Monday, July 20, 2026

ਪੰਜਾਬੀ ਸੰਵਾਦ ਵੱਲੋਂ 28 ਗਰੀਬ ਵਿਦਿਆਰਥਣਾਂ ਨੂੰ ਸਕਾਲਰਸ਼ਿਪ ਪ੍ਰਦਾਨ

PPN0111201510

ਅੰਮ੍ਰਿਤਸਰ, 1 ਨਵੰਬਰ (ਗੁਰਚਰਨ ਸਿੰਘ) –  ਸਮਾਜਿਕ ਕੁਰੀਤੀਆਂ ਨੂੰ ਦੂਰ ਕਰਨ ਲਈ ਸਭਨਾਂ ਨੂੰ ਮਿਲ ਕੇ ਹੰਭਲਾ ਮਾਰਨ ਦੀ ਲੋੜ ਹੈ। ਇਹ ਪ੍ਰਗਟਾਵਾ ਵਧੀਕ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ. ਤਜਿੰਦਰ ਪਾਲ ਸਿੰਘ ਸੰਧੂ ਨੇ ਸਥਾਨਕ ਪੰਜਾਬ ਨਾਟਸ਼ਾਲਾ ਵਿਖੇ ਪੰਜਾਬੀ ਸੰਵਾਦ ਵੱਲੋਂ ਆਪਣੇ ਬਾਨੀ ਅਮਿਤ ਬਾਵਾ ਨੂੰ ਸ਼ਰਧਾਂਜਲੀ ਦੇਣ ਲਈ ਪੰਜਾਬ ਨਾਟਸ਼ਾਲਾ ਨਾਲ ਮਿਲ ਕੇ ਕਰਵਾਏ ਸ਼ਕਾਲਸ਼ਿੱਪ ਪ੍ਰੋਗਰਾਮ ‘ਇੱਕ ਲੋਅ ਪਰਹਾਈ ਦੇ ਦੀਵੇ ਲਈ’ ਦੌਰਾਨ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਕੀਤਾ। ਇਸ ਮੌਕੇ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਰਣਜੀਤ ਸਿੰਘ ਬੁੱਟਰ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਹੋਏ ਇਸ ਮੌਕੇ ਸੰਸਥਾ ਵੱਲੋਂ ਗਰੀਬ ਘਰਾਂ ਦੀਆਂ 28 ਵਿਦਿਆਰਥਣਾਂ ਨੂੰ ਸ਼ਕਾਲਰਸ਼ਿੱਪ ਪ੍ਰਦਾਨ ਕੀਤਾ ਗਿਆ ਤਾਂ ਜੋ ਆਪਣੀ ਪੜ੍ਹਾਈ ਜਾਰੀ ਪੂਰੀ ਕਰ ਕੇ ਆਪਣੇ ਸੁਪਨੇ ਸਾਕਾਰ ਕਰ ਸਕਣ। ਇਸ ਮੌਕੇ ਪੰਜਾਬ ਸੰਵਾਦ ਦੇ ਚੇਅਰਮੈਨ ਡਾ. ਗੁਰਬਿਲਾਸ, ਡਾ. ਇੰਦਰਬੀਰ ਸਿੰਘ ਨਿੱਝਰ, ਡਾ. ਅਮਿਤਾਬ ਜੇਰਥ ਸ੍ਰੀ ਰਾਕੇਸ਼ ਭਾਟੀਆ ਪ੍ਰੋ. ਜੇ. ਐਸ. ਬਾਵਾ ਸ੍ਰੀ ਰਾਘਵ ਸੇਠ, ਸ੍ਰੀ ਬਲਦੇਵ ਸਿੰਘ ਗਿੱਲ, ਸੀ ਹਰਵਿੰਦਰ ਸਿੰਘ ਗਿੱਲ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਸ਼ਖ਼ਸੀਅਤਾਂ ਹਾਜਰ ਸਨ।
ਸਮਾਗਮ ਨੂੰ ਸੰਬੋਧਨ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਅੱਜ ਸਮਾਜ ਵਿੱਚ ਫੈਲੀਆਂ ਬੁਰਾਈਆਂ ਜਿਵੇਂ ਕਿ ਭਰੂਣ-ਹੱਤਿਆ, ਨਸ਼ੇ, ਆਦਿ ਲਈ ਅਸੀਂ ਆਪ ਹੀ ਜ਼ਿੰਮੇਵਾਰ ਹਾਂ। ਉਨ੍ਹਾਂ ਕਿਹਾ ਕਿ ਸਪੈਸ਼ਲ ਬੱਚਿਆਂ (ਵਿਸ਼ੇਸ਼ ਲੋੜਾਂ ਵਾਲੇ) ਨੂੰ ‘ਸਪੈਸ਼ਲ’ ਬਣਾਉਣ ਲਈ ਸਮਾਜ ਦੇ ਰੂੜੀਵਾਦੀ ਖ਼ਿਆਲ ਹੀ ਜ਼ਿੰਮੇਵਾਰ ਹਨ, ਜਿਸਦਾ ਸੰਤਾਪ ਬੱਚਿਆਂ ਨੂੰ ਭੁਗਤਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਡੀ ਇਹ ਜ਼ਿੰਮੇਵਾਰੀ ਹੈ ਕਿ ਜਿਹੜੇ ਲੋਕ ਕਿਸੇ ਕਾਰਨ ਪਿੱਛੇ ਰਹਿ ਗਏ ਹਨ ਉਨ੍ਹਾਂ ਨੂੰ ਨਾਲ ਮਿਲਾਉਣ ਦੀ ਕੋਸ਼ਿਸ਼ ਕਰੀਏ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਵੱਲੋਂ ਬੱਚੀਆਂ ਲਈ ਸ਼ੁਰੂ ਕੀਤੀ ਗਈ ‘ਬੇਟੀ ਬਚਾਓ, ਬੇਟੀ ਪੜ੍ਹਾਓ’ ਮੁਹਿੰਮ ਨੂੰ ਘਰ-ਘਰ ਪਹੁੰਚਾਏ ਜਾਣ ਦੀ ਲੋੜ ਹੈ।
ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਰਣਜੀਤ ਸਿੰਘ ਬੁੱਟਰ ਨੇ ਇਸ ਮੌਕੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਪ੍ਰਤੀ ਸਮਾਜ ਦੀ ਵੱਡੀ ਜ਼ਿੰਮੇਵਾਰੀ ਹੈ।ਉਨ੍ਹਾਂ ਕਿਹਾ ਕਿ ਘਰਾਂ ਵਿੱਚ ਕੀਤੇ ਜਾਣ ਵਾਲੇ ਜਣੇਪਿਆਂ ਕਾਰਨ ਜ਼ਿਆਦਾਤਰ ਬੱਚਿਆਂ ਨੂੰ ਮਾਨਸਿਕ ਵਿਕਾਸ ਸਬੰਧੀ ਵਿਕਾਰਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸੇ ਲਈ ਸਰਕਾਰ ਨੇ ਜੱਚਾ-ਬੱਚਾ ਦੀ ਸਾਂਭ-ਸੰਭਾਲ ਲਂਈ ਵਿਸ਼ੇਸ਼ ਉਪਰਾਲੇ ਕੀਤੇ ਹਨ ਜਿਨ੍ਹਾਂ ਤਹਿਤ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਜਿੱਥੇ ਜਣੇਪਾ ਮੁਫ਼ਤ ਕੀਤਾ ਜਾਂਦਾ ਹੈ ਉੱਥੇ ਇਸ ਸਬੰਧੀ ਬਹੁਤ ਸਾਰੀਆਂ ਸੁਵਿਧਾਵਾਂ ਵੀ ਮੁਫ਼ਤ ਪ੍ਰਦਾਨ ਕੀਤੀਆਂ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਭਾਵੇਂ ਪੰਜਾਬ ਦੇ ਲਿੰਗ ਅਨੁਪਾਤ ਵਿੱਚ ਸੁਧਾਰ ਹੋਇਆ ਹੈ ਪ੍ਰੰਤੂ ਹਾਲੇ ਵੀ ਇਸ ਸਬੰਧੀ ਬਹੁਤ ਕੁਝ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਇਸ ਵੇਲੇ ਅੰਮ੍ਰਿਤਸਰ ਵਿੱਚ ਲਿੰਗ ਅਨੁਪਾਤ ਦੀ ਦਰ 1000 ਪਿੱਛੇ 916 ਹੈ ਜਿਹੜੀ ਕਿ 2011 ਵਿੱਚ 830 ਸੀ। ਜ਼ਿਕਰਯੋਗ ਹੈ ਕਿ ਮੁੱਖ ਸੰਸਦੀ ਸਕੱਤਰ ਸ. ਇੰਦਰਬੀਰ ਸਿੰਘ ਬੁਲਾਰੀਆ ਵੱਲੋਂ ਸੰਸਥਾ ਵੱਲੋਂ ਕਰਵਾਏ ਜਾ ਰਹੇ ਸਮਾਜ ਭਲਾਈ ਦੇ ਕੰਮਾਂ ਲਈ 51,000 ਰੁਪਏ ਫੰਡ ਦਾ ਐਲਾਨ ਕੀਤਾ ਗਿਆ।
ਇਸ ਮੌਕੇ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਵੱਲੋਂ ਪੇਸ਼ ਕੀਤੇ ਗਏ ਦਿਲ-ਟੁੰਬਵੇਂ ਪ੍ਰੋਗਰਾਮ ਦੌਰਾਨ ਸਮਾਜਿਕ ਕੁਰੀਤੀਆਂ ਦੀ ਡਾਂਸ, ਸਕਿੱਟਾਂ, ਅਤੇ ਸੰਗੀਤ ਰਾਹੀਂ ਬਾਖੂਬੀ ਪੇਸ਼ਕਾਰੀ ਕੀਤੀ ਗਈ, ਜਿਨ੍ਹਾਂ ਵਿੱਚ ਭਰੂਣ-ਹੱਤਿਆ, ਨਸ਼ੇ ਅਤੇ ਤੇਜ਼ਾਬ ਹਮਲਿਆਂ ਵਰਗੇ ਗ਼ੁਨਾਹ ਸ਼ਾਮਿਲ ਸਨ।ਇਸ ਤੋਂ ਇਲਾਵਾ ਸੰਸਥਾ ਦੇ ਬਾਨੀ ਸਵਰਗੀ ਅਮਿਤ ਬਾਵਾ ਸਬੰਧੀ ਇੱਕ ਦਸਤਾਵੇਜੀ ਫਿਲਮ ਵੀ ਵਿਖਾਈ ਗਈ।ਇਸੇ ਤਰ੍ਹਾਂ ‘ਪਿੰਡ ਦੀਆਂ ਰੌਣਕਾਂ’ ਨਾਮਕ ਵੰਨਗੀ ਨੇ ਪੁਰਾਤਨ ਖ਼ੁਸ਼ਹਾਲ ਪੰਜਾਬ ਦੀ ਯਾਦ ਨੂੰ ਤਾਜ਼ਾ ਕਰਵਾ ਦਿੱਤਾ। ਇਸ ਸਾਰੇ ਪ੍ਰੋਗਰਾਮ ਦੀ ਨਿਰਦੇਸ਼ਨਾ ਸ੍ਰੀਮਤੀ ਜੋਤੀ ਬਾਵਾ, ਡਾ. ਗੁਰਬਿਲਾਸ ਸਿੰਘ, ਰਾਘਵ ਸੇਠ ਵੱਲੋਂ ਕੋਰੀਓਗ੍ਰਾਫ਼ਰ ਅਮ੍ਰਿਤਪਾਲ ਸਿੰਘ ਦੇ ਸਹਿਯੋਗ ਨਾਲ ਕੀਤੀ ਗਈ। ਮੰਚ ਸੰਚਾਲਨ ਜੈਸਮੀਨ ਬਾਵਾ ਅਤੇ ਦਿਵੇਨ ਧਵਨ ਵੱਲੋਂ ਬਾਖ਼ੂਬੀ ਕੀਤਾ ਗਿਆ।

Check Also

ਕੈਬਨਿਟ ਮੰਤਰੀ ਈ.ਟੀ.ਓ ਵਲੋਂ ਨਗਰ ਸੁਧਾਰ ਟਰੱਸਟ ਦੇ ਨਵ-ਨਿਯੁੱਕਤ ਚੇਅਰਮੈਨ ਸਰਬਜੋਤ ਸਿੰਘ ਧੰਜ਼ਲ ਨੂੰ ਵਧਾਈ

ਅੰਮ੍ਰਿਤਸਰ, 19 ਜੁਲਾਈ (ਸੁਖਬੀਰ ਸਿੰਘ) –  ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਅੱਜ ਪੰਜਾਬ ਸਰਕਾਰ …

Leave a Reply