਂ ਅੱਗੇ ਕਿਹਾ ਕਿ ਉਦੋਂ ਬੜਾ ਦੁੱਖ ਲੱਗਿਆ ਜਦੋ ਗੁਰੂ ਸਾਹਿਬ ਜੀ ਦੇ ਦੋਸ਼ੀਆਂ ਅਤੇ ਸਹੀਦ ਸਿੰਘਾਂ ਦੇ ਦੋਸ਼ੀਆਂ ਨੂੰ ਸ਼ਜਾਵਾਂ ਦੇਣ ਲਈ ਸਰਕਾਰ ਪਾਸਾ ਵੱਟ ਕੇ ਪੰਜਾਬ ਦੇ ਖਰਾਬ ਹੋਏ ਮਾਹੌਲ ਨੂੰ ਮੁੜ ਸ਼ਾਂਤਮਈ ਅਤੇ ਸਰਬਤ ਦੇ ਭਲੇ ਲਈ ਕੋਈ ਉਪਰਾਲਾ ਕਰਨ ਦੀ ਥਾਂ ਅੱਖਾਂ ਨੂੰ ਬੰਦ ਕਰ ਕੇ ਆਪਣੇ ਹੀ ਮੌਜ ਵਿਚ ਮਸਤ ਹੋ ਕੇ ਕਦੇ ਤਾਸ਼ ਦੀਆਂ ਬਾਜ਼ੀਆਂ ਲਗਾ ਰਹੇ ਨੇ ਤੇ ਕਦੇ ਧਰਨੇ ਦੇ ਰਹੇ ਪੰਥ ਹਿਤੈਸ਼ੀਆਂ ਨੂੰ ਮੂਰਖ ਅਤੇ ਬੇਲੜਾ ਦੱਸ ਕੇ ਇਸ ਅਤਿ ਦੁੱਖਦਾਈ ਘਟਨਾ ਨੂੰ ਮਜ਼ਾਕ ਬਣਾ ਕੇ ਸੰਘਰਸ਼ ਕਰ ਰਹੀ ਸੰਗਤਾਂ ਅਤੇ ਸ਼ਹੀਦ ਸਿੰਘਾਂ ਦੀ ਕੁਰਬਾਨੀਆਂ ਨੂੰ ਅਣਗੋਲਿਆ ਕਰ ਰਹੇ ਹਨ।ਇਸ ਤੋਂ ਤਾਂ ਇੰਜ ਹੀ ਪ੍ਰਤੀਤ ਹੋ ਰਿਹਾ ਹੈ ਕਿ ਸਰਕਾਰਾਂ ਅਜੇ ਵੀ ਗੂੜੀ ਨੀਂਦ ਵਿਚ ਹਨ, ਉਹਨਾਂ ਸੰਗਤਾਂ ਨੂੰ ਸਾਂਝੇ ਤੌਰ ‘ਤੇ ਅਪੀਲ ਕੀਤੀ ਕਿ ਇਹਨਾਂ ਨੂੰ ਗੂੜੀ ਨੀਂਦ ਵਿਚੋ ਉਠਾਉਣ ਲਈ ਕਰੜੇ ਹਲੂਣੇ ਦੀ ਲੋੜ ਹੈ ਅਤੇ ਗੁਰੂ ਸਾਹਿਬ ਵਲੋਂ ਬਖਸ਼ੀ ਖਾਲਸ ਰਹਿਣੀ ਅਤੇ ਬਹਿਣੀ ਨੂੰ ਚੜ੍ਹਦੀ ਕਲਾ ਵਿਚ ਰੱਖਣ ਲਈ 3 ਨਵੰਬਰ ਨੂੰ ਆਪਣੇ ਆਪਣੇ ਘਰਾਂ ਦੀਆਂ ਛੱਤਾਂ ਉਤੇ ਅਤੇ ਹੱਥਾਂ ਵਿਚ ਕਾਲੇ ਝੰਡੇ ਫੱੜ ਕੇ ਸੜਕਾਂ ਦੇ ਕਿਨਾਰੇ ਧਰਨੇ ਦੇ ਕੇ ਰੋਸ਼ ਮੁਜਹਰਾ ਕੀਤਾ ਜਾਵੇ। ਉਹਨਾਂ ਵਿਸ਼ੇਸ ਤੌਰ ‘ਤੇ ਬੇਨਤੀ ਕੀਤੀ ਕਿ ਕਿਸੇ ਵੀ ਰਾਹੀ ਪਾਂਧੀ ਨੂੰ ਰੋਕਿਆ ਨਾ ਜਾਵੇ, ਕਿਉਂਕਿ ਇਸ ਤਰਾਂ ਦੀਆਂ ਕਾਰਵਾਈਆਂ ਨੂੰ ਅੰਜ਼ਾਮ ਦੇਣ ਵਾਲੇ ਅਨਸਰਾਂ ਵਲੋਂ ਵੀ ਇਹ ਹਰਕਤਾਂ ਸਰਕਾਰਾਂ ਵਲੋਂ ਹੀ ਸਿਆਸੀ ਰੂਪ ਵਿਚ ਸਿੱਖ ਕੌਮ ਨੂੰ ਨੀਵਾਂ ਦਿਖਾਉਣ ਲਈ ਰਚੀਆਂ ਜਾ ਰਹੀਆਂ ਹਨ ਜਿਨ੍ਹਾਂ ਤੋਂਂ ਸੁਚੇਤ ਹੋਣ ਦੀ ਲੋੜ ਹੈ।ਅੰਤ ਵਿਚ ਉਹਨਾਂ ਸਰਕਾਰ ਨੂੰ ਚੇਤਾਵਨੀਆਂ ਦਿੰਦਿਆਂ ਕਿਹਾ ਕਿ ਜੇਕਰ ਇਸ ਸੰਘਰਸ ਨੂੰ ਪਹਿਲ ਦੇ ਆਧਾਰ ‘ਤੇ ਹੱਲ ਨਾ ਕੀਤਾ ਗਿਆ ਅਤੇ ਇਸ ਉਪਰ ਕੋਈ ਸਿਆਸਤ ਰਚੀ ਗਈ ਤਾਂ ਆਉਣ ਵਾਲੇ ਸਮਿਆਂ ਵਿਚ ਸਰਕਾਰ ਨੂੰ ਅਤਿ ਮੁਸਕਲਾਂ ਦਾ ਸਾਹਮਣਾ ਨਿਜੀ ਤੌਰ ਤੇ ਕਰਨਾ ਪੈ ਸਕਦਾ ਹੈ ਅਤੇ ਬਾਦਲ ਸਰਕਾਰ ਜੋ ਕਿ ਖੂਨ ਦੀ ਪਿਆਸੀ ਸੀ ਇਸ ਕਰ ਕੇ ਸਮੂਹ ਸਿਖ ਪੰਥ ਦੇ ਨਿਧੜਕ ਆਗੂਆਂ ਅਤੇ ਪ੍ਰਚਾਰਕਾਂ ਵਲੋਂ ਖੂਨ ਦੇ ਪਿਆਲੇ ਭਰ ਕੇ ਬਾਦਲ ਸਰਕਾਰ ਨੂੰ ਪੇਸ਼ ਵੀ ਕਰ ਦਿਤੇ ਗਏ ਸਨ ਜੋ ਕਿ ਹੁਣ ਆਪਣੇ ਆਪ ਨੂੰ ਪੰਥਕ ਸਰਕਾਰ ਕਹਿਣ ਦੇ ਲਾਇਕ ਨਹੀਂ ਰਹੀ।

Check Also

ਵਿਧਾਇਕ ਡਾ. ਗੁਪਤਾ ਨੇ ‘ਲੋਕ ਮਿਲਨੀ’ ਪ੍ਰੋਗਰਾਮ ਦੌਰਾਨ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਈਆਂ

50 ਤੋਂ ਵੱਧ ਪਰਿਵਾਰ ਰਵਾਇਤੀ ਪਾਰਟੀਆਂ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਅੰਮ੍ਰਿਤਸਰ, …

Leave a Reply